ਬਲਾਚੌਰ 'ਚ ਪਲਟੀ ਸ਼ਰਾਬ ਨਾਲ ਭਰੀ ਬਲੈਰੋ ਪਿਕਅੱਪ ਗੱਡੀ (ਤਸਵੀਰਾਂ)

By  Jashan A October 10th 2019 09:38 PM

ਬਲਾਚੌਰ 'ਚ ਪਲਟੀ ਸ਼ਰਾਬ ਨਾਲ ਭਰੀ ਬਲੈਰੋ ਪਿਕਅੱਪ ਗੱਡੀ (ਤਸਵੀਰਾਂ),ਬਲਾਚੌਰ: ਬਲਾਚੌਰ ਦੇ ਨਜ਼ਦੀਕ ਪਿੰਡ ਪਨਿਆਲੀ ਕੋਲ ਸ਼ਰਾਬ ਨਾਲ ਭਰੀ ਇੱਕ ਬਲੈਰੋ ਪਿਕਅੱਪ ਗੱਡੀ ਦੇ ਪਲਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਸ਼ਰਾਬ ਨਾਲ ਭਰੀ ਇਹ ਬਲੈਰੋ ਗੱਡੀ ਪਨਿਆਲੀ ਅੱਡੇ ਨੇੜੇ ਪਹੁੰਚੀ ਤਾਂ ਅੱਗੇ ਤੋਂ ਕੋਈ ਗੱਡੀ ਆ ਗਈ ਅਤੇ ਡਰਾਈਵਰ ਨੇ ਬ੍ਰੇਕ ਮਾਰ ਦਿੱਤੀ।

 bolero pickupਜਿਸ ਕਾਰਨ ਗੱਡੀ ਪਲਟ ਗਈ।ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਬਲੈਰੋ ਜੀਪ 'ਚ 220 ਪੇਟੀਆਂ ਸ਼ਰਾਬ ਦੀਆਂ ਸਨ।

ਹੋਰ ਪੜ੍ਹੋ:ਫਿਰੋਜ਼ਪੁਰ ਪੁਲਿਸ ਤੇ ਐਕਸਾਇਜ ਵਿਭਾਗ ਨੇ 25 ਹਜ਼ਾਰ ਲੀਟਰ ਕੱਚੀ ਸ਼ਰਾਬ ਕੀਤੀ ਬਰਾਮਦ, ਸ਼ਰਾਬ ਤਸਕਰ ਫਰਾਰ

 bolero pickupਉਧਰ ਘਟਨਾ ਦੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਐਸ ਐਸ ਓ ਕਾਠਗੜ੍ਹ ਪਰਮਿੰਦਰ ਸਿੰਘ ਰਾਏ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

Related Post