ਪੰਜਾਬ ‘ਚ ਚਿੱਟੇ ਦਾ ਕਹਿਰ , ਚਿੱਟੇ ਦੀ ਆਦੀ ਕੁੜੀ ਨੇ ਹਸਪਤਾਲ 'ਚ ਇਲਾਜ ਦੌਰਾਨ ਤੋੜਿਆ ਦਮ

By  Shanker Badra June 18th 2019 02:42 PM

ਪੰਜਾਬ ‘ਚ ਚਿੱਟੇ ਦਾ ਕਹਿਰ , ਚਿੱਟੇ ਦੀ ਆਦੀ ਕੁੜੀ ਨੇ ਹਸਪਤਾਲ 'ਚ ਇਲਾਜ ਦੌਰਾਨ ਤੋੜਿਆ ਦਮ:ਬਠਿੰਡਾ : ਪੰਜਾਬ 'ਚ ਨਸ਼ਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ।ਜਿਸਦੇ ਚੱਲਦੇ ਨਸ਼ਿਆਂ ਦੀ ਲਪੇਟ 'ਚ ਆ ਕੇ ਕਈ ਨੌਜਵਾਨ ਆਪਣੀ ਜਾਨ ਗਵਾ ਚੁੱਕੇ ਹਨ।ਪੰਜਾਬ 'ਚ ਹੁਣ ਨਸ਼ਿਆਂ ਦਾ ਦਰਿਆ ਵਗ ਤੁਰਿਆ ਹੈ, ਜਿਸਨੇ ਪੰਜਾਬ ਦੇ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਆਪਣੇ ਚੁੰਗਲ 'ਚ ਲੈ ਲਿਆ ਹੈ।ਇਹੀ ਨਹੀਂ ਹੁਣ ਤਾਂ ਮੁੰਡਿਆਂ ਦੇ ਨਾਲ - ਨਾਲ ਲੜਕੀਆਂ ਵੀ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਗਈਆਂ ਹਨ।Bathinda Drugs Addicted Girl hospital treatment During Deathਚਿੱਟੇ ਨੇ ਹੁਣ ਪੰਜਾਬ ਦੀਆਂ ਕੁੜੀਆਂ ਨੂੰ ਵੀ ਆਪਣੇ ਜਾਲ ਵਿਚ ਫਸਾ ਲਿਆ ਹੈ।ਅਜਿਹਾ ਹੀ ਇਕ ਬੇਹੱਦ ਦਿਲ ਨੂੰ ਦੁਖਾਉਣ ਵਾਲਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ।ਜਿਥੇ ਸਰਕਾਰੀ ਸਿਵਲ ਹਸਪਤਾਲ ਵਿਚ ਨਸ਼ੇ ਤੋਂ ਮੁਕਤੀ ਪਾਉਣ ਲਈ ਇਲਾਜ ਕਰਵਾਉਣ ਲਈ ਆਈ ਲੜਕੀ ਦੀ ਅੱਜ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ।

Bathinda Drugs Addicted Girl hospital treatment During Death
ਪੰਜਾਬ ‘ਚ ਚਿੱਟੇ ਦਾ ਕਹਿਰ , ਚਿੱਟੇ ਦੀ ਆਦੀ ਕੁੜੀ ਨੇ ਹਸਪਤਾਲ 'ਚ ਇਲਾਜ ਦੌਰਾਨ ਤੋੜਿਆ ਦਮ

ਦਰਅਸਲ 'ਚ ਆਰਕੈਸਟਰਾ ਦਾ ਕੰਮ ਕਰਨ ਵਾਲੀ ਲੜਕੀ ਬਦ-ਕਿਸਮਤੀ ਨਾਲ ਚਿੱਟੇ ਨਸ਼ੇ ਦੀ ਦਲਦਲ ਵਿੱਚ ਇਨਾਂ ਧਸ ਗਈ ਸੀ ਕਿ ਉਸ ਲਈ ਇਸ ਵਿਚੋਂ ਨਿਕਲਣਾ ਅਤਿ ਮੁਸ਼ਕਲ ਹੋ ਗਿਆ ਸੀ।ਇਸ ਮਾਮਲੇ ਦੀ ਭਿਣਕ ਜਦੋਂ ਸਮਾਜਸੇਵੀਆ ਨੂੰ ਪਈ ਤਾਂ ਸਹਾਰਾ ਜਨ ਸੇਵਾ ਵੱਲੋਂ ਲੜਕੀ ਨੂੰ ਸਰਕਾਰੀ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਲਈ ਦਾਖਿਲ ਕਰਵਾਇਆ ਗਿਆ ਸੀ ,ਜਿਸ ਤੋਂ ਬਾਅਦ ਅੱਜ ਲੜਕੀ ਦੀ ਮੌਤ ਹੋ ਗਈ ਹੈ।ਮ੍ਰਿਤਕ ਲੜਕੀ ਬਠਿੰਡਾ ਦੇ ਦੀਪ ਸਿੰਘ ਨਗਰ ਦੀ ਰਹਿਣ ਵਾਲੀ ਸੀ।

 Bathinda Drugs Addicted Girl hospital treatment During Death
ਪੰਜਾਬ ‘ਚ ਚਿੱਟੇ ਦਾ ਕਹਿਰ , ਚਿੱਟੇ ਦੀ ਆਦੀ ਕੁੜੀ ਨੇ ਹਸਪਤਾਲ 'ਚ ਇਲਾਜ ਦੌਰਾਨ ਤੋੜਿਆ ਦਮ

ਪੰਜਾਬ ਦੀ ਮੌਜੂਦਾ ਸਰਕਾਰ ਨੇ ਰਾਜ ਗੱਦੀ ਸੰਭਾਲਣ ਤੋਂ ਪਹਿਲਾਂ ਆਪਣੇ ਭਾਸ਼ਣਾਂ ਰਾਹੀ ਵੱਡੇ -ਵੱਡੇ ਦਾਅਵੇ ਕੀਤੇ ਸਨ ਕਿ ਪੰਜਾਬ ਅੰਦਰ ਚਿੱਟੇ ਨਸ਼ੇ ਦਾ ਭਾਰੀ ਬੋਲਬਾਲਾ ਹੈ, ਜਿਸ ਵਿੱਚ ਪੰਜਾਬ ਦੀ ਨੌਜਵਾਨ ਪੀੜੀ ਬੁਰੀ ਤਰਾਂ ਫਸ ਚੁੱਕੀ ਹੈ।ਇਸ ਉਪਰ ਕਾਬੂ ਪਾਉਣ ਦੇ ਦਾਅਵੇ ਕਰਦਿਆਂ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਾਰ ਹਫਤਿਆਂ ਵਿੱਚ ਨਸ਼ਾ ਖ਼ਤਮ ਦਾ ਵਾਅਦਾ ਵੀ ਪੰਜਾਬ ਦੇ ਵੋਟਰਾਂ ਨਾਲ ਕੀਤਾ ਸੀ।ਜਿਸ ਤੋਂ ਬਾਅਦ ਪੰਜਾਬ ਦੇ ਨੌਜਵਾਨਾਂ ਸਮੇਤ ਮੁਟਿਆਰਾਂ ਨੇ ਵੀ ਇਸ ਦਲ ਦਲ ਵਿੱਚ ਫਸ ਕੇ ਆਪਣੀ ਜਿੰਦਗੀ ਮੋਤ ਦੇ ਦਾਅ ਤੇ ਲਗਾਈ ਹੋਈ ਹੈ।ਇਸ ਦੀ ਜਿੰਦਾ ਮਿਸਾਲ ਅੱਜ ਬਠਿੰਡਾ ਤੋਂ ਸਾਹਮਣੇ ਆਈ ਹੈ।

-PTCNews

Related Post