ਸੰਘਰਸ਼ੀ ਕਿਸਾਨਾਂ ਵੱਲੋਂ ਪ੍ਰੈਸ ਕਾਨਫਰੰਸ 'ਚ ਲਏ ਵੱਡੇ ਫੈਸਲੇ, ਦਿੱਲੀ ਜਾਣ ਵਾਲੇ ਸਾਰੇ ਰਾਹ ਹੋਣਗੇ ਬੰਦ

By  Jagroop Kaur November 29th 2020 05:19 PM -- Updated: November 29th 2020 05:23 PM

ਦਿੱਲੀ ਸਥਿਤ ਸਿੰਘੂ ਬਾਰਡਰ 'ਤੇ ਡਟੀਆਂ ਕਿਸਾਨ ਜਥੇਬੰਦੀਆਂ ਨੇ ਆਪਣੀ ਪ੍ਰੈੱਸ ਕਾਨਫਰੰਸ 'ਚ ਕਾਨਫਰੰਸ ਕੀਤੀ ਗਈ ਜਿਸ ਵਿਚ ਕਿਸਾਨਾਂ ਕਿਹਾ ਉਹ ਸਰਕਾਰ ਵਲੋਂ ਬੁਰਾੜੀ 'ਚ ਪ੍ਰਦਰਸ਼ਨ ਕਰਨ ਦੇ ਪ੍ਰਸਤਾਵ ਨੂੰ ਨਾ-ਮਨਜ਼ੂਰ ਕਰਦੇ ਹਨ। ਅਸੀਂ ਬਿਨਾਂ ਸ਼ਰਤ ਸਰਕਾਰ ਨਾਲ ਗੱਲਬਾਤ ਚਾਹੁੰਦੇ ਹਾਂ। ਬੁਰਾੜੀ ਖੁੱਲ੍ਹੀ ਜੇਲ੍ਹ ਵਾਂਗ ਹੈ ਅਤੇ ਉਹ ਅੰਦੋਲਨ ਦੀ ਥਾਂ ਨਹੀਂ ਹੈ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਸਾਡੇ ਕੋਲ ਵੱਡੀ ਮਾਤਰਾ 'ਚ ਰਾਸ਼ਨ ਹੈ ਅਤੇ ਅਸੀਂ 4 ਮਹੀਨਿਆਂ ਤੱਕ ਸੜਕ 'ਤੇ ਬੈਠ ਸਕਦੇ ਹਾਂ। ਜੇਕਰ ਸਰਕਾਰ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੀ ਤਾਂ ਅਸੀਂ ਅੰਦੋਲਨ ਹੋਰ ਤੇਜ਼ ਕਰਾਂਗੇ ਅਤੇ ਇਸ ਲਈ ਅਸੀਂ ਦਿੱਲੀ ਦੇ 5 ਕੌਮੀ ਮਾਰਗਾਂ ਨੂੰ ਜਾਮ ਕਰਨ ਦਾ ਫ਼ੈਸਲਾ ਲਿਆ ਹੈ।

ਸੁਰਜੀਤ ਸਿੰਘ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਕੀਤਾ ਗਿਆ ਪ੍ਰੈਸ ਨੂੰ ਸੰਬੋਧਨ

ਸੰਘਰਸ਼ੀ ਕਿਸਾਨਾਂ ਵੱਲੋਂ ਪ੍ਰੈਸ ਕਾਨਫਰੰਸ, 'ਚ ਲਏ ਵੱਡੇ ਫੈਸਲੇ, ਦਿੱਲੀ ਜਾਣ ਵਾਲੇ ਸਾਰੇ ਰਾਹ ਹੋਣਗੇ ਬੰਦ

ਕੇਂਦਰ ਸਰਕਾਰ ਦਾ ਸੱਦਾ ਨਹੀਂ ਕੀਤਾ ਜਾਵੇਗਾ ਕਬੂਲ

ਕੇਂਦਰ ਦੇ ਇਸ਼ਾਰੇ 'ਤੇ ਕਿਸਾਨ ਨਹੀਂ ਜਾਣਗੇ ਬੁਰਾੜੀ : ਕਿਸਾਨ ਯੂਨੀਅਨ

ਬੁਰਾੜੀ ਕਿਸਾਨਾਂ ਲਈ ਖੁਲ੍ਹੀ ਜੇਲ੍ਹ ਦੇ ਬਰਾਬਰ ਹੈ : ਕਿਸਾਨ ਯੂਨੀਅਨ

ਦਿੱਲੀ ਨੂੰ ਜਾਣ ਵਾਲੇ ਸਾਰੇ ਮਾਰਗ ਕੀਤੇ ਜਾਣਗੇ ਬੰਦ

ਪ੍ਰੈਸ ਨੋਟ ਰਿਲੀਜ਼ ਕਰਕੇ ਦੱਸਿਆ ਜਾਵੇਗਾ ਕਿਸਾਨ ਆਗੂਆਂ ਦਾ ਫੈਸਲਾ ਹੋਵੇਗਾ

ਸਿਰਫ ਪ੍ਰਧਾਨ ਹੀ ਦੇਣਗੇ ਅਹਿਮ ਜਾਣਕਾਰੀ

ਕੋਈ ਵੀ ਸਿਆਸੀ ਆਗੂ ਮੰਚ ਤੋਂ ਨਹੀ ਬੋਲੇਗਾ: ਕਿਸਾਨ ਯੂਨੀਅਨ

ਪੱਤਰਕਾਰਾਂ ਨਾਲ ਕੀਤੀ ਗਈ ਬਦਸਲੂਕੀ ਲਈ ਮੰਗੀ ਗਈ ਮੁਆਫੀ

Related Post