ਬਹਿਰੀਨ ਦੌਰੇ 'ਤੇ PM ਮੋਦੀ, ਸ਼੍ਰੀਨਾਥਜੀ ਮੰਦਰ 'ਚ ਕੀਤੇ ਦਰਸ਼ਨ (ਤਸਵੀਰਾਂ)

By  Jashan A August 25th 2019 11:54 AM -- Updated: August 25th 2019 12:01 PM

ਬਹਿਰੀਨ ਦੌਰੇ 'ਤੇ PM ਮੋਦੀ, ਸ਼੍ਰੀਨਾਥਜੀ ਮੰਦਰ ਦੇ ਮੁੜ ਉਸਾਰੀ ਪ੍ਰਾਜੈਕਟ ਦਾ ਕੀਤਾ ਉਦਘਾਟਨ,ਮਨਾਮਾ: ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬਹਿਰੀਨ ਦੌਰੇ 'ਤੇ ਸਨ, ਜਿਸ ਦੌਰਾਨ ਉਹਨਾਂ ਨੇ ਅੱਜ ਬਹਿਰੀਨ ਦੀ ਰਾਜਧਾਨੀ ਮਨਾਮਾ 'ਚ 200 ਸਾਲ ਪੁਰਾਣੇ ਸ਼੍ਰੀਨਾਥਜੀ ਮੰਦਰ ਦੇ ਦਰਸ਼ਨ ਕੀਤੇ । ਇਸ ਮੌਕੇ ਉਹਨਾਂ ਨੇ ਪੂਜਾ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਖ਼ੁਸ਼ੀ ਦੀ ਗੱਲ ਹੈ ਕਿ ਇਸ ਮੰਦਰ ਦਾ ਨਵੀਨੀਕਰਨ ਵੀ ਸ਼ੁਰੂ ਹੋਵੇਗਾ।

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਉਹਨਾਂ ਨੇ ਬਹਿਰੀਨ ਦੇ ਵਲੀ ਅਹਿਦ ਸਲਮਾਨ ਬਿਨ ਹਮਾਦ ਬਿਨ ਇਸਾ ਅਲ ਖਲੀਫਾ ਨਾਲ ਮੁਲਾਕਾਤ ਕੀਤੀ।

https://twitter.com/ANI/status/1165493695665197056?s=20

ਹੋਰ ਪੜ੍ਹੋ: ਪੰਜਾਬ 'ਚ ਹੜ੍ਹ ਨੇ ਸਤਾਏ ਲੋਕ, ਘਰ-ਬਾਰ ਛੱਡਣ ਲਈ ਹੋਏ ਮਜਬੂਰ (ਤਸਵੀਰਾਂ)

ਇਸ ਦੌਰਾਨ ਦੋਹਾਂ ਨੇ ਭਾਰਤ ਅਤੇ ਬਹਿਰੀਨ ਵਿਚ ਦੋਸਤੀ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਦੋਹਾਂ ਦੇਸ਼ਾਂ ਦੇ ਨੇਤਾਵਾਂ ਨੇ ਗੱਲਬਾਤ ਦੌਰਾਨ ਵਪਾਰਕ ਸੰਬੰਧਾਂ ਅਤੇ ਸੱਭਿਆਚਾਰਕ ਲੈਣ-ਦੇਣ 'ਤੇ ਵਿਸ਼ੇਸ਼ ਧਿਆਨ ਦਿੱਤਾ।

ਜ਼ਿਕਰਯੋਗ ਹੈ ਕਿ ਮੋਦੀ ਬਹਿਰੀਨ ਦੀ ਯਾਤਰਾ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ।ਸ਼੍ਰੀਨਾਥਜੀ ਮੰਦਰ ਵਿਚ ਪੂਜਾ ਦੇ ਬਾਅਦ ਮੋਦੀ ਫਰਾਂਸ ਲਈ ਰਵਾਨਾ ਹੋ ਹਏ। ਉੱਥੇ ਉਹ ਜੀ-7 ਸਿਖਰ ਸੰਮੇਲਨ ਵਿਚ ਹਿੱਸਾ ਲੈਣਗੇ।

-PTC News

Related Post