ਬਰਨਾਲਾ ਪੁਲਿਸ ਨੇ ATM ਚੋਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, ਪੁੱਛਗਿੱਛ ਜਾਰੀ

By  Jashan A November 6th 2019 01:09 PM

ਬਰਨਾਲਾ ਪੁਲਿਸ ਨੇ ATM ਚੋਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, ਪੁੱਛਗਿੱਛ ਜਾਰੀ,ਬਰਨਾਲਾ: ਪੰਜਾਬ 'ਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਹਨਾਂ ਘਟਨਾਵਾਂ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ। ਉਧਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਹਨਾਂ ਅਨਸਰਾਂ 'ਤੇ ਨਕੇਲ ਕਸੀ ਜਾ ਰਹੀ ਹੈ।

Barnala ਜਿਸ ਦੇ ਤਹਿਤ ਅੱਜ ਬਰਨਾਲਾ ਪੁਲਿਸ ਨੇ ਇੱਕ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਦਰਅਸਲ, ਪੁਲਿਸ ਨੇ ਏ.ਟੀ.ਐੱਮ ਚੋਰੀ ਕਰਨ ਵਾਲੇ ਇੱਕ ਗੈਂਗ ਨੂੰ ਕਾਬੂ ਕੀਤਾ ਹੈ ਤੇ ਇਸ ਗਿਰੋਹ ਦੇ 2 ਮੈਂਬਰ ਭੱਜਣ 'ਚ ਕਾਮਯਾਬ ਰਹੇ।

ਹੋਰ ਪੜ੍ਹੋ: ਰੋਕਣ ਗਏ ਸੀ ਬਿਜਲੀ ਚੋਰੀ, ਲੋਕਾਂ ਨੇ ਮਾਰੀਆਂ ਇੱਟਾਂ, ਜਾਣੋ ਮਾਮਲਾ!

ਪੁਲਿਸ ਨੇ ਇਹਨਾਂ ਪਾਸੋਂ 2 ਮੋਟਰਸਾਈਕਲ, ਇੱਕ ਲੋਹੇ ਦੀ ਰਾਡ, ਚਾਕੂ, ਸਿਲੰਡਰ ਵੈਲਡਿੰਗ ਸੈੱਟ, ਫੇਸ ਮਾਸਕ ਅਤੇ ਕਈ ਹੋਰ ਚੀਜ਼ਾਂ ਬਰਾਮਦ ਕੀਤੀਆਂ ਹਨ।

Barnalaਫਿਲਹਾਲ ਨੇ ਪੁਲਿਸ ਨੇ ਉਕਤ ਵਿਕਅਤੀਆਂ ਖਿਲਾਫ ਮਾਮਲਾ ਦਰਜ ਕਰਕੇ ਸਾਥੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਕਤ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

-PTC News

Related Post