ਭਗਵੰਤ ਮਾਨ ਦਾ ਵੱਡਾ ਐਲਾਨ; ਹੁਣ ਘਰ ਤੱਕ ਰਾਸ਼ਨ ਪਹੁੰਚਾਵੇਗੀ 'ਆਪ' ਸਰਕਾਰ

By  Jasmeet Singh March 28th 2022 11:37 AM -- Updated: March 28th 2022 12:56 PM

ਚੰਡੀਗੜ੍ਹ, 28 ਮਾਰਚ 2022: ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਅਵਾਮ ਦੇ ਨਾਮ ਇੱਕ ਹੋਰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਜਿੱਥੇ ਅੱਜ ਘਰ ਘਰ ਹਰ ਸਹੂਲਤ ਡੋਰ ਸਟੈੱਪ 'ਤੇ ਉਪਲਬਧ ਹੈ ਉੱਥੇ ਹੀ ਰਾਸ਼ਨ ਡਿਪੂ ਤੋਂ ਰਸਦ ਲੈਣ ਵਾਲੇ ਗ਼ਰੀਬ ਲੋੜਵੰਦ ਪਰਿਵਾਰ ਅੱਜ ਵੀ ਆਪਣੇ ਹਿੱਸੇ ਦੇ ਅਨਾਜ ਲਈ ਧੱਕੇ ਖਾਣ ਨੂੰ ਮਜਬੂਰ ਹਨ। ਜਿਸ ਨੂੰ ਮੁੱਖ ਰੱਖਦੇ ਹੁਣ ਪੰਜਾਬ ਵਿਚ 'ਆਪ' ਦੀ ਸਰਕਾਰ ਨੇ ਇੱਕ ਅਹਿਮ ਫ਼ੈਸਲਾ ਲੈਂਦਿਆਂ ਘਰ ਘਰ ਤਕ ਰਸਦ ਦੀ ਹੋਮ ਡਿਲਿਵਰੀ ਦਾ ਵੱਡਾ ਫ਼ੈਸਲਾ ਲਿਆ ਹੈ।

ਇਹ ਵੀ ਪੜ੍ਹੋ: ਰਾਘਵ ਚੱਢਾ ਦੀ 'ਕੈਟਵਾਕ' ਤੋਂ ਭੜਕੀ ਕਾਂਗਰਸ: ਆਗੂਆਂ ਨੇ ਕਿਹਾ ਮਾਡਲਿੰਗ ਨਾਲੋਂ ਪੰਜਾਬ ਦੇ ਹਿੱਤ ਜ਼ਿਆਦਾ ਜ਼ਰੂਰੀ

ਜਿੱਥੇ ਇਸ ਕਦਮ ਨਾਲ ਗ਼ਰੀਬ ਪਰਿਵਾਰਾਂ ਨੂੰ ਵਧੇਰੀ ਰਾਹਤ ਮਿਲਣ ਦੀ ਸੰਭਾਵਨਾ ਉੱਥੇ ਹੀ ਸਰਕਾਰ ਇਸ ਵਾਅਦੇ ਨੂੰ ਮੁਕੰਮਲ ਕਿਵੇਂ ਬਣਾਵੇਗੀ ਵਿਰੋਧੀ ਧਿਰਾਂ ਦੀ ਇਸ 'ਤੇ ਟੱਕ ਟੱਕੀ ਲੱਗੇ ਰਹਿਣ ਦੀ ਉਮੀਦ ਹੈ।

ਦੱਸਣਯੋਗ ਹੈ ਕਿ ਬੀਤੇ ਦਿਨੀ ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ਵਿੱਚ 25,000 ਸਰਕਾਰੀ ਨੌਕਰੀਆਂ ਕੱਢਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ। ਇਸ ਵਿੱਚੋਂ ਪੁਲਿਸ 'ਚ 10 ਹਜ਼ਾਰ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ ਅਤੇ ਹੋਰ ਵੱਖ-ਵੱਖ ਵਿਭਾਗਾਂ ਵਿੱਚ 15 ਹਜ਼ਾਰ ਨੌਕਰੀਆਂ ਕੱਢੀਆਂ ਜਾਣਗੀਆਂ ਅਤੇ ਨਾਲ ਹੀ ਕਿਹਾ ਗਿਆ ਹੈ ਇਹ ਨੌਕਰੀਆਂ ਇੱਕ ਮਹੀਨੇ ਵਿੱਚ ਹੀ ਨਿਕਲਣ ਗੀਆਂ।

ਇਹ ਵੀ ਪੜ੍ਹੋ: ਭਗਵੰਤ ਮਾਨ ਦਾ ਵੱਡਾ ਐਲਾਨ; ਹੁਣ ਘਰ ਤੱਕ ਰਾਸ਼ਨ ਪਹੁੰਚਾਵੇਗੀ 'ਆਪ' ਸਰਕਾਰ

'ਆਪ' ਸਰਕਾਰ ਨੇ ਇੱਕ ਹੋਰ ਫੈਸਲਾ ਲੈਂਦੇ ਹੋਏ ਐਲਾਨ ਕੀਤਾ ਸੀ ਕਿ 35 ਹਜ਼ਾਰ ਕੱਚੇ ਮੁਲਾਜ਼ਮ ਪੱਕੇ (35,000 employees to be regularized) ਕੀਤੇ ਜਾਣਗੇ। ਮਾਨ ਨੇ ਕਿਹਾ ਕਿ ਅਸੀਂ ਵਾਅਦਾ ਕੀਤਾ ਸੀ ਤੇ ਹੁਣ ਇਸ ਨੂੰ ਨਿਭਾ ਰਹੇ ਹਾਂ। ਭ੍ਰਿਸ਼ਟਾਚਾਰ ਖ਼ਿਲਾਫ਼ ਵੱਡਾ ਐਲਾਨ ਕਰਦੇ ਹੋਏ ਭਗਵੰਤ ਮਾਨ ਸਰਕਾਰ ਨੇ ਹੈਲਪ ਲਾਈਨ ਨੰਬਰ ਵੀ ਜਾਰੀ ਕਰ ਦਿੱਤਾ ਹੈ। ਤੁਸੀਂ ਭ੍ਰਿਸ਼ਟਾਚਾਰ ਸਬੰਧੀ ਸ਼ਿਕਾਇਤਾਂ ਹੁਣ 9501-200-200 ਨੰਬਰ 'ਤੇ ਕਾਲ ਕਰਕੇ ਦਰਜ ਕਰਵਾ ਸਕਦੇ ਹੋ।

-PTC News

Related Post