ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ, ਕੋਰੋਨਾ ਮਰੀਜ਼ ਕਈ ਘੰਟੇ ਘੁੰਮਦਾ ਰਿਹਾ ਹਸਪਤਾਲ ਦੇ ਬਾਹਰ

By  Kaveri Joshi May 12th 2020 06:43 PM

ਜਲਾਲਾਬਾਦ- ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ, ਕੋਰੋਨਾ ਮਰੀਜ਼ ਕਈ ਘੰਟੇ ਘੁੰਮਦਾ ਰਿਹਾ ਹਸਪਤਾਲ ਦੇ ਬਾਹਰ : ਕੋਰੋਨਾਵਾਇਰਸ ਦੇ ਵੱਧ ਰਹੇ ਪ੍ਰਭਾਵ ਦੇ ਮੱਦੇਨਜ਼ਰ ਜਿੱਥੇ ਸਾਵਧਾਨੀ ਵਰਤਣੀ ਹੋਰ ਵੀ ਲਾਜ਼ਮੀ ਹੋ ਗਈ ਹੈ , ਉੱਥੇ ਹੀ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਸ ਨੇ ਸੂਬਾਈ ਸਿਹਤ ਪ੍ਰਬੰਧ ਦੀ ਪੋਲ ਖੋਲ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਬਾਹਰ ਇੱਕ ਕੋਰੋਨਾ ਮਰੀਜ਼  ਦੇਰ ਰਾਤ ਤੱਕ ਸ਼ਰੇਆਮ ਬਾਹਰ ਘੁੰਮਦਾ ਰਿਹਾ ਅਤੇ ਪ੍ਰਸ਼ਾਸਨ ਨੂੰ ਇਸਦੀ ਭਿਣਕ ਤੱਕ ਨਹੀਂ ਲੱਗੀ । ਜਦੋਂ ਪ੍ਰਸ਼ਾਸਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਸਭ ਨੂੰ ਹੱਥਾਂ-ਪੈਰਾਂ ਦੇ ਪੈ ਗਈ । ਇਸ ਘਟਨਾ ਨਾਲ ਸਿਹਤ ਪ੍ਰਬੰਧਾਂ ਦੀ ਕਾਰਗੁਜ਼ਾਰੀ ਸਭ ਦੇ ਮੂਹਰੇ ਆ ਗਈ ।

ਉਕਤ ਮਰੀਜ਼ ਦਾ ਨਾਮ ਮਹਿੰਦਰ ਸਿੰਘ ਦੱਸਿਆ ਜਾ ਰਿਹਾ ਹੈ , ਜਿਸਨੂੰ ਬਾਬਾ ਫਰੀਦ ਯੂਨੀਵਰਸਿਟੀ ਦੇ 100 ਬੈੱਡਾਂ ਵਾਲੇ ਹਸਪਤਾਲ 'ਚ ਲਿਆਂਦਾ ਗਿਆ, ਪਰ ਉੱਥੇ ਹਸਪਤਾਲ ਦਾ ਕੋਈ ਮੈਂਬਰ ਨਾ ਹੋਣ ਕਾਰਨ ਐਂਬੂਲੈਂਸ ਨੇ ਮਰੀਜ਼ ਨੂੰ ਬਾਹਰ ਹੀ ਉਤਾਰ ਦਿੱਤਾ। ਦੱਸ ਦੇਈਏ ਕਿ ਇਹ ਕੋਰੋਨਾ ਦਾ ਇਹ ਮਰੀਜ਼ ਅਬੋਹਰ ਤੋਂ ਜਲਾਲਾਬਾਦ ਦੇ ਸਿਵਲ ਹਸਪਤਾਲ 'ਚ ਤਬਦੀਲ ਕਰਨ ਲਈ ਲੈ ਕੇ ਆਏ ਸਨ ਪਰ ਇਸਦਾ ਇਲਾਜ ਕਰਨ ਦੀ ਥਾਂ ਅਣਗਹਿਲੀ ਦੀ ਵਰਤੋਂ ਕੀਤੀ ਗਈ , ਜਿਸਦੇ ਚਲਦੇ ਉਕਤ ਕੋਰੋਨਾ ਮਰੀਜ਼ ਹਸਪਤਾਲ ਦੇ ਬਾਹਰ ਘੁੰਮਦਾ ਰਿਹਾ।

ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਸਨ ਦੇ ਧਿਆਨ ਅਧੀਨ ਇਹ ਮਾਮਲਾ ਆਉਣ ਉਪਰੰਤ ਮਰੀਜ਼ ਨੂੰ ਇਕਾਂਤਵਾਸ ਵਾਰਡ

'ਚ ਭੇਜ ਦਿੱਤਾ ਗਿਆ, ਪਰ ਅਜਿਹੀ ਵੱਡੀ ਲਾਪਰਵਾਹੀ ਦੇ ਚਲਦੇ ਹੋਰ ਲੋਕ ਵੀ ਇਸ ਮਰੀਜ਼ ਕਾਰਨ ਮੁਸੀਬਤ 'ਚ ਪੈ ਸਕਦੇ ਸਨ।

Related Post