ਬਰਨਾਲਾ: ਭਗਵੰਤ ਮਾਨ ਨੇ ਮਾਂ ਦਾ ਹੱਥ ਫੜ੍ਹ ਕੇ ਸ਼ਰਾਬ ਦੀ ਆਦਤ ਛੱਡਣ ਦਾ ਕੀਤਾ ਐਲਾਨ

By  Jashan A January 20th 2019 04:15 PM -- Updated: January 21st 2019 03:54 PM

ਬਰਨਾਲਾ: ਭਗਵੰਤ ਮਾਨ ਨੇ ਮਾਂ ਦਾ ਹੱਥ ਫੜ੍ਹ ਕੇ ਸ਼ਰਾਬ ਦੀ ਆਦਤ ਛੱਡਣ ਦਾ ਕੀਤਾ ਐਲਾਨ।

ਬਰਨਾਲਾ: ਪੰਜਾਬ ਦੇ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਲੋਕਸਭਾ ਚੋਣ 2019 ਲਈ ਪ੍ਰਚਾਰ ਦੀ ਸ਼ੁਰੁਆਤ ਕੀਤੀ। ਇਸ ਰੈਲੀ ਵਿੱਚ ਆਪ ਪੰਜਾਬ ਪ੍ਰਮੁੱਖ ਅਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਰੰਗ ਮੰਚ ਉੱਤੇ ਸਾਰਵਜਨਿਕ ਰੂਪ ਤੋਂ ਸ਼ਰਾਬ ਦੀ ਆਦਤ ਛੱਡਣ ਦਾ ਐਲਾਨ ਕੀਤਾ।

ਕੇਜਰੀਵਾਲ ਦੀ ਹਾਜ਼ਰੀ 'ਚ ਆਪਣੀ ਮਾਂ ਦਾ ਹੱਥ ਫੜ ਕੇ ਭਗਵੰਤ ਮਾਨ ਨੇ ਇਹ ਐਲਾਨ ਕੀਤਾ ਹੈ।

ਮਾਨ ਨੇ ਕਿਹਾ ਕਿ ਉਨ੍ਹਾਂ ਇਸ ਵਾਰ ਨਵੇਂ ਸਾਲ 'ਤੇ ਅਹਿਦ ਲਿਆ ਕਿ ਜਿੱਥੇ ਜ਼ਿੰਦਗੀ ਵਿੱਚ ਹੋਰ ਚੀਜ਼ਾਂ ਛੱਡੀਆਂ, ਉੱਥੇ ਸ਼ਰਾਬ ਨੂੰ ਵੀ ਛੱਡਣਾ ਚਾਹੀਦਾ ਹੈ।ਮਾਨ ਨੇ ਕਿਹਾ ਕਿਨਵੇਂ ਸਾਲ ਮੌਕੇ ਲਏ ਇਸ ਰੈਜ਼ੋਲਿਊਸ਼ਨ ਨੂੰ ਉਹ ਪੂਰੀ ਜ਼ਿੰਦਗੀ ਨਿਭਾਉਣਗੇ।

-PTC News

Related Post