ਬਸਮਾ-ਸ਼ੰਭੂ ਰੋਡ 'ਤੇ ਸਥਿਤ ਇੱਕ ਠੇਕੇ 'ਤੇ ਛੁਰੇਬਾਜ਼ੀ ਦੀ ਘਟਨਾ, 1 ਵਿਅਕਤੀ ਦੀ ਹਾਲਤ ਗੰਭੀਰ

By  Jashan A January 27th 2019 09:40 AM

ਬਸਮਾ-ਸ਼ੰਭੂ ਰੋਡ 'ਤੇ ਸਥਿਤ ਇੱਕ ਠੇਕੇ 'ਤੇ ਛੁਰੇਬਾਜ਼ੀ ਦੀ ਘਟਨਾ, 1 ਵਿਅਕਤੀ ਦੀ ਹਾਲਤ ਗੰਭੀਰ,ਪਟਿਆਲਾ: ਬੀਤੀ ਰਾਤ ਪਟਿਆਲਾ ਜ਼ਿਲ੍ਹੇ ਦੇ ਬਸਮਾ ਤੇ ਸ਼ੰਭੂ ਰੋਡ ਤੇ ਸਥਿਤ ਇੱਕ ਠੇਕੇ 'ਤੇ ਛੁਰੇਬਾਜ਼ੀ ਦੀ ਘਟਨਾ ਸਾਹਮਣੇ ਆਈ ਹੈ। ਜਿਸ ਦੌਰਾਨ ਇੱਕ ਵਿਅਕਤੀ ਵੱਲੋਂ ਦੂਸਰੇ ਵਿਅਕਤੀ ਦੀ ਛਾਤੀ 'ਤੇ ਚਾਕੂ ਮਾਰ ਦਿੱਤੇ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਨੂੰ ਇਲਾਜ਼ ਲਈ ਪੀ.ਜੀ.ਆਈ 'ਚ ਭਰਤੀ ਕਰਵਾਇਆ ਗਿਆ ਹੈ।ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

knief ਬਸਮਾ-ਸ਼ੰਭੂ ਰੋਡ 'ਤੇ ਸਥਿਤ ਇੱਕ ਠੇਕੇ 'ਤੇ ਛੁਰੇਬਾਜ਼ੀ ਦੀ ਘਟਨਾ, 1 ਵਿਅਕਤੀ ਦੀ ਹਾਲਤ ਗੰਭੀਰ

ਮਿਲੀ ਜਾਣਕਾਰੀ ਮੁਤਾਬਕ ਜ਼ਖਮੀ ਵਿਅਕਤੀ ਦੀ ਪਹਿਚਾਣ ਸਾਹਿਬ ਸਿੰਘ ਵਜੋਂ ਹੋਈ ਹੈ।ਚਾਕੂ ਮਾਰਨ ਵਾਲੇ ਦਾ ਨਾਮ ਚਾਕੂ ਪਿਆਰਾ ਸਿੰਘ ਛੰਨਾ ਦੱਸਿਆ ਜਾ ਰਿਹਾ ਹੈ।

ਹੋਰ ਪੜ੍ਹੋ: ਬਹਿਬਲ ਕਲਾਂ ਫਾਇਰਿੰਗ ਮਾਮਲੇ ਵਿਚ ਸਾਬਕਾ ਐਸ. ਐਸ. ਪੀ. ਚਰਨਜੀਤ ਸ਼ਰਮਾ ਐੱਸ. ਆਈ. ਟੀ. ਵੱਲੋਂ ਗ੍ਰਿਫਤਾਰ

ਸਾਹਿਬ ਸਿੰਘ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪਿਆਰਾ ਸਿੰਘ ਵਿਦੇਸ਼ 'ਚ ਬੰਦੇ ਭੇਜਣ ਦਾ ਕੰਮ ਕਰਦਾ ਹੈ ਅਤੇ ਸਾਹਿਬ ਸਿੰਘ ਨੇ ਪਿਆਰਾ ਸਿੰਘ ਤੋਂ 10 ਲੱਖ ਰੁਪਏ ਲੈਣੇ ਸੀ,ਜੋ ਕਿ ਉਸ ਨੇ ਸਾਹਿਬ ਸਿੰਘ ਤੋਂ ਉਸ ਦੇ ਲੜਕੇ ਨੂੰ ਬਾਹਰ ਭੇਜਣ ਲਈ ਲਏ ਸਨ ਅਤੇ ਬਾਹਰ ਭੇਜ ਨਹੀਂ ਸਕਿਆ।ਰਕਮ ਵਾਪਿਸ ਨਾ ਦੇਣ ਦੀ ਮਨਸ਼ਾ ਨਾਲ ਉਸ ਨੇ ਸਾਹਿਬ ਸਿੰਘ ਤੇ ਹਮਲਾ ਕੀਤਾ।

knief ਬਸਮਾ-ਸ਼ੰਭੂ ਰੋਡ 'ਤੇ ਸਥਿਤ ਇੱਕ ਠੇਕੇ 'ਤੇ ਛੁਰੇਬਾਜ਼ੀ ਦੀ ਘਟਨਾ, 1 ਵਿਅਕਤੀ ਦੀ ਹਾਲਤ ਗੰਭੀਰ

ਥਾਣਾ ਸ਼ੰਭੂ ਦੇ ਐੱਸ ਐਚ ਓ ਕੁਲਵਿੰਦਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਉਹ ਜਾਂਚ ਕਰ ਰਹੇ ਹਨ।

-PTC News

Related Post