ਸਾਵਧਾਨ !! ਦੀਵਾਲੀ ਮੌਕੇ ਇਸ ਚੀਜ਼ ਦੀ ਵਰਤੋਂ ਹੋ ਸਕਦੀ ਹੈ ਹਾਨੀਕਾਰਕ

By  Jagroop Kaur November 11th 2020 09:03 PM -- Updated: November 11th 2020 09:49 PM

ਸੈਨੀਟਾਈਜ਼ਰ ਜੋ ਪਹਿਲਾਂ ਬਹੁਤ ਘਟ ਹੀ ਵਰਤਿਆ ਜਾਂਦਾ ਸੀ ,ਪਰ ਕੋਰੋਨਾ ਮਹਾਮਾਰੀ ਦੌਰਾਨ ਇਸ ਦੀ ਵਰਤੋਂ ਬਹੁਤ ਥਾਵਾਂ 'ਤੇ ਕੀਤੀ ਜਾਣ ਲੱਗੀ ਜਿਵੇਂ ਕਿ ਵਸਤਾਂ ਆਦਿ ਨੂੰ ਰੋਗਾਣੂ ਮੁਕਤ ਕਰਨ ਲਈ sanitizer ਦੀ ਵਰਤੋਂ ਕੀਤੀ ਜਾਣ ਲੱਗੀ, ਪਰ ਤੁਹਾਨੂੰ ਦਸ ਦਈਏ ਕਿ ਕੁਝ ਥਾਵਾਂ ਅਜਿਹੀਆਂ ਹਨ ਜਿਥੇ ਇਸ ਦੀ ਵਰਤੋਂ ਕੀਤੇ ਜਾਣਾ ਹਾਨੀਕਾਰਕ ਸਿੱਧ ਹੋ ਸਕਦਾ ਹੈ , ਜੀ ਹਾਂ ਅਸੀਂ ਤੁਹਾਨੂੰ ਦਸਦੇ ਹਾਂ ਕਿ ਸੈਨੀਟਾਈਜ਼ਰ ਦੀ ਵਰਤੋਂ ਕਦੇ ਭੁੱਲ ਕੇ ਵੀ ਅੱਗ ਵਾਲੀਆਂ ਥਾਵਾਂ 'ਤੇ ਨਾ ਕਰੋ , ਅਤੇ ਜਿਵੇਂ ਕਿ ਹੁਣ ਤਿਉਹਾਰਾਂ ਦਾ ਸੀਜ਼ਨ ਹੈ ਤਾਂ ਇਸ ਵੇਲੇ ਦੀਵੇ ਜਗਾਉਣੇ ਅਤੇ ਪਟਾਕੇ ਚਲਾਉਨੇ ਹਰ ਇੱਕ ਨੂੰ ਪਸੰਦ ਹੁੰਦਾ ਹੈ ਤਾਂ ਇਸ ਮੌਕੇ ਹੱਥਾਂ ਨੂੰ ਸੈਨੀਟਾਈਜ਼ ਕਰਨ ਤੋਂ ਬਚਾਅ ਰੱਖੋ|Too much hand sanitizer can be dangerous, especially around flames - YouTube

ਵਰਤੋਂ ਹੋ ਸਕਦੀ ਹੈ ਹਾਨੀਕਾਰਕ

ਅੱਗ ਵਾਲੀ ਥਾਂ ਦੇ ਕੋਲ ਵੀ ਸੈਨੀਟਾਈਜ਼ਰ ਨੂੰ ਰੱਖਣ ਤੋਂ ਪਰਹੇਜ਼ ਕਰੋ , ਕਿਓਂਕਿ ਹੋ ਸਕਦਾ ਹੈ ਕਿ ਗਲਤੀ ਨਾਲ ਡਿੱਗ ਜਾਵੇ ਤਾਂ ਇਹ ਅੱਗ ਫੜ੍ਹ ਸਕਦਾ ਹੈ। ਬੀਤੇ ਕੁਝ ਸਮੇਂ ਤੋਂ sanitizer ਦੀ ਵਧੇਰੇ ਵਰਤੋਂ ਹੋਈ ਹੈ ਅਤੇ ਅਜਿਹੇ 'ਚ ਕੁਝ ਮਾਮਲੇ ਅਜਿਹੇ ਵੀ ਸ੍ਹਾਮਣੇ ਆਏ ਹਨ ਜਿਥੇ ਹੱਥਾਂ ਨੂੰ ਸੈਨੀਟਾਈਜ਼ਰ ਕਰਨ ਤੋਂ ਬਾਅਦ ਅੱਗ ਕੋਲ ਜਾਣ ਨਾਲ ਉਕਤ ਵਿਅਕਤੀ ਨੂੰ ਅੱਗ ਲੱਗ ਗਈ ਸੀ ,ਇਸ ਤੋਂ ਇਲਾਵਾ ਇਕ ਹੋਰ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਮੋਟਰਸਾਈਕਲ ਨੂੰ ਸੈਨੀਟਾਈਜ਼ ਕਰਦੇ ਸਮੇਂ ਉਸ ਨੂੰ ਅੱਗ ਲੱਗੀ ਸੀ , ਸੋ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖਦੇ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਵੀ ਅਜਿਹਾ ਕਰਨ ਤੋਂ ਗੁਰੇਜ਼ ਕਰੋ , ਤਾਂ ਜੋ ਕਿਸੀ ਵੀ ਅਣਸੁਖਾਵੀ ਘਟਨਾ ਤੋਂ ਬਚਾਅ ਕੀਤਾ ਜਾ ਸਕੇ।

Fireworks and hand sanitizer could make for dangerous combination on July 4th - CNN

ਜ਼ਿਕਰਯੋਗ ਹੈ ਕਿ ਦੀਵਾਲੀ ਲਾਈਟਾਂ ਅਤੇ ਮਠਿਆਈਆਂ ਦਾ ਤਿਉਹਾਰ ਹੈ ਪਰ ਹੁਣ ਰੁਝਾਨ ਬਦਲਿਆ ਗਿਆ ਹੈ ਅਤੇ ਪਟਾਕੇ ਦੀਵਾਲੀ ਦੇ ਜਸ਼ਨਾਂ ਦਾ ਜ਼ਰੂਰੀ ਹਿੱਸਾ ਬਣ ਗਏ ਹਨ। ਅੱਜ ਕੱਲ੍ਹ ਦੇ ਬੱਚੇ ਪਟਾਕੇ ਚਲਾਉਣ ਵਾਲਿਆਂ ਲਈ ਕਾਫ਼ੀ ਅੜੀਅਲ ਹਨ ਅਤੇ ਇਹ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹ ਸੁਨਿਸ਼ਚਿਤ ਕਰਨ ਕਿ ਉਹ ਦੀਵਾਲੀ ਸੁਰੱਖਿਅਤ ਹੀ ਮਨਾਉਣ। ਮਾਪਿਆਂ ਨੂੰ ਵਧੇਰੇ ਸੁਚੇਤ ਹੋਣ ਦੀ ਜ਼ਰੂਰਤ ਹੈ ਕਿਉਂਕਿ ਉਨ੍ਹਾਂ ਨੂੰ ਆਪਣੇ ਵਾਰਡਾਂ ਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਪਟਾਕੇ ਸਾੜਨ ਤੋਂ ਪਹਿਲਾਂ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਨਾ ਕਰੋ |If Soap and Water Are Not Available, Hand Sanitizers May Be a Good Alternative | FDA

Related Post