ਬਰਨਾਲਾ : ਪੰਜਾਬ 'ਚ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨੀ ਧਰਨਿਆਂ ਦੇ 200 ਦਿਨ ਹੋਏ ਪੂਰੇ  

By  Shanker Badra April 19th 2021 09:19 AM -- Updated: April 19th 2021 09:27 AM

ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਦੇ ਪੱਕੇ-ਧਰਨਿਆਂ ਦੇ 200 ਦਿਨ ਪੂਰੇ ਹੋ ਗਏ ਹਨ। 3 ਖੇਤੀ ਕਾਨੂੰਨ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਲਈ ਕਿਸਾਨਾਂ ਦਾ ਜ਼ਜ਼ਬਾ ਬਰਕਰਾਰ ਹੈ। ਹਾੜੀ ਦੇ ਸੀਜ਼ਨ ਦੇ ਬਾਵਜੂਦ ਪੰਜਾਬ ਭਰ 'ਚ 68 ਥਾਵਾਂ- ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ 'ਚ ਲਗਾਤਾਰ ਕੇਂਦਰ-ਸਰਕਾਰ ਖ਼ਿਲਾਫ਼ ਨਾਅਰੇ ਗੂੰਜ ਰਹੇ ਹਨ। ਪੰਜਾਬ ਤੋਂ ਦਿੱਲੀ ਲਈ ਵੀ ਕਾਫ਼ਲੇ ਲਗਾਤਾਰ ਰਵਾਨਾ ਹੋ ਰਹੇ ਹਨ।

ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ 

Barnala : 200 days of farmers' dharna against agriculture laws in Punjab ਬਰਨਾਲਾ : ਪੰਜਾਬ 'ਚ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨੀ ਧਰਨਿਆਂ ਦੇ 200 ਦਿਨ ਹੋਏ ਪੂਰੇ

ਸੰਯੁਕਤ ਕਿਸਾਨ ਮੋਰਚਾ ਦੇ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕਿਸਾਨ-ਅੰਦੋਲਨ ਦੀ ਆਵਾਜ਼ ਵਿਸ਼ਵ ਪੱਧਰ 'ਤੇ ਗੂੰਜੀ ਹੈ, ਪਰ ਤਾਨਾਸ਼ਾਹੀ ਰਵੱਈਏ 'ਤੇ ਉਤਰੀ ਕੇਂਦਰ-ਸਰਕਾਰ ਕਾਨੂੰਨ 'ਚ ਗਲਤੀਆਂ ਮੰਨਣ ਦੇ ਬਾਵਜੂਦ ਰੱਦ ਕਰਨ ਤੋਂ ਟਾਲਾ ਵੱਟ ਰਹੀ ਹੈ। ਹੱਡ-ਚੀਰਵੀਂ ਸਰਦੀਆਂ, ਧੁੰਦਾਂ,ਮੀਂਹਾਂ ਹਨੇਰੀਆਂ ਅਤੇ ਹੁਣ ਗਰਮੀ ਦੀ ਰੁੱਤ, ਭਾਵ ਕੁਦਰਤ ਦੀ ਕੋਈ ਵੀ ਕਰੋਪੀ ਕਦੇ ਵੀ ਧਰਨਾਕਾਰੀਆਂ ਦੇ ਹੌਂਸਲੇ ਪਸਤ ਨਾ ਕਰ ਸਕੀ । ਸਰਕਾਰ ਦੀਆਂ ਚਾਲਾਂ ਤੇ ਸਾਜਿਸ਼ਾਂ ਵੀ ਕੋਈ ਵਿਘਨ ਨਾ ਪਾ ਸਕੀਆਂ। ਅੱਜ 200ਵੇਂ ਦਿਨ ਵੀ ਉਨ੍ਹਾਂ ਦੇ ਹੌਂਸਲੇ ਬੁਲੰਦ ਹਨ ਅਤੇ ਉਹ ਅੰਦੋਲਨ ਨੂੰ ਜਿੱਤ ਕੇ ਹੀ ਵਾਪਸ ਘਰ ਜਾਣ ਦਾ ਤਹੱਈਆ ਕਰੀ ਬੈਠੇ ਹੋਏ ਹਨ।

Barnala : 200 days of farmers' dharna against agriculture laws in Punjab ਬਰਨਾਲਾ : ਪੰਜਾਬ 'ਚ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨੀ ਧਰਨਿਆਂ ਦੇ 200 ਦਿਨ ਹੋਏ ਪੂਰੇ

ਆਗੂਆਂ ਨੇ ਕਿਹਾ ਕਿ ਦਿਨਾਂ ਦੀ ਗਿਣਤੀ ਸਾਡੇ ਲਈ ਕੋਈ ਅਹਿਮੀਅਤ ਨਹੀਂ ਰੱਖਦੀ। ਸਾਡਾ ਇਕੋ ਇੱਕ ਨਿਸ਼ਾਨਾ ਆਪਣੀਆਂ ਮੰਗਾਂ ਮਨਵਾਉਣਾ ਹੈ ਜਿਸ ਲਈ ਚਾਹੇ ਸਾਨੂੰ ਆਪਣਾ ਅੰਦੋਲਨ ਕਿੰਨੇ ਵੀ ਲੰਬੇ ਸਮੇਂ ਲਈ ਕਿਉਂ ਨਾ ਚਲਾਉਣਾ ਪਵੇ। ਸਰਕਾਰ ਦੀ ਮਨਸ਼ਾ ਹੈ ਕਿ ਕਿਸਾਨ ਥੱਕ ਹਾਰ ਕੇ ਵਾਪਸ ਚਲੇ ਜਾਣ। ਉਹ ਸਾਡਾ ਸਿਦਕ ਤੇ ਸਿਰੜ ਪਰਖਣਾ ਚਾਹੁੰਦੇ ਹਨ ਅਤੇ ਅਸੀਂ ਇਸ ਪਰਖ ਵਿੱਚ ਜਰੂਰ ਕਾਮਯਾਬ ਹੋਵਾਂਗੇ। ਕਿਸਾਨ ਆਗੂਆਂ ਨੇ ਕਿਹਾ ਕਿ ਥੋੜੇ ਦਿਨਾਂ ਬਾਅਦ ਵਾਢੀ ਦਾ ਸ਼ੀਜਨ ਖਤਮ ਹੋ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਅਗਲੇ ਮਹੀਨੇ ਲਈ ਕੁੱਝ ਵੱਡੇ ਪ੍ਰੋਗਰਾਮ ਉਲੀਕਣ ਜਾ ਰਿਹਾ ਹੈ ਜਿਨ੍ਹਾਂ ਵਿੱਚ ਕਿਸਾਨਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਦਰਕਾਰ ਹੋਵੇਗੀ। ਇਨ੍ਹਾਂ ਪ੍ਰੋਗਰਾਮਾਂ ਲਈ ਹੁਣੇ ਤੋਂ ਹੀ ਲਾਮਬੰਦੀ ਸ਼ੁਰੂ ਕਰ ਦੇਣੀ ਚਾਹੀਦੀ ਹੈ।

Barnala : 200 days of farmers' dharna against agriculture laws in Punjab ਬਰਨਾਲਾ : ਪੰਜਾਬ 'ਚ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨੀ ਧਰਨਿਆਂ ਦੇ 200 ਦਿਨ ਹੋਏ ਪੂਰੇ

ਪੜ੍ਹੋ ਹੋਰ ਖ਼ਬਰਾਂ : ਦੀਪ ਸਿੱਧੂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਇੱਕ ਹੋਰ ਮਾਮਲੇ 'ਚ ਮੁੜ ਕੀਤਾ ਗ੍ਰਿਫ਼ਤਾਰ  

ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਪੰਜਾਬੀ-ਭਾਈਚਾਰੇ ਲਈ ਮਾਣਯੋਗ ਗੱਲ ਹੈ ਕਿ ਆਜ਼ਾਦੀ-ਸੰਗ੍ਰਾਮ ਵਾਂਗ ਹੁਣ ਵੀ ਅਗਵਾਈ ਪੰਜਾਬ ਦੇ ਹਿੱਸੇ ਆਈ ਹੈ, ਜੋ ਸਾਬਤ ਕਰਦਾ ਹੈ ਕਿ ਕੁਰਬਾਨੀਆਂ ਭਰਿਆ ਇਤਿਹਾਸ ਸਿਰਫ਼ ਪੜ੍ਹਿਆ ਨਹੀਂ ਗਿਆ, ਸਗੋਂ ਵਿਰਾਸਤ ਤੋਂ ਸੇਧ ਵੀ ਲਈ ਗਈ ਹੈ। ਸੰਤੋਖ, ਸੇਵਾ, ਹਲੀਮੀ, ਚੜ੍ਹਦੀਕਲਾ ਵਾਲ਼ੇ ਵਿਰਸੇ ਨਾਲ ਜੁੜਦਿਆਂ ਨੌਜਵਾਨਾਂ ਨੇ ਕੁੱਟ-ਕੁੱਟ ਕੇ ਭਰੀ ਸੇਵਾ ਦੀ ਭਾਵਨਾ ਨਾਲ ਇਤਿਹਾਸ ਦੁਹਰਾਇਆ ਹੈ। ਨਾ ਸਿਰਫ਼ ਖਾਣ ਲਈ, ਦਿਮਾਗ ਦੀਆਂ ਖਿੜਕੀਆਂ ਖੋਲ੍ਹਣ ਲਈ ਲਾਏ ਕਿਤਾਬਾਂ ਦੇ ਲੰਗਰ ਲਾਉਂਦਿਆਂ ਉਸਾਰੂ-ਵਿਚਾਰਾਂ ਦੇ ਪ੍ਰਸਾਰ ਦਾ ਮਾਹੌਲ ਵੇਖਿਆ ਗਿਆ। ਪੰਜਾਬ ਦੀ ਨੌਜਵਾਨ ਪੀੜ੍ਹੀ ਇਸ ਧਾਰਨਾ ਨੂੰ ਤੋੜਨ 'ਚ ਕਾਮਯਾਬ ਹੋਈ ਕਿ ਇਸ ਸੂਬੇ ਦਾ ਵੱਡਾ ਹਿੱਸਾ ਵਿਹਲੜ-ਨਸ਼ੇੜੀ ਹੈ।

-PTCNews

Related Post