ਬਲਾਚੌਰ: ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖੇਤਾਂ 'ਚੋਂ ਮਿਲੀ ਲਾਸ਼, 15 ਦਿਨ ਬਾਅਦ ਹੋਣਾ ਸੀ ਵਿਆਹ, ਦੇਖੋ ਤਸਵੀਰਾਂ

By  Jashan A March 3rd 2019 03:38 PM -- Updated: March 3rd 2019 03:50 PM

ਬਲਾਚੌਰ: ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖੇਤਾਂ 'ਚੋਂ ਮਿਲੀ ਲਾਸ਼, 15 ਦਿਨ ਬਾਅਦ ਹੋਣਾ ਸੀ ਵਿਆਹ, ਦੇਖੋ ਤਸਵੀਰਾਂ,ਬਲਾਚੌਰ 'ਚ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ ਉੱਡ ਜਾਣਗੇ। ਦਰਅਸਲ ਇਥੇ 19 ਸਾਲਾਂ ਨੌਜਵਾਨ ਦਾ ਕਤਲ ਕਰਕੇ ਉਸ ਦੀ ਲਾਸ਼ ਖੇਤਾਂ 'ਚ ਦੱਬ ਦਿੱਤੀ। ਮ੍ਰਿਤਕ ਦੀ ਪਹਿਚਾਣ ਮਸ਼ਰੂਮ ਖਾਨ ਉਰਫ ਮਸਰੂ ਪੁੱਤਰ ਬਿੱਲੂ ਵਜੋਂ ਹੋਈ ਹੈ, ਜਿਸ ਦਾ 15 ਦਿਨ ਬਾਅਦ ਵਿਆਹ ਹੋਣਾ ਸੀ।

murder ਬਲਾਚੌਰ: ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖੇਤਾਂ 'ਚੋਂ ਮਿਲੀ ਲਾਸ਼, 15 ਦਿਨ ਬਾਅਦ ਹੋਣਾ ਸੀ ਵਿਆਹ, ਦੇਖੋ ਤਸਵੀਰਾਂ

ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਮਸਰੂ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਬਲਾਚੌਰ-ਨਵਾਂਸ਼ਹਿਰ ਰੋਡ ਸਥਿੱਤ ਰਾਧਾ ਸੁਆਮੀ ਸਤਿਸੰਗ ਘਰ ਦੇ ਪਿੱਛੇ ਜੰਗਲ ਪਾਣੀ (Toilet)ਗਿਆ ਪਰ ਕਾਫੀ ਸਮਾਂ ਬੀਤ ਜਾਣ ਤੇ ਵਾਪਸ ਨਹੀਂ ਆਇਆ।

murder ਬਲਾਚੌਰ: ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖੇਤਾਂ 'ਚੋਂ ਮਿਲੀ ਲਾਸ਼, 15 ਦਿਨ ਬਾਅਦ ਹੋਣਾ ਸੀ ਵਿਆਹ, ਦੇਖੋ ਤਸਵੀਰਾਂ

ਜਦੋ ਮਸਰੂ ਦੇ ਪਿਤਾ ਨੇ ਮਸਰੂ ਦੀ ਭਾਲ ਕੀਤੀ ਤਾਂ ਘਰ ਤੋਂ ਕੁਝ ਦੂਰ ਖੇਤਾਂ ਚ ਉਸ ਦੀ ਪੈਰਾਂ ਵਾਲੀ ਚੱਪਲ ਅਤੇ ਲੋਈ (ਕੰਬਲ)ਮਿਲਿਆ ਤੇ ਥੋੜ੍ਹਾ ਅੱਗੇ ਝਾੜੀਆਂ ਵੀ ਵਿੱਚ ਉਸ ਲਾਸ਼ ਮਿੱਟੀ 'ਚ ਦੱਬੀ ਹੋਈ ਸੀ ਜਿਸ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ।

murder ਬਲਾਚੌਰ: ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖੇਤਾਂ 'ਚੋਂ ਮਿਲੀ ਲਾਸ਼, 15 ਦਿਨ ਬਾਅਦ ਹੋਣਾ ਸੀ ਵਿਆਹ, ਦੇਖੋ ਤਸਵੀਰਾਂ

ਪੁਲਿਸ ਨੇ ਮੌਕੇ ਤੇ ਪਹੁੰਚਕੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਸਿਵਲ ਹਸਪਤਾਲ ਬਲਾਚੌਰ ਵਿਖੇ ਭੇਜ ਦਿੱਤਾ।ਪੁਲਿਸ ਵਲੋਂ ਕਤਲ ਦੇ ਕਾਰਨ ਦੀ ਹਰ ਪਹਿਲੂ ਤੇ ਜਾਂਚ ਕੀਤੀ ਜਾ ਰਹੀ ਹੈ।

-PTC News

Related Post