ਬਰਨਾਲਾ: ਗਿਆਰਵੀਂ ਜਮਾਤ 'ਚ ਫੇਲ੍ਹ ਹੋਣ ਕਾਰਨ 16 ਸਾਲਾਂ ਵਿਦਿਆਰਥੀ ਨੇ ਲਿਆ ਫਾਹਾ, ਹੋਈ ਮੌਤ

By  Jashan A March 29th 2019 12:59 PM

ਬਰਨਾਲਾ: ਗਿਆਰਵੀਂ ਜਮਾਤ 'ਚ ਫੇਲ੍ਹ ਹੋਣ ਕਾਰਨ 16 ਸਾਲਾਂ ਵਿਦਿਆਰਥੀ ਨੇ ਲਿਆ ਫਾਹਾ, ਹੋਈ ਮੌਤ,ਬਰਨਾਲਾ: ਪੰਜਾਬ 'ਚ ਖੁਦਕੁਸ਼ੀਆਂ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ, ਭਾਵੇ ਕਿਸਾਨਾਂ ਦੀ ਗੱਲ ਹੋਵੇ ਜਾ ਮਾਨਸਿਕ ਪ੍ਰੇਸ਼ਾਨੀ ਦੀ ਹੋਵੇ। ਪੰਜਾਬ 'ਚ ਦਿਨ ਬ ਦਿਨ ਅਜਿਹੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ।

student ਬਰਨਾਲਾ: ਗਿਆਰਵੀਂ ਜਮਾਤ 'ਚ ਫੇਲ੍ਹ ਹੋਣ ਕਾਰਨ 16 ਸਾਲਾਂ ਵਿਦਿਆਰਥੀ ਨੇ ਲਿਆ ਫਾਹਾ, ਹੋਈ ਮੌਤ

ਪੰਜਾਬ 'ਚ ਹੁਣ ਤੱਕ ਅਨੇਕਾਂ ਲੋਕ ਇਸ ਅੱਗ 'ਚ ਸੜ੍ਹ ਕੇ ਸੁਆਹ ਹੋ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ, ਜਿਥੇ ਗਿਆਰਵੀਂ ਜਮਾਤ 'ਚ ਫੇਲ੍ਹ ਹੋਣ ਕਾਰਨ ਇੱਕ 16 ਸਾਲਾਂ ਵਿਦਿਆਰਥੀ ਨੇ ਫਾਹਾ ਲਗਾ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ ਹੈ।

ਹੋਰ ਪੜ੍ਹੋ:ਪੰਜਾਬ ‘ਚ ਮੀਂਹ ਦਾ ਕਹਿਰ , ਕਪੂਰਥਲਾ ‘ਚ 2 ਘਰਾਂ ਦੀਆਂ ਡਿੱਗੀਆਂ ਛੱਤਾਂ , ਬੱਚਿਆਂ ਸਮੇਤ 3 ਦੀ ਮੌਤ , 7 ਜ਼ਖਮੀ

student ਬਰਨਾਲਾ: ਗਿਆਰਵੀਂ ਜਮਾਤ 'ਚ ਫੇਲ੍ਹ ਹੋਣ ਕਾਰਨ 16 ਸਾਲਾਂ ਵਿਦਿਆਰਥੀ ਨੇ ਲਿਆ ਫਾਹਾ, ਹੋਈ ਮੌਤ

ਮ੍ਰਿਤਕ ਵਿਦਿਆਰਥੀ ਦੀ ਪਹਿਚਾਣ ਮਨਪ੍ਰੀਤ ਸਿੰਘ ਉਮਰ 16 ਸਾਲ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਵਿਦਿਆਰਥੀ ਬਰਨਾਲਾ 'ਚ ਏਅਰਫੋਰਸ ਸਟੇਸ਼ਨ 'ਚ ਬਣੇ ਇੱਕ ਸਕੂਲ 'ਚ ਪੜਦਾ ਸੀ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

-PTC News

Related Post