ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਕਰੋੜਾਂ ਦਾ ਨਸ਼ਾ ਅਤੇ ਲਗਜ਼ਰੀ ਗੱਡੀਆਂ ਦੇ ਚੋਰ ਗਿਰੋਗ ਦਾ ਕੀਤਾ ਪਰਦਾਫ਼ਾਸ਼

By  Jagroop Kaur March 19th 2021 10:22 PM

ਪੁਲਿਸ ਨੂੰ ਬੀਤੇ ਕੁਝ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਪਾਰਕਿੰਗ ਦੇ ਵਿਚੋਂ ਗੱਡੀਆਂ ਦੀ ਚੋਰੀ ਹੋ ਰਹੀ ਹੈ , ਜਿਸ ਨੂੰ ਲੈਕੇ ਪੁਲਿਸ ਕਾਫੀ ਸਮੇਂ ਤੋਂ ਗੰਭੀਰਤਾ ਨਾਲ ਜਾਂਚ ਕਰ ਰਹੀ ਸੀ , ਇਸ ਜਾਂਚ ਨੂੰ ਨੇਪਰੇ ਚਾੜ੍ਹਦੇ ਹੋਏ ਪੁਲਿਸ ਨੇ ਮਹਿੰਗੀਆਂ ਗੱਡੀਆਂ ਚੋਰੀ ਕਰਕੇ ਉਹਨਾਂ ਉੱਪਰ ਜਾਲੀ ਨੰਬਰ ਲਗਾ ਕੇ ਵੇਚਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਵਿਚੋ ਇਕ ਪਾਰਕਿੰਗ ਮਾਲਕ ਵੀ ਸ਼ਾਮਲ ਹੈ। Ludhiana-ਪਾਰਕਿੰਗ ਮਾਲਕ ਹੀ ਨਿਕਲਿਆ ਲਗਜ਼ਰੀ ਗੱਡੀਆਂ ਦੇ ਚੋਰ ਗਰੋਹ ਦਾ ਮੁਖੀ, 16 ਮਹਿੰਗੀਆਂ ਗੱਡੀਆਂ ਵੀ ਬਰਾਮਦ ਪੜ੍ਹੋ ਹੋਰ ਖ਼ਬਰਾਂ : ਹੁਣ ਪੰਜਾਬ ਦੇ ਇਨ੍ਹਾਂ 9 ਜਿਲ੍ਹਿਆਂ ‘ਚ ਅੱਜ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਨਾਈਟ ਕਰਫ਼ਿਊ

ਮੁਲਜ਼ਮ ਕਬਾੜੀਏ ਕੋਲੋਂ ਗੱਡੀ ਦੀ ਆਰਸੀ ਖਰੀਦ ਕੇ ਚੋਰੀ ਦੀ ਗੱਡੀ ਉਪਰ ਦੂਜੀ ਨੰਬਰ ਪਲੇਟ ਲਗਾ ਕੇ ਅਤੇ ਚੈਸੀ ਨੰਬਰ ਬਦਲ ਕੇ ਗੱਡੀਆਂ ਨੂੰ ਮਹਿੰਗੇ ਭਾਅ ਵੇਚ ਦਿੰਦੇ ਸਨ। ਫੜੇ ਗਏ ਮੁਲਜ਼ਮਾਂ ਕੋਲੋਂ 16 ਦੇ ਕਰੀਬ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ ਪੁਲਿਸ ਨੂੰ ਪੁਛਗਿਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਹਨਾਂ ਵਿਚੋਂ ਇਕ ਮੁਲਜ਼ਮ ਪਾਰਕਿੰਗ ਠੇਕੇਦਾਰ ਹੈ ਜਿਸ ਨੂੰ ਇਹ ਗੱਡੀਆਂ ਲੁਕਾਉਣ ਵਾਸਤੇ ਵਰਤਦੇ ਸਨ।

ਉਥੇ ਹੀ ਦੂਜੇ ਮਾਮਲੇ 'ਚ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ। ਲੁਧਿਆਣਾ ਪੁਲੀਸ ਵੱਲੋਂ ਮੇਰਠ 'ਚ ਛਾਪੇਮਾਰੀ ਕਰਕੇ ਨਸ਼ੀਲੀ ਗੋਲੀਆਂ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਜਿਸ ਵਿਚ ਡਾਕਟਰ ਵੱਲੋਂ ਸਲਾਹ ਦੇਣ ਤੇ ਹੀ ਵਰਤੀ ਜਾਣ ਵਾਲੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।

Ludhiana: ਨਸ਼ੇ ਦੇ ਰੈਕੇਟ ਦਾ ਪਰਦਾਫਾਸ਼,15 ਮੁਲਜ਼ਮ 54 ਕਰੋੜ ਦੀ ਨਸ਼ੀਲੀ ਦਵਾਈਆਂ ਸਣੇ ਗ੍ਰਿਫ਼ਤਾਰਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ  

ਇਨ੍ਹਾਂ ਦੀ ਗਿਣਤੀ ਲਗਪਗ 67 ਲੱਖ ਦੇ ਕਰੀਬ ਹੈ ਅਤੇ ਇਨ੍ਹਾਂ ਦੀ ਮਾਰਕੀਟ ਵੈਲਿਊ ਲਗਭਗ 54 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਪੁਲੀਸ ਨੇ ਦੱਸਿਆ ਹੈ ਕਿ ਇਸ ਮਾਮਲੇ ਦੇ ਵਿੱਚ ਅਨੂਪ ਨਾਂ ਦਾ ਮੁਲਜ਼ਮ ਜਿਸ ਨੂੰ ਮਾਰਚ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਉਸ ਵੱਲੋਂ ਹੀ ਦਿੱਤੀ ਜਾ ਰਹੀ ਲਗਾਤਾਰ ਨਿਸ਼ਾਨਦੇਹੀ ਤੇ ਛਾਪੇਮਾਰੀ ਕਰਨ ਤੋਂ ਬਾਅਦ ਇਹ ਰਿਕਵਰੀ ਹੋ ਰਹੀ ਹੈ।

Related Post