ਬਠਿੰਡਾ: ਲਾਇਬ੍ਰੇਰੀ ਹਟਾ ਕੇ ਕਾਂਗਰਸ ਦਫ਼ਤਰ ਬਣਾਉਣ ਦਾ ਮਾਮਲਾ, ਸੋਨੀਆ ਗਾਂਧੀ ਤੇ ਸੁਨੀਲ ਜਾਖੜ ਸਣੇ 12 ਲੋਕਾਂ ਖਿਲਾਫ ਅਦਾਲਤ 'ਚ ਕੇਸ ਦਾਇਰ

By  Jashan A September 1st 2019 01:30 PM -- Updated: September 1st 2019 01:35 PM

ਬਠਿੰਡਾ: ਲਾਇਬ੍ਰੇਰੀ ਹਟਾ ਕੇ ਕਾਂਗਰਸ ਦਫ਼ਤਰ ਬਣਾਉਣ ਦਾ ਮਾਮਲਾ, ਸੋਨੀਆ ਗਾਂਧੀ ਤੇ ਸੁਨੀਲ ਜਾਖੜ ਸਣੇ 12 ਲੋਕਾਂ ਖਿਲਾਫ ਅਦਾਲਤ 'ਚ ਕੇਸ ਦਾਇਰ,ਬਠਿੰਡਾ: ਬਠਿੰਡਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਥੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਸਮੇਤ 12 ਲੋਕਾਂ ਖਿਲਾਫ ਬਠਿੰਡਾ ਦੀ ਜ਼ਿਲ੍ਹਾ ਅਦਾਲਤ 'ਚ ਕੇਸ ਦਰਜ ਕੀਤਾ ਗਿਆ ਹੈ।

Sonia Gandhiਮਾਮਲਾ ਇਹ ਹੈ ਕਿ ਕਾਂਗਰਸ 'ਤੇ ਆਰੋਪ ਲੱਗ ਰਹੇ ਨੇ ਕਿ ਕਾਂਗਰਸ ਨੇ ਬਠਿੰਡਾ ਦੇ ਸਿਵਿਲ ਲਾਈਨ ਕਲੱਬ 'ਚ ਬਣਿਆ ਸ੍ਰੀ ਗੁਰੂ ਨਾਨਕ ਹਾਲ ਅਤੇ ਲਾਇਬ੍ਰੇਰੀ ਨੂੰ ਹਟਾ ਕੇ ਕਾਂਗਰਸ ਦਾ ਮਾਲਵਾ ਜੋਨ ਦਫ਼ਤਰ ਅਤੇ ਨਜਾਇਜ਼ ਇਮਾਰਤ ਬਣਾਈ ਹੈ।

ਹੋਰ ਪੜ੍ਹੋ: ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ 'ਤੇ ਜਾਨਲੇਵਾ ਹਮਲਾ ,ਕਾਂਗਰਸੀ ਵਿਧਾਇਕ 'ਤੇ ਲੱਗੇ ਇਲਜ਼ਾਮ

Sonia Gandhiਇਸ ਮਾਮਲੇ ਸਬੰਧੀ ਕਾਂਗਰਸੀਆਂ 'ਤੇ ਆਰੋਪ ਲਗਾਉਂਦੇ ਹੋਏ ਬਠਿੰਡਾ ਦੇ ਜਗਜੀਤ ਸਿੰਘ ਧਾਲੀਵਾਲ ਅਤੇ ਸ਼ਿਵਦੇਵ ਸਿੰਘ ਨੇ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਹੈ। ਜਿਸ ਦੌਰਾਨ ਅਦਾਲਤ ਨੇ ਸਾਰਿਆਂ ਨੂੰ ਸੰਮਨ ਜਾਰੀ ਕਰ 6 ਸਤੰਬਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

-PTC News

Related Post