ਚੱਕੀ ਪੁਲ ਟੁੱਟਣ 'ਤੇ ਪਠਾਨਕੋਟ ਦੇ DC ਦੀ ਵੱਡੀ ਕਾਰਵਾਈ, ਜਾਂਚ ਲਈ ਬਣਾਈ 5 ਮੈਂਬਰੀ ਕਮੇਟੀ

By  Riya Bawa August 24th 2022 02:21 PM

Chakki Train Bridge: ਪਹਾੜਾਂ 'ਚ ਪੈ ਰਹੇ ਭਾਰੀ ਮੀਂਹ ਕਰਕੇ ਨਦੀਆਂ-ਨਾਲਿਆਂ 'ਚ ਉਛਾਲ ਆ ਗਿਆ ਹੈ, ਜਿਸ ਕਾਰਨ ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਤਬਾਹੀ ਹੋਈ ਹੈ। ਇਸ ਕਾਰਨ ਪਿਛਲੇ ਸਮੇਂ 'ਚ ਚੱਕੀ ਪੁਲ 'ਚ ਜ਼ਿਆਦਾ ਪਾਣੀ ਆਉਣ ਕਾਰਨ ਸੂਬੇ 'ਚ ਭਾਰੀ ਤਬਾਹੀ ਹੋਈ ਹੈ। ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਕਾਰਨ ਪੰਜਾਬ 'ਚ ਚੱਕੀ ਪੁਲ 'ਤੇ ਬਣਿਆ ਰੇਲਵੇ ਪੁੱਲ ਢਹਿ ਗਿਆ ਹੈ। ਇਹ ਪੁਲ ਹਿਮਾਚਲ ਪ੍ਰਦੇਸ਼ ਨੂੰ ਪੰਜਾਬ ਨਾਲ ਜੋੜਦਾ ਸੀ।

Railway bridge on Chakki river in Himachal collapses; train service to Pathankot halted

ਪਠਾਨਕੋਟ ਤੋਂ ਹਿਮਾਚਲ ਨੂੰ ਜਾਣ ਵਾਲਾ ਰੇਲਵੇ ਪੁੱਲ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪਠਾਨਕੋਟ ਦੇ ਡੀਸੀ ਨੇ ਦੱਸਿਆ ਕਿ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਾਣਕਾਰੀ ਦੇ ਮੁਤਾਬਿਕ ਪਠਾਨਕੋਟ ਦੇ ਡੀਸੀ ਨੇ ਦੱਸਿਆ ਕਿ ਚੱਕੀ ਪੁੱਲ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਇਹ ਸਿਰਫ਼ ਹਾਦਸਾ ਨਹੀਂ ਹੈ ਪਰ ਇਸ ਪੁਲ ਦੇ ਟੁੱਟਣ ਦੇ ਪਿੱਛੇ ਕੀ ਕਾਰਨ ਹਨ, ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਪੂਰੇ ਮਾਮਲੇ ਦੀ ਜਾਂਚ 5 ਮੈਂਬਰੀ ਕਮੇਟੀ ਕਰੇਗੀ ਤੇ ਇਹ ਕਮੇਟੀ ਦੋ ਹਫ਼ਤਿਆਂ ਵਿੱਚ ਰਿਪੋਰਟ ਤਿਆਰ ਕਰਕੇ ਦੇਵੇਗੀ ਤਾਂ ਜੋ ਅਗਲੇਰੀ ਜਾਂਚ ਕੀਤੀ ਜਾ ਸਕੇ।

पानी के तेज बहाव में बहा चक्की खड्ड पर बना रेलवे पुल , अंग्रेजों ने 1928 में बनाया था ये ब्रिज

ਇਹ ਵੀ ਪੜ੍ਹੋਸਿੱਧੂ ਮੂਸੇਵਾਲਾ ਦੇ ਪਿਤਾ ਨੇ ਬਣਾਇਆ 'Twitter' ਅਕਾਊਂਟ, ਤੇਜ਼ੀ ਨਾਲ ਵੱਧ ਰਹੇ 'Followers

ਦੂਜੇ ਪਾਸੇ ਚਾਰ ਦਿਨਾਂ ਬਾਅਦ ਪਠਾਨਕੋਟ-ਮੰਡੀ ਕੌਮੀ ਮਾਰਗ 154 ’ਤੇ ਚੱਕੀ ਪੁਲ ’ਤੇ ਆਵਾਜਾਈ ਬਹਾਲ ਹੋ ਗਈ ਹੈ। ਸ਼ਨੀਵਾਰ ਨੂੰ ਭਾਰੀ ਬਰਸਾਤ ਕਾਰਨ ਚੱਕੀ ਪੁਲ ਟੁੱਟ ਗਿਆ ਸੀ। ਪੁਲ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ। ਅੱਜ ਚੱਕੀ ਪੁਲ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਚੱਕੀ ਪੁਲ ’ਤੇ ਆਵਾਜਾਈ ਬਹਾਲ ਹੋਣ ’ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਸ਼ਨੀਵਾਰ ਨੂੰ ਚੱਕੀ ਖੱਡ 'ਚ ਆਏ ਭਾਰੀ ਹੜ੍ਹ ਕਾਰਨ ਚੱਕੀ ਖੱਡ 'ਚ ਬਣੇ ਰੇਲਵੇ ਪੁਲ ਦਾ ਕੁਝ ਹਿੱਸਾ ਵਹਿ ਗਿਆ, ਜਿਸ ਤੋਂ ਬਾਅਦ ਪੁਲ ਨੂੰ ਬੰਦ ਕਰ ਦਿੱਤਾ ਗਿਆ।

Pathankot-Mandi NH closed due to collapse of bridge over Chakki river

 

-PTC News

Related Post