BIG BREAKING : ਭਾਰਤ-ਪਾਕਿ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ਟਰੇਨ ਰੱਦ

By  Jashan A February 27th 2019 04:16 PM -- Updated: February 27th 2019 07:00 PM

BIG BREAKING : ਭਾਰਤ-ਪਾਕਿ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ਟਰੇਨ ਰੱਦ,ਭਾਰਤ ਅਤੇ ਪਾਕਿਸਤਾਨ ਵਿਚਾਲੇ ਵੱਧ ਰਹੇ ਤਣਾਅ ਨੂੰ ਮੱਦੇਨਜ਼ਰ ਰੱਖਦੇ ਹੋਏ ਸਮਝੌਤਾ ਐਕਸਪ੍ਰੈਸ ਨੂੰ ਬੰਦ ਕਰਨ ਦੇਣ ਦੀ ਖਬਰ ਸਾਹਮਣੇ ਆਈ ਹੈ। ਇਹ ਟਰੇਨ ਭਾਰਤ ਪਾਕਿਸਤਾਨ ਦੇ ਵਿੱਚ ਚੱਲਦੀ ਸੀ।

train BIG BREAKING : ਭਾਰਤ-ਪਾਕਿ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ਟਰੇਨ ਰੱਦ

ਦੱਸ ਦੇਈਏ ਕਿ ਟ੍ਰੇਨ ਦਿੱਲੀ ਤੋਂ ਲਾਹੌਰ ਤੱਕ ਚੱਲਦੀ ਹੈ।ਇਸ ਟ੍ਰੇਨ ਨੂੰ ਦਿੱਲੀ-ਅਟਾਰੀ ਐਕਸਪ੍ਰੈੱਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪਿਛਲੇ ਦਿਨੀਂ ਇਸ ਟ੍ਰੇਨ 'ਚ ਸਫ਼ਰ ਕਰਨ ਵਾਲੇ ਯਾਤਰੀਆਂ 'ਚ ਕਮੀ ਦਰਜ ਕੀਤੀ ਗਈ ਸੀ।

ਬੀਤੇ ਸੋਮਵਾਰ ਇਸ 'ਚ 100 ਯਾਤਰੀਆਂ ਨੇ ਹੀ ਸਫ਼ਰ ਕੀਤਾ ਸੀ।ਦੱਸ ਦੇਈਏ ਕਿ ਇਸ ਟ੍ਰੇਨ 'ਚ 6 ਸਲੀਪਰ ਕੋਚ ਅਤੇ ਇੱਕ ਏ.ਸੀ 3-ਟਿਯਾਰ ਕੋਚ ਹੈ।

train BIG BREAKING : ਭਾਰਤ-ਪਾਕਿ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ਟਰੇਨ ਰੱਦ

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਟ੍ਰੇਨ ਹਫਤੇ 'ਚ 2 ਦਿਨ ਬੁਧਵਾਰ ਅਤੇ ਵੀਰਵਾਰ ਪੁਰਾਣੀ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਰਾਤ 11 ਵਜੇ ਰਵਾਨਾ ਹੁੰਦੀ ਸੀ ਤੇ ਲਾਹੌਰ ਤੋਂ ਆਪਣੀ ਵਾਪਸੀ ਯਾਤਰਾ 'ਤੇ ਟਰੇਨ ਸੋਮਵਾਰ ਅਤੇ ਵੀਰਵਾਰ ਭਾਰਤ ਵਾਪਸ ਆ ਜਾਂਦੀ ਸੀ।

-PTC News

Related Post