Bigg Boss 14 : ਬਿੱਗ ਬੌਸ ਦੀ ਟਰਾਫ਼ੀ ਦੇ ਨਾਲ ਇੰਨੇ ਲੱਖ ਦੀ ਪ੍ਰਾਈਜ਼ ਮਨੀ ਘਰ ਲੈ ਕੇ ਪਹੁੰਚੀ Rubina Dilaik

By  Shanker Badra February 22nd 2021 11:17 AM

ਮੁੰਬਈ : ਟੀਵੀ ਅਦਾਕਾਰਾ ਰੁਬੀਨਾ ਦਿਲੈਕ ਨੇ ਬਿੱਗ ਬੌਸ- 14 ਦੀ ਟਰਾਫ਼ੀ ਜਿੱਤੀ ਹੈ। ਰੁਬੀਨਾ ਬਿੱਗ ਬੌਸ ਦੀ ਸਭ ਤੋਂ ਜ਼ਬਰਦਸਤ ਦਾਅਵੇਦਾਰਾਂ 'ਚੋਂ ਇਕ ਸੀ ਅਤੇ ਪਹਿਲਾਂ ਹੀ ਉਮੀਦ ਕੀਤੀ ਜਾ ਰਹੀ ਸੀ ਕਿ ਇਹ ਅਭਿਨੇਤਰੀ ਇਸ ਸੀਜ਼ਨ ਦੀ ਜੇਤੂ ਹੋਵੇਗੀ। ਬਿੱਗ ਬੌਸ ਦਾ ਫਾਈਨਲ ਕੱਲ੍ਹ ਹੋਇਆ ਅਤੇ ਰੂਬੀਨਾ ਨੇ ਰਾਹੁਲ ਵੈਦਿਆ ਨੂੰ ਹਰਾਉਣ ਤੋਂ ਬਾਅਦ ਇਸ ਸੀਜ਼ਨ ਵਿੱਚ ਜਿੱਤ ਪ੍ਰਾਪਤ ਕੀਤੀ।

Bigg Boss 14 winner : Rubina Dilaik lifts the trophy and takes home prize money of Rs 36 lakh Bigg Boss 14 : ਬਿੱਗ ਬੌਸ ਦੀ ਟਰਾਫ਼ੀ ਦੇ ਨਾਲ ਇੰਨੇ ਲੱਖ ਦੀ ਪ੍ਰਾਈਜ਼ ਮਨੀ ਘਰ ਲੈ ਕੇ ਪਹੁੰਚੀ Rubina Dilaik

Farmers Protest : ਕਿਸਾਨਾਂ ਵੱਲੋਂ 23 ਫਰਵਰੀ ਨੂੰ ਮਨਾਇਆ ਜਾਵੇਗਾ 'ਪੱਗੜੀ ਸੰਭਾਲ ਦਿਵਸ'

ਇਸ ਸੀਜ਼ਨ 'ਚ ਰੁਬੀਨਾ ਪਹਿਲੇ ਦਿਨ ਤੋਂ ਹੀ ਵਧੀਆ ਖੇਡ ਖੇਡਦੀ ਦਿਖਾਈ ਦਿੱਤੀ ਸੀ। ਉਸ ਨੇ Bigg Boss 14 'ਚ ਹਰ ਮੁੱਦੇ 'ਤੇ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ ਸੀ ਅਤੇ ਸ਼ੁਰੂ ਤੋਂ ਹੀ ਉਸ ਨੂੰ ਖੇਡ ਦੇ ਦੌਰਾਨ ਉਸ ਦੀ ਸ਼ਖਸੀਅਤ ਨੂੰ ਵੇਖ ਕੇ ਇੱਕ ਮਜ਼ਬੂਤ ਦਾਅਵੇਦਾਰ ਮੰਨਿਆ ਜਾਂਦਾ ਸੀ। ਉਹ ਕਿਸੇ ਵੀ ਮੁੱਦੇ 'ਤੇ ਬਿਨਾਂ ਕਿਸੇ ਝਿਜਕ ਦੇ ਉਸ ਨੂੰ ਬੇਬਾਕ ਰਾਏ ਦਿੰਦੀ ਸੀ।

Bigg Boss 14 winner : Rubina Dilaik lifts the trophy and takes home prize money of Rs 36 lakh Bigg Boss 14 : ਬਿੱਗ ਬੌਸ ਦੀ ਟਰਾਫ਼ੀ ਦੇ ਨਾਲ ਇੰਨੇ ਲੱਖ ਦੀ ਪ੍ਰਾਈਜ਼ ਮਨੀ ਘਰ ਲੈ ਕੇ ਪਹੁੰਚੀ Rubina Dilaik

ਬਿੱਗ ਬੌਸ ਦੇ ਘਰ ਵਿੱਚ ਰੁਬੀਨਾ ਦਿਲੈਕ ਦਾ ਸਫ਼ਰ ਬਹੁਤ ਹੀ ਮਜ਼ੇਦਾਰ ਸੀ। ਉਹ ਪਤੀ ਅਭਿਨਵ ਸ਼ੁਕਲਾ ਦੇ ਨਾਲ ਘਰ ਵਿੱਚ ਦਾਖਲ ਹੋਈ ਸੀ, ਉਸ ਵੇਲੇ ਕਿਸੇ ਨੂੰ ਨਹੀਂ ਪਤਾ ਸੀ ਕਿ ਉਸ ਦੇ ਅਤੇ ਅਭਿਨਵ ਦਾ ਰਿਸ਼ਤਾ ਕਿਹੜੇ ਨਾਜ਼ੁਕ ਮੋੜ 'ਤੇ ਸੀ ਪਰ ਘਰ ਦੇ ਅੰਦਰ ਜਦੋਂ ਉਸ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਇਹ ਖੁਲਾਸਾ ਕੀਤਾ, ਹਰ ਕੋਈ ਇਹ ਸੁਣਕੇ ਹੈਰਾਨ ਹੋ ਗਿਆ।

Bigg Boss 14 winner : Rubina Dilaik lifts the trophy and takes home prize money of Rs 36 lakh Bigg Boss 14 : ਬਿੱਗ ਬੌਸ ਦੀ ਟਰਾਫ਼ੀ ਦੇ ਨਾਲ ਇੰਨੇ ਲੱਖ ਦੀ ਪ੍ਰਾਈਜ਼ ਮਨੀ ਘਰ ਲੈ ਕੇ ਪਹੁੰਚੀ Rubina Dilaik

ਜੇ ਰੁਬੀਨਾ ਅਤੇ ਅਭਿਨਵ ਦੀ ਮੰਨੀਏ ਤਾਂ ਉਹ ਬਿੱਗ ਬੌਸ ਦੇ ਘਰ 'ਚ ਆਉਣ ਤੋਂ ਬਾਅਦ ਉਹ ਦੋਵੇਂ ਇਕ ਦੂਜੇ ਦੇ ਨਜ਼ਦੀਕ ਆ ਗਏ ਅਤੇ ਹੁਣ ਉਨ੍ਹਾਂ ਦਾ ਰਿਸ਼ਤਾ ਕਾਫ਼ੀ ਹੱਦ ਤੱਕ ਸੁਧਰ ਗਿਆ ਹੈ। ਅਭਿਨਵ ਅਤੇ ਰੁਬੀਨਾ ਇਕੱਠੇ ਘਰ ਵਿੱਚ ਦਾਖਲ ਹੋਏ ਪਰ ਅਭਿਨਵ ਫਾਈਨਲ ਤੋਂ ਕੁਝ ਦਿਨ ਪਹਿਲਾਂ ਆਊਟ ਹੋਇਆ ਸੀ। ਫਾਈਨਲ ਦੌਰਾਨ ਉਸ ਦਾ ਪਤੀ ਅਭਿਨਵ ਸ਼ੁਕਲਾ ਵੀ ਮੌਜੂਦ ਸੀ।

Bigg Boss 14 winner : Rubina Dilaik lifts the trophy and takes home prize money of Rs 36 lakh Bigg Boss 14 : ਬਿੱਗ ਬੌਸ ਦੀ ਟਰਾਫ਼ੀ ਦੇ ਨਾਲ ਇੰਨੇ ਲੱਖ ਦੀ ਪ੍ਰਾਈਜ਼ ਮਨੀ ਘਰ ਲੈ ਕੇ ਪਹੁੰਚੀ Rubina Dilaik

ਇਸ ਟ੍ਰਾਫ਼ੀ ਦੇ ਨਾਲ ਰੁਬੀਨਾ ਕੱਲ੍ਹ 36 ਲੱਖ ਦੀ ਇਨਾਮੀ ਰਾਸ਼ੀ ਜਿੱਤ ਕੇ ਘਰ ਪਹੁੰਚੀ ਹੈ। ਬਿੱਗ ਬੌਸ ਦੇ ਘਰ ਰੁਬੀਨਾ ਦਾ ਸਫ਼ਰ ਬਹੁਤ ਚੁਣੌਤੀਪੂਰਨ ਸੀ। ਬਾਕੀ ਦੇ ਮੁਕਾਬਲੇਬਾਜ਼ਾਂ ਨੇ ਉਸ ਨੂੰ ਘਰ ਵਿੱਚ ਦਾਖਲ ਹੁੰਦਿਆਂ ਹੀ ਰੱਦ ਕਰ ਦਿੱਤਾ ਪਰ ਉਹ ਟਿਕੀ ਰਹੀ। ਇੱਕ ਵਾਰ ਸਲਮਾਨ ਖਾਨ ਨਾਲ ਵੀ ਉਸ ਦੀ ਬਹਿਸ ਹੋਈ ਸੀ ਪਰ ਇਸ ਅਭਿਨੇਤਰੀ ਨੇ ਹਾਰ ਨਹੀਂ ਮੰਨੀ।

-PTCNews

Related Post