ਹਰਸਿਮਰਤ ਕੌਰ ਬਾਦਲ ਦੀ ਮਿਹਨਤ ਲਿਆਈ ਰੰਗ, ਏਮਜ਼ ਹਸਪਤਾਲ ਦੀਆਂ ਓ.ਪੀ.ਡੀ. ਸੇਵਾਵਾਂ ਹੋਈਆਂ ਸ਼ੁਰੂ
Jashan A
December 23rd 2019 02:04 PM --
Updated:
December 24th 2019 06:34 PM
ਹਰਸਿਮਰਤ ਕੌਰ ਬਾਦਲ ਦੀ ਮਿਹਨਤ ਲਿਆਈ ਰੰਗ, ਏਮਜ਼ ਹਸਪਤਾਲ ਦੀਆਂ ਓ.ਪੀ.ਡੀ. ਸੇਵਾਵਾਂ ਹੋਈਆਂ ਸ਼ੁਰੂ,ਬਠਿੰਡਾ: ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਮਿਹਨਤ ਅੱਜ ਰੰਗ ਲਿਆਈ ਹੈ। ਉਹਨਾਂ ਦੀ ਬਦੌਲਤ ਬਠਿੰਡਾ ਵਾਸੀਆਂ ਅਤੇ ਆਸਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਵੱਡੀ ਸੌਗਾਤ ਮਿਲ ਗਈ ਹੈ। ਦਰਅਸਲ, ਅੱਜ ਤੋਂ ਬਠਿੰਡਾ ਏਮਜ਼ ਹਸਪਤਾਲ ਦੀਆਂ ਓ.ਪੀ.ਡੀ. ਸੇਵਾਵਾਂ ਸ਼ੁਰੂ ਹੋ ਗਈਆਂ। ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ ਵੱਡਾ ਫਾਇਦਾ ਹੋਵੇਗਾ।