ਵੱਡੇ ਕਤਲ ਕਾਂਡ ਦੀ ਸੁਲਝੀ ਗੁੱਥੀ, ਆਪਣੇ ਪਰਿਵਾਰ ਨੂੰ ਇਸ ਕਾਰਨ ਮਾਰ ਮੁਕਾਇਆ ਦੋਸ਼ੀ ਨੇ!!

By  Joshi October 14th 2018 07:00 PM -- Updated: October 14th 2018 07:03 PM

ਵੱਡੇ ਕਤਲ ਕਾਂਡ ਦੀ ਸੁਲਝੀ ਗੁੱਥੀ, ਆਪਣੇ ਪਰਿਵਾਰ ਨੂੰ ਇਸ ਕਾਰਨ ਮਾਰ ਮੁਕਾਇਆ ਦੋਸ਼ੀ ਨੇ!!

ਫਰੀਦਕੋਟ: ਪਿਛਲੇ ਦਿਨੀ ਫਰੀਦਕੋਟ 'ਚ ਇਲੈਕਟ੍ਰੀਸ਼ਨ ਦੀ ਪਤਨੀ ਅਤੇ ਉਸ ਦੇ ਦੋ ਮਾਸੂਮ ਬੱਚਿਆਂ ਦੀ ਹੋਈ ਮੌਤ ਦੇ ਮਾਮਲੇ 'ਚ ਵੱਡੇ ਸੁਰਾਗ ਸਾਹਮਣੇ ਆਏ ਹਨ।

ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੀ ਆਰੋਪੀ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਘਟਨਾ 9 ਅਕਤੂਬਰ ਨੂੰ ਵਾਪਰੀ ਸੀ, ਜਿਸ ਦੌਰਾਨ ਪੂਰੇ ਸ਼ਹਿਰ ਵਿੱਚ ਸਨਸਨੀ ਫੈਲ ਗਈ ਸੀ।

ਬਿਜਲੀ ਵਿਭਾਗ 'ਚ ਠੇਕਾ ਅਧਾਰਿਤ ਕੰਮ ਕਰਨ ਵਾਲੇ ਇਕ ਇਲੈਕਟ੍ਰੀਸ਼ਨ ਦੀ ਪਤਨੀ ਅਤੇ ਉਸ ਦੇ ਦੋ ਬੱਚਿਆਂ ਦੀ ਰਹੱਸਮਈ ਢੰਗ ਨਾਲ ਹੋਈ ਮੌਤ ਨੇ ਪੁਲਿਸ ਅਤੇ ਸ਼ਹਿਰ ਵਾਸੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ।

ਹੋਰ ਪੜ੍ਹੋ: ਬੇਰੁਜ਼ਗਾਰੀ ਦੇ ਝੰਬੇ ਨੌਜ਼ਵਾਨ ਕਰ ਰਹੇ ਨੇ ਲੁੱਟਾਂ-ਖੋਹਾਂ

ਪਰ ਪੁਲਿਸ ਵੱਲੋ ਕੀਤੀ ਗਈ ਜਾਂਚ ਪੜਤਾਲ ਦੌਰਾਨ ਪਤਾ ਲੱਗਿਆ ਕਿ ਮ੍ਰਿਤਕ ਦਾ ਪਤੀ ਹੀ ਪਤਨੀ ਅਤੇ ਬੱਚਿਆਂ ਦਾ ਕਾਤਲ ਪਾਇਆ ਗਿਆ। ਪੁਲਿਸ ਅਨੁਸਾਰ ਦੋਸ਼ੀ 'ਤੇ ਕਾਫੀ ਕਰਜੇ ਦਾ ਬੋਝ ਸੀ, ਜਿਸ ਕਰਕੇ ਉਸ ਨੇ ਇਹ ਵੱਡਾ ਕਦਮ ਚੁੱਕਿਆ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

—PTC News

Related Post