ਬੇਅੰਤ ਸਿੰਘ ਕਤਲ ਮਾਮਲਾ: ਜਗਤਾਰ ਸਿੰਘ ਤਾਰਾ ਨੇ ਕਬੂਲਿਆ ਜੁਰਮ

By  Joshi January 25th 2018 04:15 PM -- Updated: January 25th 2018 10:03 PM

Beant Singh murder case: Jagtar Singh Tara confesses crime: ਬੇਅੰਤ ਸਿੰਘ ਕਤਲ ਮਾਮਲਾ: ਜਗਤਾਰ ਸਿੰਘ ਤਾਰਾ ਨੇ ਕਬੂਲਿਆ ਜੁਰਮ

---ਕਿਹਾ - ਸਿੱਖੀ ਦੀ ਅਸੂਲਾਂ ਦੇ ਮੁਤਾਬਕ, ਜੋ ਵੀ ਗਲਤ ਕੰਮ ਕਰਦਾ ਹੈ, ਉਸਨੂੰ ਸਜ਼ਾ ਦਿੱਤੀ ਜਾਂਦੀ ਹੈ।

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਮੁਲਜ਼ਮ ਜਗਤਾਰ ਸਿੰਘ ਤਾਰਾ ਨੇ ਅਦਾਲਤ 'ਚ ਆਪਣਾ ਜੁਰਮ ਕਬੂਲ ਕਰ ਲਿਆ ਹੈ। ਤਾਰਾ ਨੇ ਮੰਨਿਆ ਕਿ ਉਸਨੇ ਹੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਕੀਤਾ ਸੀ ਅਤੇ ਉਸ ਵੱਲੋਂ ਅਦਾਲਤ 'ਚ 6 ਪੰਨਿਆਂ ਦਾ ਕਬੂਲਨਾਮਾ ਪੇਸ਼ ਕੀਤਾ ਗਿਆ।

Beant Singh murder case: Jagtar Singh Tara confesses crimeBeant Singh murder case: Jagtar Singh Tara confesses crime: ਜਗਤਾਰ ਸਿੰਘ ਨੇ ਸਿੱਖ ਪਰੰਪਰਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਸਾਡੇ ਧਰਮ ਦਾ ਹਿੱਸਾ ਹੈ ਕਿ ਜੋ ਵੀ ਗਲਤ ਕੰਮ ਕਰੇਗਾ, ਉਸਨੂੰ ਸਜ਼ਾ ਭੁਗਤਣੀ ਹੀ ਪਵੇਗੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਸ ਨੇ ਜੇਲ੍ਹ ਬਰੇਕ ਕੇਸ ਲੜਨ ਤੋਂ ਵੀ ਇਨਕਾਰ ਕਰ ਦਿੱਤਾ ਸੀ। ਤਾਰਾ ਦਾ ਮੰਨਣਾ ਸੀ ਕਿ ਉਸਨੂੰ ਭਾਰਤ ਦੇ ਕਾਨੂੰਨ ਵਿੱਚ ਵਿਸ਼ਵਾਸ ਨਹੀਂ ਅਤੇ ਉੁਹ ਹਮੇਸ਼ਾ ਆਪਣੇ ਬਿਆਨ 'ਤੇ ਕਾਇਮ ਰਹੇਗਾ।

Beant Singh murder case: Jagtar Singh Tara confesses crime

—PTC News

Related Post