ਸ਼ਰਾਬ ਪੀਣ ਵਾਲਿਆ ਲਈ ਵੱਡੀ ਖਬਰ, ਪੰਜਾਬ 'ਚ ਸਸਤੀ ਹੋਈ ਸ਼ਰਾਬ

By  Pardeep Singh June 5th 2022 03:31 PM

ਚੰਡੀਗੜ੍ਹ: ਪੰਜਾਬ ਸਰਕਾਰ ਨਵੀਂ ਐਕਸਾਇਜ਼ ਨੀਤੀ ਤਿਆਰ ਕਰ ਰਹੀ ਹੈ, ਜਿਸ ਨੂੰ ਲੈ ਕੇ ਪੁਰਾਣੇ ਠੇਕੇਦਾਰ ਸ਼ਰਾਬ ਦਾ ਕੋਟਾ ਖਤਮ ਕਰਨ ਦੀ ਦੌੜ ਵਿਚ ਲੱਗੇ ਹੋਏ ਹਨ। ਸ਼ਰਾਬ ਕਾਰੋਬਾਰੀਆਂ ਨੇ ਸ਼ਰਾਬ ਦੇ ਰੇਟ ਕਾਫੀ ਘਟਾ ਦਿੱਤੇ ਹਨ। ਮਿਲੀ ਜਾਣਕਾਰੀ ਮੁਤਾਬਿਕ  ਸ਼ਰਾਬ ਰੇਟਾਂ 'ਚ 50 ਫੀਸਦੀ ਰੇਟਾਂ ਤੋਂ ਵੀ ਜ਼ਿਆਦਾ ਦੀ ਗਿਰਾਵਟ ਆਈ ਹੈ। ਜਿਹੜੀ ਬੋਤਲ 400 ਦੀ ਮਿਲਦੀ ਸੀ ਉਹ 150 ਰੁਪਏ 'ਚ ਵਿਕ ਰਹੀ ਹੈ।

ਸ਼ਰਾਬ ਦੇ ਰੇਟਾਂ 'ਚ ਭਾਰੀ ਕਟੌਤੀ 

ਨਵੇਂ ਰੇਟਾਂ ਮੁਤਾਬਕ  5 ਸਟਾਰ ਵਿ੍ਸਕੀ ਜੋ ਪਹਿਲਾਂ 400 ਤੋਂ 450 ਰੁਪਏ ਬੋਤਲ ਵਿਕਦੀ ਸੀ ਹੁਣ ਇਹ ਬੋਤਲ ਬਜ਼ਾਰ ਵਿਚ 210 ਰੁਪਏ ਦੀ ਕਰ ਦਿੱਤੀ ਗਈ ਹੈ।  ਰਾਇਲ ਸਟੈਗ, ਰਾਇਲ ਚੈਲੇਂਜ ਅਤੇ ਆਲ ਸੀਜ਼ਨ 950 ਰੁਪਏ ਤੋਂ ਘਟਾ ਕੇ 510 ਰੁਪਏ ਦੀ ਬੋਤਲ ਦੀ ਵਿਕ ਰਹੀ ਹੈ। ਬਲੈਂਡਰ ਪਰਾਇਡ , ਐਂਟੀ ਕਯੁਟੀ ਦੀ ਬੋਤਲ ਦਾ ਰੇਟ 1100 ਤੋਂ ਘਟਾ ਕੇ 800 ਰੁਪਏ ਕਰ ਦਿੱਤਾ ਹੈ। ਉਥੇ ਹੀ ਵੇਟ 69 ਅਤੇ ਬਲੈਕ ਐਂਡ ਵਾਈਟ 2100 ਤੋਂ ਘਟਾ 1100 ਦੀ ਬੋਤਲ ਵਿਕ ਰਾਹੀਂ ਹੈ।

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ, ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ

ਸ਼ਰਾਬ ਸਸਤੀ ਹੋਣ ਨਾਲ 20 ਫੀਸਦੀ ਮਾਲੀਆ ਵਧੇਗੀ

ਵਿੱਤੀ ਸਾਲ 2021-22 ਵਿੱਚ 7938.8 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਇਕੱਠਾ ਹੋਇਆ ਹੈ ਜਦੋਂ ਕਿ ਸਾਲ 2020-21 ਵਿੱਚ 6791.98 ਕਰੋੜ ਰੁਪਏ ਸੀ, ਜੋ ਕਿ 17 ਪ੍ਰਤੀਸ਼ਤ ਵੱਧ ਹੈ। ਸਾਲ 2022-23 'ਚ ਸ਼ਰਾਬ ਸਸਤੀ ਹੋਣ ਦੇ ਬਾਵਜੂਦ ਚੋਰੀਆਂ 'ਤੇ ਰੋਕ ਲੱਗਣ ਕਾਰਨ ਮਾਲੀਆ 20 ਫੀਸਦੀ ਵਧਣ ਦੀ ਉਮੀਦ ਹੈ।

ਸ਼ਰਾਬ ਦੇ ਕਾਰੋਬਾਰੀਆਂ ਵਿੱਚ ਚਰਚਾ

ਪੰਜਾਬ ਵਿੱਚ ਸਰਕਾਰ ਨਵੀਂ ਨੀਤੀ ਲੈ ਕੇ ਆ ਰਹੇ ਹਨ। ਜਿਸ ਕਰਕੇ ਸ਼ਰਾਬ ਦੇ ਕਾਰੋਬਾਰੀਆਂ ਨੂੰ ਚਿੰਤਾ ਹੈ ਕਿ ਕਿਤੇ ਉਨ੍ਹਾਂ ਦਾ ਸਟਾਕ ਪਿਆ ਹੀ ਨਾ ਰਹਿ ਜਾਵੇ। ਸ਼ਰਾਬ ਦੇ ਕਾਰੋਬਾਰੀ ਸ਼ਰਾਬ ਦਾ ਸਟਾਕ ਖਤਮ ਕਰਨ ਲਈ ਸ਼ਰਾਬ ਨੂੰ ਘੱਟ ਰੇਟਾਂ ਉੱਤੇ ਵੇਚ ਰਹੇ ਹਨ।

ਇਹ ਵੀ ਪੜ੍ਹੋ:ASI ਨੇ ਖੁਦ ਨੂੰ ਮਾਰੀ ਗੋਲੀ, ਸਥਿਤੀ ਨਾਜ਼ੁਕ

-PTC News

Related Post