ਬਟਾਲਾ ਪਟਾਕਾ ਫੈਕਟਰੀ ‘ਚ ਹੋਏ ਧਮਾਕੇ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਤਾਇਆ ਦੁੱਖ

By  Jashan A September 4th 2019 07:17 PM

ਬਟਾਲਾ ਪਟਾਕਾ ਫੈਕਟਰੀ ‘ਚ ਹੋਏ ਧਮਾਕੇ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਤਾਇਆ ਦੁੱਖ,ਨਵੀਂ ਦਿੱਲੀ: ਬਟਾਲਾ 'ਚ ਪਟਾਕੇ ਬਣਾਉਣ ਵਾਲੀ ਫੈਕਟਰੀ 'ਚ ਧਮਾਕਾ ਹੋਣ 'ਤੇ ਵੱਡਾ ਹਾਦਸਾ ਵਾਪਰ ਗਿਆ ਹੈ, ਜਿਸ 'ਚ ਹੁਣ ਤੱਕ 20 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ। ਉਥੇ ਹੀ ਹਾਦਸੇ 'ਚ 50 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸ ਹਾਦਸੇ ਤੋਂ ਬਾਅਦ ਵੱਖ-ਵੱਖ ਰਾਜਨੀਤਿਕ ਨੇਤਾਵਾਂ ਵੱਲੋਂ ਘਟਨਾ 'ਤੇ ਦੁੱਖ ਜਤਾਇਆ ਜਾ ਰਿਹਾ ਹੈ।

ਇਸ ਦੌਰਾਨ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਡੂੰਘਾ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵਿਟਰ ਅਕਾਊਂਟ 'ਤੇ ਟਵੀਟ ਕਰ ਕਿਹਾ ਕਿ, 'ਪੰਜਾਬ ਦੇ ਬਟਾਲਾ 'ਚ ਪਟਾਕਾ ਫੈਕਟਰੀ 'ਚ ਧਮਾਕਾ ਹੋਣ ਕਾਰਨ ਵਾਪਰੇ ਹਾਦਸੇ ਬਾਰੇ ਸੁਣ ਕੇ ਕਾਫੀ ਦੁਖੀ ਹਾਂ। ਹਾਦਸੇ ਦੇ ਸ਼ਿਕਾਰ ਹੋਏ ਪਰਿਵਾਰਾਂ ਪ੍ਰਤੀ ਮੈਂ ਹਮਦਰਦੀ ਜ਼ਾਹਿਰ ਕਰਦਾ ਹਾਂ ਅਤੇ ਇਸ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹਾਂ।'

ਹੋਰ ਪੜ੍ਹੋ:ਮੁੰਬਈ ਦੇ ONGC ਪਲਾਂਟ ’ਚ ਲੱਗੀ ਭਿਆਨਕ ਅੱਗ, 5 ਮੌਤਾਂ, ਕਈ ਜ਼ਖਮੀ

https://twitter.com/rashtrapatibhvn/status/1169234947158077440?s=20

ਜ਼ਿਕਰਯੋਗ ਹੈ ਕਿ ਇਸ ਧਮਾਕੇ ਨੇ ਦਰਜਨਾਂ ਪਰਿਵਾਰ ਉਜਾੜ ਕੇ ਰੱਖ ਦਿੱਤੇ। ਪਟਾਕਾ ਫੈਕਟਰੀ ਦੇ ਧਮਾਕੇ ਨੇ ਅਜਿਹੀ ਤਬਾਹੀ ਮਚਾਈ ਕਿ ਫੈਕਟਰੀ ਦੇ ਅੰਦਰ ਕੰਮ ਕਰਨ ਵਾਲੇ ਕਈ ਮੁਜ਼ਦੂਰਾਂ ਦੇ ਚਿੱਥੜੇ ਤੱਕ ਉੱਡ ਗਏ ਅਤੇ ਕਈਆਂ ਦੀਆਂ ਲਾਸ਼ਾਂ ਫੈਕਟਰੀ ਤੋਂ ਬਾਹਰ ਆ ਡਿੱਗੀਆਂ।

-PTC News

Related Post