ਦਿੱਲੀ ਸਰਕਾਰ ਦਾ ਵੱਡਾ ਫੈਸਲਾ- ਟਰੱਕਾਂ ਦੇ ਦਾਖ਼ਲੇ 'ਤੇ ਪਾਬੰਦੀ 26 ਨਵੰਬਰ ਤੱਕ ਵਧਾਈ

By  Riya Bawa November 22nd 2021 09:23 AM -- Updated: November 22nd 2021 09:25 AM

Trucks entry in Delhi: ਦਿੱਲੀ ਦਾ ਪ੍ਰਦੂਸ਼ਣ ਹੁਣ ਮੁਸੀਬਤ ਦਾ ਕਾਰਨ ਬਣਦਾ ਜਾ ਰਿਹਾ ਹੈ। ਇਸ ਨਾਲ ਨਜਿੱਠਣ ਲਈ, ਦਿੱਲੀ ਸਰਕਾਰ ਨੇ ਗੈਰ-ਜ਼ਰੂਰੀ ਸਮਾਨ ਲੈ ਕੇ ਜਾਣ ਵਾਲੇ ਟਰੱਕਾਂ ਦੇ ਸ਼ਹਿਰ ਵਿੱਚ ਦਾਖਲੇ 'ਤੇ 26 ਨਵੰਬਰ ਤੱਕ ਪਾਬੰਦੀ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ, ਦਿੱਲੀ ਦੇ ਸਾਰੇ ਸਰਕਾਰੀ ਦਫਤਰ ਅਤੇ ਨਿਗਮ (ਜ਼ਰੂਰੀ ਦਫਤਰਾਂ ਨੂੰ ਛੱਡ ਕੇ) 26 ਨਵੰਬਰ ਤੱਕ ਬੰਦ ਰਹਿਣਗੇ।

Delhi air season's worst: Prepare for emergency, avoid outdoor activities, says pollution body - Cities News

ਦਿੱਲੀ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਸ਼ੁੱਕਰਵਾਰ ਤੱਕ ਘਰ ਤੋਂ ਕੰਮ ਕਰਦੇ ਰਹਿਣ ਲਈ ਕਿਹਾ। ਹੁਕਮ ਪੱਤਰ ਵਿਚ ਅੱਗੇ ਲਿਖਿਆ ਕਿ ਜ਼ਰੂਰੀ ਸੇਵਾਵਾਂ ਵਿਚ ਸ਼ਾਮਿਲ ਲੋਕਾਂ ਨੂੰ ਛੱਡ ਕੇ ਸਰਕਾਰੀ ਦਫ਼ਤਰ 26 ਨਵੰਬਰ ਤੱਕ ਬੰਦ ਰਹਿਣਗੇ। ਪ੍ਰਾਈਵੇਟ ਦਫ਼ਤਰਾਂ ਨੂੰ ਸਲਾਹ ਦਿੱਤੀ ਜਾਂਦੀ ਕਿ ਉਹ ਆਪਣੇ ਸਟਾਫ਼ ਨੂੰ 26 ਨਵੰਬਰ ਤੱਕ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦੇਣ।

Will Delhi adopt the odd even system to tackle pollution?

ਕੇਂਦਰ ਸਰਕਾਰ ਦੇ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (ਸੀਏਕਯੂਐਮ) ਨੇ 21 ਨਵੰਬਰ ਤੱਕ ਦਿੱਲੀ ਵਿੱਚ ਟਰੱਕਾਂ ਦੇ ਦਾਖਲੇ ਅਤੇ ਸਰਕਾਰੀ ਦਫ਼ਤਰਾਂ ਨੂੰ ਬੰਦ ਕਰਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦਾ ਆਦੇਸ਼ ਦਿੱਤਾ ਸੀ। ਇਨ੍ਹਾਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਤੋਂ ਬਾਅਦ ਹੁਣ ਦਿੱਲੀ ਸਰਕਾਰ ਨੇ ਆਪਣੀ ਤਰਫੋਂ ਪਾਬੰਦੀ ਵਧਾਉਣ ਦੇ ਹੁਕਮ ਜਾਰੀ ਕੀਤੇ ਹਨ।

NCR states' CMs, IGs of Punjab & Haryana to hold meet on air pollution today | India News – India TV

ਦੱਸ ਦੇਈਏ ਕਿ CAQM ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਦਿੱਲੀ ਸਰਕਾਰ ਨੇ ਹਾਲ ਹੀ ਵਿੱਚ ਨਿਰਦੇਸ਼ ਜਾਰੀ ਕੀਤੇ ਸਨ ਕਿ ਸ਼ਹਿਰ ਵਿੱਚ ਗੈਰ-ਜ਼ਰੂਰੀ ਸਮਾਨ ਲੈ ਕੇ ਜਾਣ ਵਾਲੇ ਅਤੇ ਲਿਜਾਣ ਵਾਲੇ ਟਰੱਕਾਂ ਦੇ ਦਾਖਲੇ 'ਤੇ ਪਾਬੰਦੀ ਹੋਵੇਗੀ। ਇਸ ਵਿੱਚ ਸਕੂਲ ਅਤੇ ਕਾਲਜ ਵੀ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ।

-PTC News

Related Post