ਅੰਮ੍ਰਿਤਸਰ ਦਿਹਾਤੀ 'ਚ ਕਾਂਗਰਸ ਨੂੰ ਵੱਡਾ ਝਟਕਾ: ਭਗਵੰਤਪਾਲ ਸੱਚਰ ਕਾਂਗਰਸ ਛੱਡ ਭਾਜਪਾ 'ਚ ਸ਼ਾਮਲ

By  Jasmeet Singh January 16th 2022 05:52 PM -- Updated: January 16th 2022 06:01 PM

ਜ਼ਿੱਲਾ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸੱਚਰ ਹੁਣ ਉਨ੍ਹਾਂ ਸਾਬਕਾ ਕਾਂਗਰਸੀਆਂ ਦੀ ਉਸ ਸੂਚੀ 'ਚ ਸ਼ਾਮਲ ਹੋ ਚੁੱਕੇ ਨੇ ਜਿਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਕਾਂਗਰਸ ਦਾ ਦਾਮਨ ਛੱਡ ਭਾਜਪਾ ਨੂੰ ਆਪਣਾ ਨਵਾਂ ਸਰਦਾਰ ਚੁਣ ਲਿਆ ਹੈ। ਭਗਵੰਤਪਾਲ ਸੱਚਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਸੀ। ਇਹ ਵੀ ਪੜ੍ਹੋ: ਬਿਕਰਮ ਮਜੀਠੀਆ ਖਿਲਾਫ ਇੱਕ ਹੋਰ ਐੱਫਆਈਆਰ ਦਰਜ: ਅੰਮ੍ਰਿਤਸਰ ਪਹੁੰਚਦੇ ਸਾਰ ਹੀ ਰੋਡ ਸ਼ੋਅ ਕਰਨ 'ਤੇ ਕਾਰਵਾਈ, ਅਕਾਲੀ ਦਲ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਸੱਚਰ ਦਾ ਮਜੀਠਾ ਹਲਕੇ ਵਿੱਚ ਚੰਗਾ ਦਮਦਬਾ ਹੋਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਇਹ ਵੀ ਸੁਨਣ 'ਚ ਆਇਆ ਹੈ ਕਿ ਹਾਲਹੀ ਵਿੱਚ ਭਗਵਾ ਪਾਰਟੀ 'ਚ ਸ਼ਾਮਲ ਹੋਏ ਸੱਚਰ ਨੇ ਕਾਫੀ ਸਮੇਂ ਪਹਿਲਾਂ ਹੀ ਚੋਣਾਂ ਦੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਜਿਥੇ ਇਹ ਤਿਆਰੀਆਂ ਕਾਂਗਰਸ ਲਈ ਕੀਤੀਆਂ ਜਾ ਰਹੀਆਂ ਸਨ ਹੁਣ ਹਲਕਾ ਮਜੀਠਾ ਤੋਂ ਇਨ੍ਹਾਂ ਚੋਣ ਤਿਆਰੀਆਂ 'ਤੇ ਭਾਜਪਾ ਨੇ ਆਪਣੀ ਮੋਹਰ ਲਗਾ ਦਿੱਤੀ ਹੈ। ਇਸਤੋਂ ਪਹਿਲਾਂ ਅੱਜ ਤੜਕੇ ਹੀ ਪੰਜਾਬ ਕਾਂਗਰਸ 'ਚ ਵੱਡੀ ਬਗਾਵਤ ਦੀ ਖ਼ਬਰ ਨੇ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਮਚਾਈ ਹੋਈ ਸੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਛੋਟੇ ਭਰਾ ਡਾ. ਮਨੋਹਰ ਸਿੰਘ ਨੇ ਐਲਾਨ ਕਰ ਦਿੱਤਾ ਕਿ ਉਹ ਬੱਸੀ ਪਠਾਣਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਮਨੋਹਰ ਸਿੰਘ ਦੀ ਟਿਕਟ ਕਾਂਗਰਸ ਦੇ 'ਇਕ ਪਰਿਵਾਰ, ਇਕ ਟਿਕਟ' ਦੇ ਨਿਯਮ ਕਾਰਨ ਜ਼ਾਹਰ ਤੌਰ 'ਤੇ ਰੱਦ ਕਰ ਦਿੱਤੀ ਗਈ ਸੀ।   ਇਸ ਮਾਮਲੇ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਤੀਕਿਰਿਆ ਦੀ ਉਡੀਕ ਹੈ। ਬੱਸੀ ਪਠਾਣਾਂ ਨੂੰ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕਬੀਲੇ ਦੇ ਘਰ ਵਜੋਂ ਦੇਖਿਆ ਜਾਂਦਾ ਹੈ। ਨਾਲ ਹੀ, ਮਨੋਹਰ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕੋਈ ਸਮਰਥਨ ਨਹੀਂ ਸੀ, ਜਿਨ੍ਹਾਂ ਨੇ ਟਿਕਟ ਬਾਰੇ ਮਨੋਹਰ ਦੇ ਦਾਅਵੇ ਦੇ ਬਾਵਜੂਦ ਜੀਪੀ ਸਿੰਘ ਦੇ ਸਮਰਥਨ ਵਿੱਚ ਰੈਲੀ ਕੀਤੀ ਸੀ। ਡਾ: ਮਨੋਹਰ ਸਿੰਘ, ਜੋ ਆਪਣੀ ਸਿਆਸੀ ਸ਼ੁਰੂਆਤ ਕਰਨ ਜਾ ਰਹੇ ਹਨ, ਨੇ ਹਾਲ ਹੀ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਵੀ ਪੜ੍ਹੋ: ਆਪਣੇ ਭਰਾ ਨੂੰ ਵੀ ਟਿਕਟ ਨਹੀਂ ਦਿਲਾ ਸਕੇ ਚੰਨੀ, ਕਾਂਗਰਸੀ ਉਮੀਦਵਾਰਾਂ ਦੀ ਸੂਚੀ ਤੈਅ ਕਰਨ 'ਚ ਸਿੱਧੂ ਹਾਵੀ -PTC News

Related Post