ਬੀਬੀ ਜਗੀਰ ਕੌਰ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਪ੍ਰਧਾਨ

By  Shanker Badra November 27th 2020 02:59 PM -- Updated: November 27th 2020 04:44 PM

ਬੀਬੀ ਜਗੀਰ ਕੌਰ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਪ੍ਰਧਾਨ: ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਨਵੇਂ ਪ੍ਰਧਾਨ ਦੀ ਚੋਣ ਲਈ ਅੱਜ ਅੰਮ੍ਰਿਤਸਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਜਨਰਲ ਇਜਲਾਸ ਹੋਇਆ ਹੈ। ਜਿੱਥੇ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ । ਬੀਬੀ ਜਗੀਰ ਕੌਰ 122 ਵੋਟਾਂ ਨਾਲ ਜਿੱਤ ਕੇ ਤੀਜੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ ਚੁੱਕੇ ਹਨ।

Bibi Jagir Kaur new president of the Shiromani Gurdwara Parbandhak Committee ਬੀਬੀ ਜਗੀਰ ਕੌਰ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਪ੍ਰਧਾਨ

ਦਰਅਸਲ 'ਚ ਅਲਵਿੰਦਰ ਪਾਲ ਸਿੰਘ ਪੱਖੋਕੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਵਜੋਂ ਬੀਬੀ ਜਗੀਰ ਕੌਰ ਦਾ ਨਾਮ ਪੇਸ਼ ਕੀਤਾ , ਜਦਕਿ ਵਿਰੋਧੀ ਧਿਰ ਨੇ ਮਾਸਟਰ ਮਿੱਠੂ ਸਿੰਘ ਕਾਹਨੇਕੇ ਦਾ ਨਾਂ ਪੇਸ਼ ਕੀਤਾ ਸੀ। ਜਿਸ ਮਗਰੋਂ ਪ੍ਰਧਾਨਗੀ ਲਈ ਵੋਟਿੰਗ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ 'ਚ 143 ਮੈਂਬਰਾਂ ਨੇ ਚੋਣ ਲਈ ਵੋਟ ਕੀਤੀ ਹੈ।

Bibi Jagir Kaur new president of the Shiromani Gurdwara Parbandhak Committee ਬੀਬੀ ਜਗੀਰ ਕੌਰ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਪ੍ਰਧਾਨ

ਇਸ ਦੌਰਾਨ ਬੀਬੀ ਜਗੀਰ ਕੌਰ ਨੂੰ 122 ਵੋਟਾਂ ਮਿਲੀਆਂ ਅਤੇ ਵਿਰੋਧੀ ਉਮੀਦਵਾਰ ਮਿੱਠੂ ਸਿੰਘ ਨੂੰ 20 ਵੋਟਾਂ ਮਿਲੀਆਂ ਹਨ ਅਤੇ ਇੱਕ ਵੋਟ ਕੈਂਸਲ ਹੋਈ ਹੈ। ਸੁਰਜੀਤ ਸਿੰਘ ਭਿੱਟੇਵਡ ਸੀਨੀਅਰ ਮੀਤ ਪ੍ਰਧਾਨ ਅਤੇ ਬਾਬਾ ਬੂਟਾ ਸਿੰਘ ਜੂਨੀਅਰ ਮੀਤ ਪ੍ਰਧਾਨ ,ਭਗਵੰਤ ਸਿੰਘ ਸਿਆਲਕਾ ਜਨਰਲ ਸੱਕਤਰ ਬਣੇ ਹਨ। ਹਰਜਿੰਦਰ ਸਿੰਘ ਧਾਮੀ ਆਨਰੇਰੀ ਮੁੱਖ ਸਕੱਤਰ ਸਕੱਤਰ ਚੁਣੇ ਗਏ ਹਨ।

Bibi Jagir Kaur new president of the Shiromani Gurdwara Parbandhak Committee ਬੀਬੀ ਜਗੀਰ ਕੌਰ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਪ੍ਰਧਾਨ

ਇਸ ਦੇ ਇਲਾਵਾ 11 ਅੰਤਰਿਮ ਕਮੇਟੀ ਦੇ ਮੈਂਬਰ ਚੁਣੇ ਗਏ ਹਨ, ਜਿਨ੍ਹਾਂ 'ਚ ਸੰਤ ਚਰਨਜੀਤ ਸਿੰਘ ਜੱਸੋਵਾਲ ,ਨਵਤੇਜ ਸਿੰਘ ਕਉਣੀ ,ਬਲਦੇਵ ਸਿੰਘ ਚੁੰਗਾ ,ਸਤਵਿੰਦਰ ਸਿੰਘ ਟੌਹੜਾ ,ਭਪਿੰਦਰ ਸਿੰਘ ,ਦਰਸ਼ਨ ਸਿੰਘ ਸ਼ੇਰਖਾਂਨ ,ਹਰਭਜਨ ਸਿੰਘ ਮਸਾਨਾ ,ਮਲਕੀਤ ਕੌਰ ,ਅਜਮੇਰ ਸਿੰਘ ਖੇੜਾ ,ਅਮਰੀਕ ਸਿੰਘ ਸ਼ਾਹਪੁਰ,ਮਿੱਠੂ ਸਿੰਘ ਕਾਹਨੇਕੇ ਸ਼ਾਮਿਲ ਹਨ। ਦੋ ਮੈਂਬਰ ਅਮਰੀਕ ਸਿੰਘ ਸ਼ਾਹਪੁਰ ਅਤੇ ਸਰਦਾਰ ਕਾਹਨੇਕੇ ਵਿਰੋਧੀ ਧਿਰ ਦੇ ਮੈਂਬਰਾਂ 'ਚੋਂ ਲਏ ਗਏ ਹਨ।

Bibi Jagir Kaur new president of the Shiromani Gurdwara Parbandhak Committee ਬੀਬੀ ਜਗੀਰ ਕੌਰ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਪ੍ਰਧਾਨ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ। ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ ਪਹਿਲੀ ਵਾਰ 1999 ਤੇ ਦੂਜੀ ਵਾਰ 2004 'ਚ ਪ੍ਰਧਾਨ ਬਣੀ ਸੀ। ਇਸ ਜਨਰਲ ਇਜਲਾਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਭਾਈ ਗੋਬਿੰਦ ਸਿੰਘ ਲੌਂਗੋਵਾਲ ਆਦਿ ਸ਼ਾਮਲ ਹੋਏ ਸਨ।

-PTCNews

Related Post