ਕੈਲਗਰੀ 'ਚ ਵਿਅਕਤੀ 'ਤੇ ਕੀਤਾ ਭਾਲੂ ਨੇ ਹਮਲਾ

By  Joshi July 5th 2017 02:17 PM -- Updated: July 5th 2017 02:36 PM

ਕੈਨੇਡਾ 'ਚ ਇੱਕ ਵਿਅਕਤੀ 'ਤੇ ਭਾਲੂ ਨੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।(bear attacked man Canada) ਹਮਲੇ ਤੋਂ ਬਾਅਦ ਉਸ ਵਿਅਕਤੀ ਨੇ ਹਾਰਡਵੇਅਰ ਸਟੋਰ 'ਚ ਆ ਕੇ ਕਿਸੇ ਦੀ ਮਦਦ ਮੰਗੀ। ਉਸਦੇ ਚਿਹਰੇ ਅਤੇ ਹੱਥ 'ਤੇ ਜ਼ਖਮਾਂ ਦੇ ਨਿਸ਼ਾਨ ਸਨ।canada bear attack

ਉਸ ਆਦਮੀ ਨੂੰ ਫੁਟਹਿਲਸ ਮੈਡੀਕਲ ਸੈਂਟਰ ਦੁਆਰਾ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਗਈ, ਜਿਸ ਤੋਂ ਬਾਅਦ ਹੁਣ ਉਹ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ। canada bear attack calgaryਅਧਿਕਾਰੀਆਂ ਨੂੰ ਜਾਣਕਾਰੀ ਦਿੰਦਿਆਂ ਉਸ ਆਦਮੀ ਨੇ ਕਿਹਾ ਕਿ ਉਹ ਹਾਰੋਲਡ ਕਰੀਕ ਖੇਤਰ 'ਚ ਜੀਓ ਕੈਚਿੰਗ ਕਰ ਰਿਹਾ ਸੀ, ਜਿਸ ਦੌਰਾਨ ਉਸ 'ਤੇ ਭਾਲੂ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ। ਆਪਣੇ ਆਪ ਨੂੰ ਬਚਾ ਕੇ ਉਹ ਆਪਣੀ ਗੱਡੀ 'ਤੇ ਵਾਟਰ ਵੈਲੀ ਗਿਆ ਸੀ।(bear attack Canada Calgary)

ਇਸ ਘਟਨਾ  ਦੀ ਮੱਛੀ ਅਤੇ ਜੰਗਲੀ ਜੀਵ ਸੁਰੱਖਿਆ ਅਫਸਰ ਜਾਂਚ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਕੈਨੇਡਾ ਦੇ ਲੋਕਾਂ ਨੂੰ ਜੰਗਲੀ ਇਲਾਕੇ ਅਤੇ ਜਾਨਵਰਾਂ ਤੋਂ ਦੂਰੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਜਾ ਚੁੱਕੀ ਹੈ।

—PTC News

Related Post