ਪਰਿਵਾਰ ਨੂੰ ਬੰਧਕ ਬਣਾ ਕੇ ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

By  Jagroop Kaur November 17th 2020 04:28 PM -- Updated: November 17th 2020 04:34 PM

ਨਾਭਾ :ਸੂਬੇ 'ਚ ਅਪ੍ਰਾਧਿਕ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ | ਮੰਗਲਵਾਰ ਦੀ ਸਵੇਰ ਵੀ ਅਜਿਹੀ ਘਟਨਾ ਸ੍ਹਾਮਣੇ ਆਈ ਜਦ ਨਾਭਾ ਦੇ ਪਿੰਡ ਚੱਠਾ ਵਿਖੇ ਤੜਕ ਸਵੇਰੇ 4 ਹਥਿਆਰਬੰਦ ਲੁਟੇਰਿਆਂ ਵਲੋਂ ਘਰ 'ਚ ਧਾਵਾ ਬੋਲ ਦਿੱਤਾ , ਇਸ ਬਾਰੇ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਬਲਵੰਤ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਨੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ, ਉਨ੍ਹਾਂ ਦੀ ਪਤਨੀ ਅਤੇ ਨੌਕਰ ਨੂੰ ਹਥਿਆਰਾਂ ਦੀ ਨੋਕ 'ਤੇ ਬੰਧਕ ਬਣਾ ਲਿਆ ਅਤੇ ਘਰ ਅੰਦਰ ਵੜ ਗਏ।Miscreants loot cash, valuables from businessman at gunpoint in Bhowanipore

ਇਸ ਦੌਰਾਨ ਉਹਨਾਂ ਬਲਵੰਤ ਸਿੰਘ 'ਤੇ ਪਿਸਤੌਲ ਤਾਣ ਕੇ ਘਰ 'ਚ ਪਿਆ 40 ਤੋਲੇ ਸੋਨਾ ਅਤੇ ਹੋਰ ਕੀਮਤੀ ਸਮਾਨ ਲੁੱਟ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਲੁਟੇਰਿਆਂ ਨੇ ਘਰ ਦੇ ਤਿੰਨ ਮੈਂਬਰਾਂ ਨੂੰ ਬੰਧਕ ਬਣਾ ਕੇ ਕਰੀਬ 15 ਮਿੰਟਾਂ ਅੰਦਰ ਹੀ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ। ਮਾਮਲੇ 'ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਘਰ 'ਚ ਕੰਮ ਕਰਨ ਵਾਲੇ ਨੌਕਰ ਪਾਖਰ ਸਿੰਘ ਨੇ ਦੱਸਿਆ ਕਿ ਲੁਟੇਰੇ ਉਨ੍ਹਾਂ ਨੂੰ ਘਰ ਦੇ ਇਕ ਕਮਰੇ 'ਚ ਬੰਨ੍ਹ ਕੇ ਫਰਾਰ ਹੋ ਗਏ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਉਨ੍ਹਾਂ ਨੂੰ ਕਮਰੇ 'ਚੋਂ ਬਾਹਰ ਕੱਢਿਆ ਗਿਆ।

Rs 1.14 crore belonging to RTO looted at gun point in Gujarat

ਉਥੇ ਹੀ ਮਾਮਲੇ ਦੀ ਸੂਚਨਾ ਪਾਉਂਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ। ਉਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਅਤੇ ਇਸ ਦੌਰਾਨ ਲੁੱਟ ਦੀ ਵਾਰਦਾਤ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ ।

Related Post