ਜਾਣੋ ਕਿਵੇਂ ਮਨਾਇਆ ਜਾਂਦਾ ਹੈ ਭੈਣ-ਭਰਾ ਦੇ ਪਿਆਰ ਤੇ ਸਨੇਹ ਦਾ ਪ੍ਰਤੀਕ , ਭਾਈ ਦੂਜ ਦਾ ਤਿਉਹਾਰ

By  Jagroop Kaur November 16th 2020 11:00 AM

ਭਾਈ ਦੂਜ ਦਾ ਤਿਉਹਾਰ, ਰੱਖੜੀ ਦੇ ਤਿਉਹਾਰ ਵਾਂਗ ਭੈਣ ਭਾਈ ਦੇ ਪਿਆਰ ਤੇ ਸਨੇਹ ਦਾ ਪ੍ਰਤੀਕ ਹੈ। ਇਹ ਦਿਨ ਦੀਵਾਲੀ ਤੋਂ 2 ਦਿਨ ਬਾਅਦ ਮਨਾਇਆ ਜਾਂਦਾ ਹੈ। ਇਸ ਨੂੰ ਯਮਦੂਜ ਵੀ ਕਿਹਾ ਜਾਂਦਾ ਹੈ। ਇਹ ਦਿਨ ਭਰਾ ਭੈਣ ਦੇ ਪਵਿੱਤਰ ਪ੍ਰੇਮ ਦਾ ਪ੍ਰਤੀਕ ਹੈ । ਮਾਨਤਾ ਹੈ ਕਿ ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਮੱਥੇ 'ਤੇ ਕੇਸਰ ਦਾ ਤਿਲਕ ਲਗਾਉਂਦੀਆਂ ਹਨ ਤੇ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ। ਰੱਖੜੀ ਵਾਂਗ ਹੀ ਇਸ ਦਿਨ ਨੂੰ ਵੀ ਬੇਹੱਦ ਚਾਵਾਂ ਨਾਲ ਮਨਾਉਂਦੇ ਹੋਏ,ਭਾਈ ਤਿਲਕ ਲਗਾਉਣ ਤੋਂ ਬਾਅਦ ਭੈਣ ਨੂੰ ਸ਼ਗੁਨ ਦੇ ਤੌਰ 'ਤੇ ਤੋਹਫੇ ਅਤੇ ਸ਼ਗਨ ਦਿੰਦਾ ਹੈ, ਅਤੇ ਭੈਣ ਦੇ ਹੱਥ ਦਾ ਬਣਿਆ ਹੋਇਆ ਖਾਣਾ ਖਾਂਦੇ ਹਨ। ਇਸ ਦਿਨ ਭੈਣ ਆਪਣੇ ਭਰਾ ਦੀ ਲੰਬੀ ਉਮਰ ਲਈ ਯਮ ਦੀ ਪੂਜਾ ਕਰਦੀ ਹੈ ਅਤੇ ਵਰਤ ਵੀ ਰੱਖਦੀ ਹੈ।

Know why Bhai Dooj is celebrated? What is the right time for worship?

ਜਿਵੇਂ ਰੱਖੜੀ 'ਤੇ ਭੈਣਾਂ ਭਰਾ ਦੇ ਘਰ ਜਾਂਦੀਆਂ ਹਨ ਉਵੇਂ ਹੀ ਭਾਈ ਦੂਜ 'ਤੇ ਭਰਾ ਆਪਣੇ ਭੈਣ ਦੇ ਘਰ ਜਾਂਦੇ ਹਨ। ਮਾਨਤਾ ਹੈ ਕਿ ਜਿਹੜਾ ਭਰਾ ਆਪਣੀ ਭੈਣ ਤੋਂ ਪਿਆਰ ਅਤੇ ਪ੍ਰਸੰਨਤਾ ਨਾਲ ਮਿਲਦਾ ਹੈ, ਉਨ੍ਹਾਂ ਦੇ ਘਰ ਖਾਣਾ ਖਾਂਦਾ ਹੈ ਉਸ ਨੂੰ ਯਮ ਦੇ ਦੁੱਖ ਤੋਂ ਛੁਟਕਾਰਾ ਮਿਲ ਜਾਂਦਾ ਹੈ।ਹਿੰਦੂ ਮਿਥਿਹਾਸਕ ਕਥਾਵਾਂ ਅਨੁਸਾਰ, ਭਗਵਾਨ ਕ੍ਰਿਸ਼ਨ ਨਰਕੁਰਾ ਦੇ ਦੁਸ਼ਟ ਦੂਤ ਨੂੰ ਮਾਰਨ ਤੋਂ ਬਾਅਦ ਆਪਣੀ ਭੈਣ ਸੁਭਦ੍ਰਾ ਨੂੰ ਮਿਲਣ ਗਏ। ਉਸਨੇ ਉਸਨੂੰ ਮਠਿਆਈਆਂ ਅਤੇ ਫੁੱਲਾਂ ਨਾਲ ਨਿੱਘਾ ਸਵਾਗਤ ਕੀਤਾ। ਸੁਭਦਰਾ ਨੇ ਬੜੇ ਪਿਆਰ ਨਾਲ ਭਗਵਾਨ ਕ੍ਰਿਸ਼ਨ ਦੇ ਮੱਥੇ 'ਤੇ ਤਿਲਕ ਲਗਾਇਆ ਸੀ । ਸਮਾਜ ਦੇ ਕੁਝ ਲੋਕ ਇਸ ਨੂੰ ਤਿਉਹਾਰ ਦੀ ਸ਼ੁਰੂਆਤ ਮੰਨਦੇ ਹਨ। ਭਾਈ ਦੂਜ ਮਨਾਉਣ ਲਈ ਮਹੂਰਤ ਦਾ ਵੀ ਰੱਖੋ ਖਿਆਲ

ਭਾਈ ਦੂਜ ਤਿਲਕ ਲਗਾਉਣ ਦਾ ਸ਼ੁੱਭ ਮਹੂਰਤ - 13:10 ਤੋਂ 15:17 ਸ਼ਾਮ

ਭਾਈ ਦੂਜ ਦੀ ਦੂਜੀ ਤਾਰੀਖ਼ ਦਾ ਸ਼ੁੱਭ ਮਹੂਰਤ - 07:05 ਵਜੇ

ਦੂਜੀ ਤਾਰੀਖ ਖ਼ਤਮ - 03:56 ਵਜੇ (17 ਨਵੰਬਰ 2020)

ਪੂਜਾ ਵਾਲੀ ਥਾਲੀ ’ਚ ਰੱਖੋ ਇਹ ਚੀਜ਼ਾਂ

ਭਾਈ ਦੂਜ ਦੀ ਥਾਲੀ ਵਿਚ 5 ਪਾਨ ਦੇ ਪੱਤੇ, ਸੁਪਾਰੀ ਅਤੇ ਚਾਂਦੀ ਦਾ ਸਿੱਕਾ ਜ਼ਰੂਰ ਰੱਖੋ। ਤਿਲਕ ਭੇਟ ਕਰਨ ਤੋਂ ਪਹਿਲਾਂ ਭਗਵਾਨ ਵਿਸ਼ਨੂੰ ਨੂੰ ਹਰ ਚੀਜ਼ ਪਾਣੀ ਛਿੜਕ ਕੇ ਅਰਪਣ ਕਰੋ ਅਤੇ ਭਰਾ ਦੀ ਲੰਬੀ ਉਮਰ ਦੀ ਕਾਮਨਾ ਕਰੋ। ਇਸ ਤੋਂ ਇਲਾਵਾ ਥਾਲੀ ’ਚ ਸਿੰਦੂਰ, ਫੁੱਲ, ਚਾਵਲ ਦੇ ਦਾਣੇ, ਨਾਰਿਅਲ ਅਤੇ ਮਠਿਆਈ ਵੀ ਰੱਖੋ। ਇਹਨਾਂ ਸਭ ਵਸਤਾਂ ਨਾਲ ਭਗਵਾਨ ਵਿਸ਼ਨੂੰ ਖੁਸ਼ ਹੁੰਦੇ ਹਨ ਅਤੇ ਭਰਾ ਨੂੰ ਹਰ ਤਕਲੀਫ ਤੋਂ ਦੂਰ ਰੱਖਦੇ ਹਨ।

Related Post