ਭਗਵੰਤ ਮਾਨ ਵੱਲੋਂ ਜੇਲ੍ਹਾਂ 'ਚ VIP Culture 'ਤੇ ਵੱਡੀ ਕਾਰਵਾਈ, ਕਈ ਅਫ਼ਸਰ ਮੁਅੱਤਲ

By  Jasmeet Singh May 14th 2022 12:16 PM

ਚੰਡੀਗੜ੍ਹ, 14 ਮਈ: ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਅਧਿਕਾਰਿਤ ਸ਼ੋਸ਼ਲ ਮੀਡੀਆ ਹੈਂਡਲ 'ਤੇ ਲਾਈਵ ਹੁੰਦਿਆਂ ਲੋਕਾਂ ਦੇ ਨਾਮ ਸੁਨੇਹਾ ਦਿੰਦਿਆਂ ਕਿਹਾ ਹੈ ਕਿ 'ਆਪ' ਸਰਕਾਰ ਨੇ ਸੱਤਾ ਸਾਂਭਣ ਮਗਰੋਂ 50 ਦਿਨਾਂ ਵਿਚ ਉਹ ਕੰਮ ਕੀਤੇ ਨੇ ਜੋ ਪਿੱਛਲੀਆਂ ਸਰਕਾਰਾਂ 50 ਸਾਲਾਂ ਵਿਚ ਨਹੀਂ ਕਰ ਪਾਏ।

ਇਹ ਵੀ ਪੜ੍ਹੋ: ਵੀਡਿਓਜ਼ ਵੇਖੋ: ਮੁੰਡਕਾ ਮੈਟਰੋ ਸਟੇਸ਼ਨ ਨੇੜੇ ਲੱਗੀ ਭਿਆਨਕ ਅੱਗ 'ਚ 27 ਲੋਕਾਂ ਦੀ ਮੌਤ, 2 ਗ੍ਰਿਫਤਾਰੀਆਂ 

ਉਨ੍ਹਾਂ ਆਪਣੇ ਲਾਈਵ ਸੈਸ਼ਨ ਵਿਚ ਕਿਹਾ ਕਿ ਚੋਣਾਂ ਦੌਰਾਨ ਉਨ੍ਹਾਂ ਜੇਲ੍ਹਾਂ 'ਚੋਂ ਚੱਲ ਰਹੇ ਗੈਂਗਸਟਰਵਾਦ ਅਤੇ ਅਪਰਾਧਿਕ ਗਤੀਵਿਧੀਆਂ 'ਤੇ ਠੱਲ ਪਾਉਣ ਦਾ ਵਾਅਦਾ ਕੀਤਾ ਸੀ। ਇਸ ਨੂੰ ਮੁੱਖ ਰੱਖਦਿਆਂ ਮੁਖ ਮੰਤਰੀ ਨੇ ਦੱਸਿਆ ਕਿ 50 ਦਿਨਾਂ 'ਚ ਜੇਲ੍ਹਾਂ 'ਚ ਜਾਂਚ ਅਭਿਆਨ ਚਲਾਏ ਗਏ ਸਨ ਜਿਨ੍ਹਾਂ ਵਿਚ 700 ਤੋਂ ਵੱਧ ਮੋਬਾਈਲ ਫ਼ੋਨ ਫੜੇ ਗਏ ਹਨ। ਜਿਨ੍ਹਾਂ ਦੀ ਵਰਤੋਂ ਕੈਦੀਆਂ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਅਤੇ ਆਪਣੇ ਅਪਰਾਧਿਕ ਧੰਦੇ ਚਲਾਉਣ ਲਈ ਕੀਤਾ ਜਾਂਦੀ ਸੀ।

ਭਗਵੰਤ ਮਾਨ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦੀ ਸਰਕਾਰ ਜੇਲ੍ਹਾਂ 'ਚ ਚਲ ਰਹੇ ਵੀਆਈਪੀ ਕਲਚਰ ਨੂੰ ਪੂਰੀ ਤਰ੍ਹਾਂ ਨੱਥ ਪਾਉਣ ਵਾਲੇ ਹਨ। ਮਾਨ ਨੇ ਦੱਸਿਆ ਕਿ ਜੇਲ੍ਹਾਂ ਵਿਚ ਜਿਨ੍ਹੇ ਵੀ ਵੀਆਈਪੀ ਕਮਰੇ ਅਤੇ ਖ਼ੇਤਰ ਹਨ ਜਿਨ੍ਹਾਂ 'ਚ ਟੈਨਿਸ ਅਤੇ ਬੈਡਮਿੰਟਨ ਖੇਡੇ ਜਾਂਦੇ ਨੇ ਉਨ੍ਹਾਂ ਨੂੰ ਪ੍ਰਬੰਧਕੀ ਬਲਾਕ 'ਚ ਤਬਦੀਲ ਕੀਤਾ ਜਾ ਰਿਹਾ ਹੈ ਤਾਂ ਜੋ ਜੇਲ੍ਹਾਂ ਦਾ ਸਟਾਫ ਹੋਰ ਵਧੀਆ ਢੰਗ ਨਾਲ ਕੰਮ ਕਰ ਸਕਣ।

ਮਾਨ ਵੱਲੋਂ ਫੜੇ ਗਏ ਮੋਬਾਈਲ ਫ਼ੋਨ ਦੇ ਮਾਲਕਾਂ ਅਤੇ ਫ਼ੋਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਵੀਗੀ। ਇਸ ਸੰਬੰਧ ਵਿਚ ਐਫਆਈਆਰ ਵੀ ਕੀਤੀਆਂ ਜਾ ਰਹੀਆਂ ਨੇ ਅਤੇ ਜਾਂਚ ਵਾਸਤੇ ਐਸਆਈਟੀ ਦਾ ਵੀ ਗਠਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਅੱਜ ਲੱਗ ਸਕਦੇ ਨੇ ਲੰਬੇ ਲੰਬੇ ਕੱਟ; ਸੂਬੇ ਭਰ ਦੇ ਪਲਾਂਟ ਦੇ ਕਈ ਯੂਨਿਟ ਬੰਦ

CM Bhagwant Mann on 2-day visit to Delhi

ਇਸ ਸੰਬੰਧ ਵਿਚ ਜਿਹੜੇ ਅਫ਼ਸਰ ਕੁਤਾਹੀ ਵਰਤਣਗੇ ਉਨ੍ਹਾਂ ਖਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਨੂੰ ਮੁਖ ਰੱਖਦੇ ਕਈ ਅਫਸਰਾਂ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਹੈ। ਜਿਸਤੋਂ ਬਾਅਦ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਨਾਲ ਉਨ੍ਹਾਂ ਆਪਣਾ ਲਾਈਵ ਸ਼ੈਸ਼ਨ ਸਮਾਪਤ ਕਰ ਦਿੱਤਾ।

-PTC News

Related Post