ਗੁਆਂਢੀ ਨੇ ਪੈਸਿਆਂ ਲਈ ਖੋਹਿਆ ਮਾਂਪਿਆਂ ਦਾ ਇੱਕਲੌਤਾ ਪੁੱਤਰ

By  Jagroop Kaur November 4th 2020 05:32 PM

Balachaur kidnapping Case solve :ਬੀਤੇ ਕੁਝ ਦਿਨ ਪਹਿਲਾਂ ਯਾਨੀ ਕਿ ਦਿਨ ਸ਼ੁਕਰਵਾਰ ਅਕਤੂਬਰ 30 ਨੂੰ ਬਲਾਚੌਰ ਕੇਸ ਵਿਚ ਇਕ ਨਬਾਲਿਗ ਲੜਕੇ ਦੇ  ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਸੀ , ਇਸ ਮਾਮਲੇ 'ਚ ਫੌਰੀ ਤਫਤੀਸ਼ ਕਰਦੇ ਹੋਏ ਮਾਮਲੇ ਨੂੰ ਪੁਲਿਸ ਨੇ ਸੁਲਝਾਅ ਲਿਆ ਹੈ। ਪਰ ਇਸ ਮਾਮਲੇ ਦੇ ਸੁਲਝਦੇ ਹੀ ਸਾਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਦਰਅਸਲ ਪੁਲਿਸ ਨੇ ਮਲਕਪੁਰ ਨੇੜਿਓਂ ਅਗਵਾ ਹੋਏ ਨਬਾਲਿਗ ਤਰਨਵੀਰ ਸਿੰਘ ਦੀ ਲਾਸ਼ ਬਰਾਮਦ ਕੀਤੀ ਹੈ । ਬੱਚੇ ਦੀ ਲਾਸ਼ ਦੀ ਪਛਾਣ ਲਈ ਸਰਹਿੰਦ ਪੁਲਿਸ ਨੇ ਸਿਵਿਲ ਹਸਪਤਾਲ ਭੇਜੀ ਜਿਥੇ ਬਲਾਚੌਰ ਪੁਲਸ ਅਤੇ ਤਰਨਵੀਰ ਦੇ ਪਰਿਵਾਰਕ ਮੈਂਬਰਾਂ ਨੇ ਬੱਚੇ ਦੀ ਪਛਾਣ ਕੀਤੀ । ਬੱਚੇ ਦੀ ਲਾਸ਼ ਮਿਲਦੇ ਹੀ ਪਰਿਵਾਰਿਕ ਜੀਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਮਾਂ ਕੀਰਨੇ ਪਾਉਂਦੀ ਹੋਈ ਆਪਣੇ ਇੱਕ ਲੌਤੇ ਪੁੱਤਰ ਨੂੰ ਅਵਾਜਾਂ ਮਾਰਦੀ ਰਹੀ।

balachaur case

ਤਰਨਵੀਰ ਸਿੰਘ ਮਾਮਲੇ 'ਚ ਜ਼ਿਲ੍ਹਾ ਪੁਲਿਸ ਵੱਲੋਂ ਮਾਸਟਰ ਮਾਈਂਡ ਸਣੇ 2 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ , ਅਤੇ ਕਿਡਨੈਪਿੰਗ ਅਤੇ ਕਤਲ 'ਚ ਵਰਤੀ ਕਾਰ ਵੀ ਜ਼ਬਤ ਕਰ ਲਈ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਅਲਕਾ ਮੀਨਾ ਨੇ ਦੱਸਿਆ ਕਿ Balachaur ਪੁਲਿਸ ਨੂੰ ਬੱਚੇ ਦੇ ਮਾਤਾ ਪਿਤਾ ਵੱਲੋਂ ਦਰਖ਼ਾਸਤ ਦਿੱਤੀ ਗਈ ਸੀ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਨਾਂ ਦੇ ਪੁੱਤਰ ਨੂੰ kidnap ਕਰ ਲਿਆ ਹੈ। ਜੀ ਸਤੋਂ ਬਾਅਦ ਪੁਲਿਸ ਵੱਲੋਂ ਟੀਮ ਦਾ ਗਠਿਨ ਕੀਤਾ ਗਿਆ ਅਤੇ ਇਸ ਵਿਚ ਜੋ ਸਾਹਮਣੇ ਆਇਆ ਉਹ ਹੈਰਾਨ ਰਨ ਵਾਲਾ ਸੀ। ਦਰਅਸਲ ਤਰਨਵੀਰ ਖ਼ੁਦ ਦਿੱਲੀ ਨੰਬਰ ਵਾਲੀ ਗੱਡੀ 'ਚ ਬੈਠ ਕੇ ਕਿਸੇ ਦੇ ਨਾਲ ਗਿਆ ਹੈ ਜਿਸ ਤੋਂ ਸਾਫ ਹੋ ਗਿਆ ਕਿ ਕਿਡਨੇਪਰ ਕੋਈ ਜਾਣਕਾਰ ਹੀ ਸੀ।

ਹੋਰ ਪੜ੍ਹੋ : http://ਪਹਿਲਾਂ ਕੀਤੀ ਪਾਵਨ ਸਰੂਪਾਂ ਦੀ ‘ਬੇਅਦਬੀ’ ਫਿਰ ਕੀਤਾ ਪੁਲਿਸ ਨੂੰ ਸੂਚਿਤ

ਪੁਲਿਸ ਨੇ ਅੱਗੇ ਦੱਸੀ ਕਿ ਉਨ੍ਹਾਂ ਦਾ ਸ਼ੱਕ ਤਰਨਵੀਰ ਦੇ ਗੁਆਢ 'ਚ ਰਹਿਣ ਵਾਲੇ ਜਤਿੰਦਰ ਸਿੰਘ 'ਤੇ ਸ਼ੱਕ ਜਾ ਰਿਹਾ ਸੀ। ਜਿਸ ਨੂੰ ਪੁੱਛਗਿੱਛ ਲਈ ਬਲਾਚੌਰ ਕੇਸ ਚ ਪੁਲਿਸ  ਸਟੇਸ਼ਨ ਬੁਲਾਇਆ ਗਿਆ, ਤੇ ਸਖ਼ਤੀ ਨਾਲ ਕੀਤੀ ਜਾਂਚ 'ਚ ਉਸ ਨੇ ਸੱਚ ਉਗਲ ਦਿੱਤਾ ਅਤੇ ਇਸ 'ਚ ਆਪਣੇ ਸਾਥੀ ਸਚਿਨ ਭਾਟੀ ਪੁੱਤਰ ਤਰਨਵੀਰ ਪਾਲੀ ਨਿਵਾਸੀ ਥਾਣਾ ਪਾਲੀ ਜ਼ਿਲਾ ਗੋਤਮਬੁੱਧ ਨਗਰ (ਯੂ.ਪੀ.) ਨਾਲ ਕਤਲ ਦੀ ਗੱਲ ਕਬੂਲ ਕਰ ਲਈ ਹੈ। ਪੁੱਛਗਿੱਛ 'ਚ ਮੁੱਖ ਦੋਸ਼ੀ ਜਤਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਵਿਦੇਸ਼ ਜਾਣ ਦੀ ਚਾਹ 'ਚ ਇਸ ਅਪਣੇ ਅਪਰਾਧਿਕ ਦੋਸਤ ਯੂ. ਪੀ. ਨਿਵਾਸੀ ਸਚਿਨ ਭਾਟੀ ਨਾਲ ਮਿਲ ਕੇ ਇਸ ਕਾਂਡ ਨੂੰ ਅੰਜਾਮ ਦਿੱਤਾ।balachaur kidnapped case solve

Kidnapping case solve:

ਅਗਵਾਅ ਕਰਨ ਤੋਂ ਬਾਅਦ ਤਰਨਵੀਰ ਨੂੰ ਜ਼ਹਿਰੀਲੀ ਕੋਲਡ ਡ੍ਰਿੰਕ ਦਿੱਤੀ ਗਈ ਪਰ ਉਸਦੇ ਮਨਾ ਕਰਨ ਤੋਂ ਬਾਅਦ , ਜਿਸ ਉਪਰੰਤ ਪਹਿਲਾਂ ਤੋਂ ਕਾਰ 'ਚ ਰੱਖੀ ਰੱਸੀ ਨਾਲ ਉਸ ਦਾ ਗੱਲ ਦਬਾ ਕੇ ਅਗਵਾ ਕਰਨੇ ਦੇ ਕਰੀਬ 20 ਮਿੰਟ ਬਾਅਦ ਹੀ ਉਸ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂਰਪੁਰਬੇਦੀ ਦੇ ਖੇਤਰ 'ਚ ਭਾਖ਼ੜਾ ਨਹਿਰ 'ਚ ਸੁੱਟ ਦਿੱਤੀ ਸੀ। ਐੱਸ. ਐੱਸ. ਪੀ. ਅਲਕਾ ਮੀਨਾ ਨੇ ਦੱਸਿਆ ਕਿ ਤਰਨਵੀਰ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਪਿੱਛੇ ਭੈਣ ਤੇ ਮਾਤਾ ਹੀ ਸਨ ਜਿੰਨਾ ਕੋਲ ਕਰੋੜਾਂ ਦੀ ਜਾਇਦਾਦ ਹੈ। ਇਹੀ ਭਾਲਦਾ ਹੋਇਆ ਉਕਤ ਦੋਸ਼ੀ ਜਤਿੰਦਰ ਸਿੰਘ ਅਪਰਾਧੀ ਬਣਗਿਆ। ਫਿਲਹਾਲ ਪੁਲਿਸ ਵੱਲੋਂ ਇਹਨਾਂ ਮੁਲਜ਼ਮਾਂ ਨੂੰ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਅੱਗੇ ਹੋਰ ਕੀ ਕੀ ਸਾਹਮਣੇ ਆਵੇਗਾ।

Related Post