ਬਰਨਾਲਾ ਪੁਲਿਸ ਵੱਲੋਂ ਪਿੰਡ ਵੈਰੋਵਾਲ ਬਾਵਿਆ ਤੋਂ ਅਗਵਾ ਹੋਏ 9 ਸਾਲਾਂ ਦੇ ਬੱਚੇ ਨੂੰ ਅਗਵਾਕਾਰ ਤੋਂ ਬਚਾਉਣ ਦਾ ਦਾਅਵਾ, ਦੋਸ਼ੀ ਗ੍ਰਿਫਤਾਰ

By  Joshi August 20th 2018 10:47 AM -- Updated: August 20th 2018 10:48 AM

ਬਰਨਾਲਾ ਪੁਲਿਸ ਵੱਲੋਂ ਪਿੰਡ ਵੈਰੋਵਾਲ ਬਾਵਿਆ ਤੋਂ ਅਗਵਾ ਹੋਏ 9 ਸਾਲਾਂ ਦੇ ਬੱਚੇ ਨੂੰ ਅਗਵਾਕਾਰ ਤੋਂ ਬਚਾਉਣ ਦਾ ਦਾਅਵਾ, ਦੋਸ਼ੀ ਗ੍ਰਿਫਤਾਰ

ਬਰਨਾਲਾ ਪੁਲਿਸ ਵੱਲੋਂ ਜਿਲਾ ਤਰਨਤਾਰਨ ਦੇ ਪਿੰਡ ਵੈਰੋਵਾਲ ਬਾਵਿਆ ਤੋਂ ਅਗਵਾ ਹੋਏ 9 ਸਾਲਾਂ ਦੇ ਬੱਚੇ ਨੂੰ ਅਗਵਾਕਾਰ ਤੋਂ ਬਚਾਉਣ ਦਾ ਦਾਅਵਾ ਕੀਤਾ ਹੈ ਅਤੇ ਬੱਚੇ ਨੂੰ ਅਗਵਾ ਕਰਨ ਵਾਲੇ ਨੂੰ ਵੀ ਗ੍ਰਿਫਤਾਰ ਕੀਤਾ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਸਪ੍ਰੀਤ ਨਾਮ ਦਾ ਬੱਚਾ ਪਿੰਡ ਵੈਰੋਵਾਲ ਤੋਂ 17 ਅਗਸਤ ਨੂੰ ਜਦੋਂ ਟਿਊਸ਼ਨ ਜਾ ਰਿਹਾ ਸੀ ਤਾਂ ਉਸਦੇ ਦੇ ਪਿੰਡ ਦੇ ਇਕ ਵਿਅਕਤੀ ਵੱਲੋਂ ਉਸਨੂੰ ਰਸਤੇ ਤੋਂ ਝਾਂਸਾ ਦੇ ਕੇ ਆਪਣੇ ਮੋਟਰਸਾਇਕਲ ਤੇ ਬਿਠਾ ਲਿਆ ਅਤੇ ਉਥੋਂ ਉਸਨੂੰ ਅਗਵਾ ਕਰਕੇ ਫਰਾਰ ਹੋ ਗਿਆ।

barnala police saves abducted kidਜਸਪ੍ਰੀਤ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਅਗਵਾਕਾਰ ਜਰਨੈਲ ਸਿੰਘ ਨੇ ਉਸਨੂੰ ਫੋਨ ਤੇ ਧਮਕੀਆਂ ਵੀ ਦਿੱਤੀਆ। ਉਹਨਾਂ ਦੱਸਿਆ ਕਿ ਅਗਵਾਕਾਰ ਜਰਨੈਲ ਸਿੰਘ ਨੂੰ ਉਹਨਾਂ ਆੜਤੀਏ ਕੋਲੋ ਇਕ ਲੱਖ ਰੁਪਏ ਕਰਜਾ ਦਵਾਇਆ ਸੀ ਪਰ ਹੁਣ ਉਹ ਕਰਜਾ ਵਾਪਸ ਨਹੀਂ ਮੋੜ ਰਿਹਾ ਸੀ ਅਤੇ ਉਸਦੇ ਬੱਚੇ ਨੂੰ ਛੱਡਣ ਬਦਲੇ ਉਸਤੋਂ ਆੜਤੀਏ ਦੇ ਪੈਸੇ ਵਾਪਸ ਕੀਤੇ ਹੋਣ ਦੀ ਝੂਠੀ ਗਵਾਹੀ ਦੇਣ ਦੀ ਮੰਗ ਕਰ ਰਿਹਾ ਸੀ।

ਉਹਨਾਂ ਪੁਲਿਸ ਤੋਂ ਉਕਤ ਮੁਲਜਮ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਪੁਲੀਸ ਅਧਿਕਾਰੀਆ ਨੇ ਦੱਸਿਆ ਕਿ ਉਕਤ ਮੁਲਜਮ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬੱਚੇ ਨੂੰ ਉਸਦੇ ਮਾਪਿਆ ਹਵਾਲੇ ਕਰ ਦਿੱਤਾ ਗਿਆ ਹੈ।

—PTC News

Related Post