Violence in Bengal : ਬੰਗਾਲ ਦੇ ਕੂਚ ਬਿਹਾਰ 'ਚ ਚੋਣਾਂ ਦੌਰਾਨ ਚਾਰ ਲੋਕਾਂ ਦੀ ਗੋਲੀ ਲੱਗਣ ਨਾਲ ਮੌਤ    

By  Shanker Badra April 10th 2021 03:35 PM

ਪੱਛਮੀ ਬੰਗਾਲ : ਪੱਛਮੀ ਬੰਗਾਲ ਵਿਚ ਚੌਥੇ ਪੜਾਅ ਦੀ ਵੋਟਿੰਗ ਦੌਰਾਨ ਕਈ ਥਾਵਾਂ 'ਤੇ ਹਿੰਸਕ ਝੜਪ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਕੂਚ ਬਿਹਾਰ ਦੇ ਸਿਤਾਲਕੁਚੀ ਵਿਚ ਭਾਜਪਾ ਤੇ ਟੀ.ਐਮ.ਸੀ. ਦੇ ਵਰਕਰਾਂ ਦੀ ਆਪਸ ਵਿਚ ਝੜਪ ਹੋ ਗਈ ਹੈ। ਇਸ ਝੜਪ ਵਿਚ ਕਈ ਲੋਕ ਜ਼ਖਮੀ ਹੋ ਗਏ ਹਨ। ਕੂਚ ਬਿਹਾਰ ਵਿਚ ਕੇਂਦਰੀ ਫੋਰਸਾਂ ਨੇ ਚਾਰ ਪਾਰਟੀ ਵਰਕਰਾਂ ਨੂੰ ਗੋਲੀ ਮਾਰ ਦਿੱਤੀ ਹੈ, ਅਜਿਹਾ ਟੀ.ਐੱਮ.ਸੀ. ਵਲੋਂ ਕਿਹਾ ਗਿਆ ਹੈ।

ਪੜ੍ਹੋ ਹੋਰ ਖ਼ਬਰਾਂ : ਚੀਨ ਦੀ Wuhan ਲੈਬ 'ਚ ਕੋਰੋਨਾ ਨਾਲੋਂ ਵੀ ਵੱਧ ਖ਼ਤਰਨਾਕ ਵਾਇਰਸ ਮੌਜੂਦ , ਇੰਝ ਹੋਇਆ ਖ਼ੁਲਾਸਾ 

Bengal polls: 4 killed as central forces open fire after coming under attack Violence in Bengal : ਬੰਗਾਲ ਦੇ ਕੂਚ ਬਿਹਾਰ 'ਚ ਚੋਣਾਂ ਦੌਰਾਨ ਚਾਰ ਲੋਕਾਂ ਦੀ ਗੋਲੀ ਲੱਗਣ ਨਾਲ ਮੌਤ

ਪੱਛਮੀ ਬੰਗਾਲ ਵਿੱਚ ਚੌਥੇ ਪੜਾਅ ਦੌਰਾਨ ਕੇਂਦਰੀ ਸੁਰੱਖਿਆ ਬਲਾਂ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਕੁਚ ਬਿਹਾਰ ਜ਼ਿਲ੍ਹੇ ਵਿੱਚ ਸੀਤਲਕੂਲਚੀ ਵਿਧਾਨ ਸਭਾ ਅਧੀਨ ਮਤਾਭੰਗਾ ਬਲਾਕ ਦੇ ਜੋਰਪਤਕੀ ਖੇਤਰ ਵਿੱਚ ਵਾਪਰੀ ਹੈ। ਓਥੇ ਵੋਟਿੰਗ ਕੇਂਦਰ ਦੇ ਬਾਹਰ ਬੰਬ ਸੁੱਟੇ ਗਏ ਤੇ ਗੋਲੀਬਾਰੀ ਹੋਈ ਹੈ। ਪੋਲਿੰਗ ਬੂਥ ਦੇ ਬਾਹਰ ਫਾਇਰਿੰਗ ਵਿਚਾਲੇ ਵੋਟ ਪਾਉਣ ਆਏ ਨੌਜਵਾਨ ਦੀ ਮੌਤ ਹੋ ਗਈ।

Bengal polls: 4 killed as central forces open fire after coming under attack Violence in Bengal : ਬੰਗਾਲ ਦੇ ਕੂਚ ਬਿਹਾਰ 'ਚ ਚੋਣਾਂ ਦੌਰਾਨ ਚਾਰ ਲੋਕਾਂ ਦੀ ਗੋਲੀ ਲੱਗਣ ਨਾਲ ਮੌਤ

ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਟੀਐਮਸੀ ਨੇਤਾ ਡੋਲਾ ਸੈਨਾ ਨੇ ਕਿਹਾ ਕਿ ‘ਕੇਂਦਰੀ ਸੁਰੱਖਿਆ ਬਲਾਂ ਨੇ 2 ਥਾਵਾਂ‘ 'ਤੇ ਫਾਇਰਿੰਗ ਕੀਤੀ ਹੈ। ਜਿੱਥੇ ਸਭ ਤੋਂ ਪਹਿਲਾਂ ਕੂਚ ਬਿਹਾਰ ਦੇ ਮਠਾਭੰਗਾ ਦੇ ਬਲਾਕ -1 ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਤਿੰਨ ਹੋਰ ਜ਼ਖਮੀ ਹੋ ਗਏ। ਜਦਕਿ ਸੀਤਲਕੁਚੀ ਬਲਾਕ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ, ਇਕ ਵਿਅਕਤੀ ਜ਼ਖਮੀ ਹੋ ਗਿਆ ਹੈ। ਸੇਨ ਨੇ ਕੇਂਦਰੀ ਸੁਰੱਖਿਆ ਬਲਾਂ 'ਤੇ ਲੋਕਾਂ' ਤੇ ਤਸ਼ੱਦਦ ਕਰਨ ਦਾ ਦੋਸ਼ ਵੀ ਲਗਾਇਆ ਹੈ।

Bengal polls: 4 killed as central forces open fire after coming under attack Violence in Bengal : ਬੰਗਾਲ ਦੇ ਕੂਚ ਬਿਹਾਰ 'ਚ ਚੋਣਾਂ ਦੌਰਾਨ ਚਾਰ ਲੋਕਾਂ ਦੀ ਗੋਲੀ ਲੱਗਣ ਨਾਲ ਮੌਤ

ਦੂਜੇ ਪਾਸੇ ਸੀਆਰਪੀਐਫ ਨੇ ਸੀਤਲਕੁਚੀ ਮਾਮਲੇ ਵਿਚ ਆਪਣਾ ਪੱਖ ਰੱਖਿਆ ਹੈ। ਇਕ ਬਿਆਨ ਵਿਚ ਸੀਆਰਪੀਐਫ ਨੇ ਕਿਹਾ, "ਸੀਆਰਪੀਐਫ ਉਕਤ ਬੂਥ 'ਤੇ ਤਾਇਨਾਤ ਨਹੀਂ ਸੀ ਅਤੇ ਨਾ ਹੀ ਉਹ ਕੂਚ ਬਿਹਾਰ ਦੇ ਸੀਤਲਕੁਚੀ ਵਿਧਾਨ ਸਭਾ ਹਲਕੇ ਦੇ ਜੋਰਾਪਤਕੀ ਵਿਚ ਬੂਥ ਨੰਬਰ- 126 ਦੇ ਬਾਹਰ ਉਕਤ ਘਟਨਾ ਵਿਚ ਸ਼ਾਮਲ ਸੀ। ਦੂਜੇ ਪਾਸੇ ਪੱਛਮੀ ਬੰਗਾਲ ਦੀ ਸੀ.ਐੱਮ. ਮਮਤਾ ਬੈਨਰਜੀ ਕੱਲ੍ਹ ਕੂਚ-ਬਿਹਾਰ ਵਿਚ ਇਸ ਘਟਨਾ ਦੇ ਵਿਰੁੱਧ ਇਕ ਰੋਸ ਰੈਲੀ ਕਰਨਗੇ।

ਪੜ੍ਹੋ ਹੋਰ ਖ਼ਬਰਾਂ : ਧੁੱਪ 'ਚ ਜ਼ਿਆਦਾ ਦੇਰ ਰਹਿਣ ਨਾਲ ਘੱਟ ਜਾਂਦਾ ਹੈ ਕੋਰੋਨਾ ਨਾਲ ਮੌਤ ਦਾ ਖ਼ਤਰਾ , ਰਿਸਰਚ 'ਚ ਹੋਇਆ ਵੱਡਾ ਖ਼ੁਲਾਸਾ

Bengal polls: 4 killed as central forces open fire after coming under attack Violence in Bengal : ਬੰਗਾਲ ਦੇ ਕੂਚ ਬਿਹਾਰ 'ਚ ਚੋਣਾਂ ਦੌਰਾਨ ਚਾਰ ਲੋਕਾਂ ਦੀ ਗੋਲੀ ਲੱਗਣ ਨਾਲ ਮੌਤ

ਦੱਸਿਆ ਗਿਆ ਕਿ ਦਹਿਸ਼ਤਗਰਦਾਂ ਨੇ ਕਿਊਆਰਟੀ ਦੇ ਵਾਹਨ ਨੂੰ ਨੁਕਸਾਨ ਪਹੁੰਚਾਇਆ, ਜਿਸ ਦੇ ਬਾਅਦ ਸੁਰੱਖਿਆ ਬਲਾਂ ਵਲੋਂ ਪੰਜ ਰੌਂਦ ਫਾਇਰ ਕੀਤੇ ਗਏ, ਜਿਸ ਵਿਚ 4 ਲੋਕਾਂ ਦੀ ਜਾਨ ਚਲੀ ਗਈ। ਓਥੇ ਹੀ TMC ਨੇ ਦਾਅਵਾ ਕੀਤਾ ਹੈ ਕਿ ਬੂਥ ਨੰਬਰ 5/126 ਉੱਤੇ ਹੋਈ ਇਸ ਘਟਨਾ ਵਿਚ ਹਮੀਦੁਲ ਹੱਕ, ਮਨੀਰੂਲ ਹਕਮ ਸਮੀਯੁਲ ਹੱਕ ਤੇ ਅਹਿਮਦ ਹੁਸੈਨ ਦੀ ਮੌਤ ਹੋਈ ਹੈ।

-PTCNews

Related Post