Sat, Jul 19, 2025
Whatsapp

Rohit Sharma Birthday : ਅੱਜ ਮਨਾਇਆ ਜਾ ਰਿਹਾ ਹੈ 'ਰੋਹਿਤ ਸ਼ਰਮਾ ਦਾ ਜਨਮਦਿਨ' ਇਸ ਮੌਕੇ, ਜਾਣੋ ਉਹ ਕਿਨ੍ਹੀ ਜਾਇਦਾਦ ਦਾ ਮਾਲਕ ਹੈ?

ਦਸ ਦਈਏ ਕਿ ਰੋਹਿਤ ਨੇ ਭਾਰਤੀ ਟੀਮ ਲਈ ਖੇਡਦੇ ਹੋਏ ਕਈ ਵੱਡੇ ਰਿਕਾਰਡ ਆਪਣੇ ਨਾਂ ਕੀਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਕਪਤਾਨੀ ਹੇਠ ਮੁੰਬਈ ਇੰਡੀਅਨਜ਼ ਨੇ ਕੁੱਲ ਪੰਜ ਵਾਰ IPL ਖਿਤਾਬ ਜਿੱਤਿਆ ਹੈ

Reported by:  PTC News Desk  Edited by:  Aarti -- April 30th 2024 07:00 AM
Rohit Sharma Birthday : ਅੱਜ ਮਨਾਇਆ ਜਾ ਰਿਹਾ ਹੈ 'ਰੋਹਿਤ ਸ਼ਰਮਾ ਦਾ ਜਨਮਦਿਨ' ਇਸ ਮੌਕੇ, ਜਾਣੋ ਉਹ ਕਿਨ੍ਹੀ ਜਾਇਦਾਦ ਦਾ ਮਾਲਕ ਹੈ?

Rohit Sharma Birthday : ਅੱਜ ਮਨਾਇਆ ਜਾ ਰਿਹਾ ਹੈ 'ਰੋਹਿਤ ਸ਼ਰਮਾ ਦਾ ਜਨਮਦਿਨ' ਇਸ ਮੌਕੇ, ਜਾਣੋ ਉਹ ਕਿਨ੍ਹੀ ਜਾਇਦਾਦ ਦਾ ਮਾਲਕ ਹੈ?

Rohit Sharma Birthday: ਭਾਰਤੀ ਟੀਮ ਅਤੇ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਅੱਜ ਯਾਨੀ 30 ਅਪ੍ਰੈਲ 2024 ਨੂੰ ਆਪਣਾ 37ਵਾਂ ਜਨਮਦਿਨ ਮਨਾ ਰਹੇ ਹਨ। ਦਸ ਦਈਏ ਕਿ ਰੋਹਿਤ ਨੇ ਭਾਰਤੀ ਟੀਮ ਲਈ ਖੇਡਦੇ ਹੋਏ ਕਈ ਵੱਡੇ ਰਿਕਾਰਡ ਆਪਣੇ ਨਾਂ ਕੀਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਕਪਤਾਨੀ ਹੇਠ ਮੁੰਬਈ ਇੰਡੀਅਨਜ਼ ਨੇ ਕੁੱਲ ਪੰਜ ਵਾਰ IPL ਖਿਤਾਬ ਜਿੱਤਿਆ ਹੈ, ਪਰ ਪ੍ਰਸ਼ੰਸਕ ਉਨ੍ਹਾਂ ਦੀ ਪੇਸ਼ੇਵਰ ਜ਼ਿੰਦਗੀ ਦੇ ਨਾਲ-ਨਾਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਨੇੜਿਓਂ ਜਾਣਨ ਲਈ ਬਹੁਤ ਉਤਸੁਕ ਹਨ। ਤਾਂ ਆਉ ਜਾਣਦੇ ਹਾਂ ਰੋਹਿਤ ਸ਼ਰਮਾ ਕਿੰਨ੍ਹੀ ਜਾਇਦਾਦ ਦੇ ਮਾਲਕ ਹਨ?

ਰੋਹਿਤ ਸ਼ਰਮਾ ਦਾ ਜਨਮ ਅਤੇ ਪਰਿਵਾਰ : 


ਦਸ ਦਈਏ ਕਿ ਰੋਹਿਤ ਸ਼ਰਮਾ ਦਾ ਜਨਮ 30 ਅਪ੍ਰੈਲ 1987 ਨੂੰ ਮਹਾਰਾਸ਼ਟਰ ਦੇ ਨਾਗਪੁਰ ਦੇ ਬਸੋਦ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਟਰਾਂਸਪੋਰਟ ਫਾਰਮ 'ਚ ਕੇਅਰਟੇਕਰ ਸਨ, ਜਿਨ੍ਹਾਂ ਦਾ ਨਾਂ ਗੁਰੂਨਾਥ ਸ਼ਰਮਾ ਸੀ ਅਤੇ ਉਨ੍ਹਾਂ ਦੀ ਮਾਂ ਪੂਰਨਿਮਾ ਸ਼ਰਮਾ ਜੋ ਕਿ ਪੇਸ਼ੇ ਤੋਂ ਘਰੇਲੂ ਔਰਤ ਹਨ। ਉਹ ਘਰ ਦਾ ਕੰਮ ਸੰਭਾਲਦੇ ਹਨ।

ਰੋਹਿਤ ਸ਼ਰਮਾ ਦਾ ਇੱਕ ਛੋਟਾ ਭਰਾ ਵੀ ਹੈ ਜਿਸਦਾ ਨਾਮ ਵਿਸ਼ਾਲ ਸ਼ਰਮਾ ਹੈ। ਦੱਸਿਆ ਜਾਂਦਾ ਹੈ ਕਿ ਰੋਹਿਤ ਸ਼ਰਮਾ ਬਚਪਨ 'ਚ ਬਹੁਤ ਗਰੀਬ ਸੀ, ਜਿਸ ਕਾਰਨ ਉਸ ਨੇ ਆਪਣਾ ਬਚਪਨ ਆਪਣੇ ਦਾਦਾ-ਦਾਦੀ ਨਾਲ ਬਿਤਾਇਆ। ਦਸ ਦਈਏ ਕਿ ਸਾਲ 2015 'ਚ ਰੋਹਿਤ ਸ਼ਰਮਾ ਨੇ ਆਪਣੀ ਗਰਲਫ੍ਰੈਂਡ ਰਿਤਿਕਾ ਸਜਦੇਹ ਨਾਲ ਵਿਆਹ ਕੀਤਾ ਸੀ ਅਤੇ ਵਿਆਹ ਦੇ ਤਿੰਨ ਸਾਲ ਬਾਅਦ 2018 'ਚ ਉਨ੍ਹਾਂ ਦੀ ਬੇਟੀ ਸਮਾਇਰਾ ਨੇ ਜਨਮ ਲਿਆ।

ਰੋਹਿਤ ਸ਼ਰਮਾ ਦੀ ਮੁੱਢਲੀ ਸਿੱਖਿਆ : 

ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਰੋਹਿਤ ਸ਼ਰਮਾ ਨੇ ਆਪਣੀ ਸ਼ੁਰੂਆਤੀ ਸਿੱਖਿਆ ਅਵਰ ਲੇਡੀ ਵੇਲੰਕੰਨੀ ਹਾਈ ਸਕੂਲ, ਮੁੰਬਈ ਤੋਂ ਪ੍ਰਾਪਤ ਕੀਤੀ। ਉਸਨੇ 12ਵੀਂ ਤੱਕ ਸਵਾਮੀ ਵਿਵੇਕਾਨੰਦ ਇੰਟਰਨੈਸ਼ਨਲ ਸਕੂਲ ਅਤੇ ਜੂਨੀਅਰ ਕਾਲਜ, ਮੁੰਬਈ ਤੋਂ ਪੜ੍ਹਾਈ ਕੀਤੀ। ਦਸ ਦਈਏ ਕਿ ਉਹ ਪੜ੍ਹਾਈ 'ਚ ਬਹੁਤੇ ਚੰਗੇ ਨਹੀਂ ਸੀ, ਪਰ ਉਹ ਆਪਣਾ ਜ਼ਿਆਦਾਤਰ ਸਮਾਂ ਕ੍ਰਿਕਟ ਨੂੰ ਸਮਰਪਿਤ ਕਰਦੇ ਸੀ।

ਰੋਹਿਤ ਸ਼ਰਮਾ ਦੀ ਪਤਨੀ : 

ਦਸ ਦਈਏ ਕਿ ਸਾਲ 2015 'ਚ ਰੋਹਿਤ ਸ਼ਰਮਾ ਨੇ ਆਪਣੀ ਲੰਬੇ ਸਮੇਂ ਦੀ ਗਰਲਫ੍ਰੈਂਡ ਰਿਤਿਕਾ ਸਜਦੇਹ ਨਾਲ ਵਿਆਹ ਕੀਤਾ ਸੀ। ਰਿਤਿਕਾ ਰੋਹਿਤ ਦੀ ਖੇਡ ਪ੍ਰਬੰਧਕ ਵਜੋਂ ਕੰਮ ਕਰਦੀ ਸੀ। ਨਾਲ ਹੀ ਦੋਨਾਂ 'ਚ ਪਹਿਲਾਂ ਦੋਸਤੀ ਹੋ ਗਈ ਅਤੇ ਹੌਲੀ-ਹੌਲੀ ਇਹ ਦੋਸਤੀ ਪਿਆਰ 'ਚ ਬਦਲ ਗਈ।

ਰੋਹਿਤ ਅਤੇ ਰਿਤਿਕਾ ਨੇ ਲਗਭਗ 6 ਸਾਲ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰਨ ਦਾ ਫੈਸਲਾ ਕੀਤਾ ਹੈ। ਰੋਹਿਤ ਨੇ ਰਿਤਿਕਾ ਨੂੰ ਬੋਰੀਵਲੀ ਸਪੋਰਟਸ ਕਲੱਬ ਗਰਾਊਂਡ 'ਚ ਪ੍ਰਪੋਜ਼ ਕੀਤਾ। ਜਿੱਥੋਂ ਉਨ੍ਹਾਂ ਦਾ ਕ੍ਰਿਕਟ ਕਰੀਅਰ ਸ਼ੁਰੂ ਹੋਇਆ ਸੀ। 13 ਦਸੰਬਰ 2015 ਨੂੰ, ਰੋਹਿਤ ਅਤੇ ਰਿਤਿਕਾ ਵਿਆਹ ਦੇ ਬੰਧਨ 'ਚ ਬੱਝ ਗਏ ਅਤੇ ਵਿਆਹ ਦੇ ਤਿੰਨ ਸਾਲ ਬਾਅਦ, 30 ਦਸੰਬਰ 2018 ਨੂੰ, ਉਨ੍ਹਾਂ ਦੀ ਇੱਕ ਧੀ ਹੋਈ, ਜਿਸਦਾ ਨਾਮ ਸਮਾਇਰਾ ਸ਼ਰਮਾ ਹੈ।

ਰੋਹਿਤ ਸ਼ਰਮਾ ਦੀ ਕੁੱਲ ਜਾਇਦਾਦ ਕਿੰਨੀ ਹੈ?

ਵੈਸੇ ਤਾਂ ਰੋਹਿਤ ਸ਼ਰਮਾ ਦਾ ਪੂਰਾ ਨਾਂ ਰੋਹਿਤ ਗੁਰੂਨਾਥ ਸ਼ਰਮਾ ਹੈ। ਉਨ੍ਹਾਂ ਨੇ ਭਾਰਤੀ ਟੀਮ ਲਈ 2007 'ਚ ਆਇਰਲੈਂਡ ਖ਼ਿਲਾਫ਼ ਇੱਕ ਰੋਜ਼ਾ ਕ੍ਰਿਕਟ 'ਚ ਡੈਬਿਊ ਕੀਤਾ ਸੀ। ਉਨ੍ਹਾਂ ਦਾ ਟੈਸਟ ਡੈਬਿਊ 2013 'ਚ ਵੈਸਟਇੰਡੀਜ਼ ਖ਼ਿਲਾਫ਼ ਹੋਇਆ ਸੀ। ਦਸ ਦਈਏ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੇ ਭਾਰਤ ਲਈ ਕਈ ਮੈਚ ਜਿੱਤੇ ਹਨ ਅਤੇ ਇਤਿਹਾਸ 'ਚ ਆਪਣਾ ਨਾਂ ਦਰਜ ਕਰਵਾਇਆ ਹੈ।

ਇਸ ਤੋਂ ਇਲਾਵਾ ਜੇਕਰ ਰੋਹਿਤ ਸ਼ਰਮਾ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਇਹ ਲਗਭਗ 330 ਕਰੋੜ ਰੁਪਏ ਹੈ।ਰੋਹਿਤ ਦੀ ਆਮਦਨ ਦਾ ਸਰੋਤ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਕ੍ਰਿਕਟ ਮੈਚ ਹੀ ਨਹੀਂ ਸਗੋਂ IPL ਵੀ ਹੈ।

ਰੋਹਿਤ ਸ਼ਰਮਾ ਨੂੰ ਕਈ ਤਰ੍ਹਾਂ ਦੇ ਬ੍ਰਾਂਡਸ ਨਾਲ ਕੰਮ ਕਰਦੇ ਦੇਖਿਆ ਗਿਆ ਹੈ। ਉਹ ਇੱਕ ਮਹੀਨੇ 'ਚ 1.2 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਦੇ ਹਨ। ਉਨ੍ਹਾਂ ਦਾ ਨੈੱਟਵਰਥ ਗ੍ਰਾਫ ਹਰ ਸਾਲ ਵਧਦਾ ਰਹਿੰਦਾ ਹੈ। ਪਿਛਲੇ ਸਾਲ 2023 ਵਿੱਚ ਰੋਹਿਤ ਸ਼ਰਮਾ ਦੀ ਕੁੱਲ ਜਾਇਦਾਦ 214 ਕਰੋੜ ਰੁਪਏ ਸੀ।

ਆਲੀਸ਼ਾਨ ਘਰ 'ਚ ਰਹਿੰਦੇ ਹਨ ਰੋਹਿਤ ਸ਼ਰਮਾ  : 

ਦਸ ਦਈਏ ਕਿ ਰੋਹਿਤ ਸ਼ਰਮਾ ਦੀ ਲਗਜ਼ਰੀ ਲਾਈਫ 'ਚ ਉਨ੍ਹਾਂ ਦਾ ਘਰ ਵੀ ਓਨਾ ਹੀ ਆਲੀਸ਼ਾਨ ਹੈ, ਜੋ ਉਨ੍ਹਾਂ ਨੇ ਸਾਲ 2015 'ਚ ਖਰੀਦਿਆ ਸੀ। ਇਸ ਘਰ ਦੀ ਕੀਮਤ ਕਰੀਬ 30 ਕਰੋੜ ਰੁਪਏ ਹੈ।

ਲਗਜ਼ਰੀ ਗੱਡੀਆਂ ਦਾ ਭੰਡਾਰ : 

ਰੋਹਿਤ ਸ਼ਰਮਾ ਕੋਲ ਕੁਝ ਲਗਜ਼ਰੀ ਅਤੇ ਮਹਿੰਗੀਆਂ ਗੱਡੀਆਂ ਦਾ ਭੰਡਾਰ ਹੈ, ਜਿਸ 'ਚ ਬੀਐਮਡਬਲਿਊ, ਓਡੀ, ਪੋਰਸਚੇ, ਮਰਸੀਡੀਜ਼ ਬੈਨਜ਼ ਸ਼ਾਮਲ ਹਨ।

ਰੋਹਿਤ ਸ਼ਰਮਾ ਦੀ IPL ਦੇ ਪਿਛਲੇ 5 ਸਾਲਾਂ ਦੀ ਤਨਖਾਹ

  • ਸਾਲ 2024 : ਮੁੰਬਈ ਇੰਡੀਅਨਜ਼ - 160,000,000 ਰੁਪਏ
  • ਸਾਲ 2023 : ਮੁੰਬਈ ਇੰਡੀਅਨਜ਼ - 160,000,000 ਰੁਪਏ
  • ਸਾਲ 2022 : ਮੁੰਬਈ ਇੰਡੀਅਨਜ਼- 160,000,000 ਰੁਪਏ
  • ਸਾਲ 2021 : ਮੁੰਬਈ ਇੰਡੀਅਨਜ਼- 150,000,000 ਰੁਪਏ
  • ਸਾਲ 2020 : ਮੁੰਬਈ ਇੰਡੀਅਨਜ਼- 150,000,000 ਰੁਪਏ

ਇਹ ਵੀ ਪੜ੍ਹੋ: T20 World Cup 2024: ਯੁਵਰਾਜ ਸਿੰਘ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ICC ਨੇ ਬਣਾਇਆ ਬਰਾਂਂਡ ਅੰਬੈਸਡਰ

- PTC NEWS

Top News view more...

Latest News view more...

PTC NETWORK
PTC NETWORK