ਅੰਮ੍ਰਿਤਸਰ ਪੂਰਬੀ 'ਚ ਅਕਾਲੀ ਦਲ ਨੂੰ ਵੱਡਾ ਹੁਲਾਰਾ, ਤਿੰਨੋਂ ਇੰਡਸਟਰੀ ਐਸੋਸੀਏਸ਼ਨਾਂ ਵੱਲੋਂ ਬਿਕਰਮ ਮਜੀਠੀਆ ਦੀ ਹਮਾਇਤ ਦਾ ਐਲਾਨ

By  Pardeep Singh February 5th 2022 08:43 PM

ਅੰਮ੍ਰਿਤਸਰ:ਅੰਮ੍ਰਿਤਸਰ ਪੂਰਬੀ ਹਲਕੇ ਵਿੱਚ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਮੁਹਿੰਮ ਨੂੰ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਸ਼ਹਿਰ ਦੀਆਂ ਤਿੰਨੋਂ ਇੰਡਸਟਰੀ ਐਸੋਸੀਏਸ਼ਨਾ ਨੇ ਹਲਕੇ ਤੋਂ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ। ਇਸੇ ਸਮਾਗਮ ਵਿਚ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਉਮਾ ਸ਼ੰਕਰ ਵੀ ਉਹਨਾਂ ਦੀ ਹਮਾਇਤ ਦਾ ਐਲਾਨ ਕੀਤਾ ਜਦੋਂ ਕਿ ਇਕ ਵੱਖਰੀ ਮੀਟਿੰਗ ਵਿਚ ਪ੍ਰਵਾਸੀ ਮਜ਼ਦੂਰਾਂ ਨੇ ਵੀ ਮਜੀਠੀਆ ਦੀ ਹਮਾਇਤ ਦਾ ਐਲਾਨ ਕੀਤਾ।ਅੰਮ੍ਰਿਤਸਰ-ਪੂਰਬੀ-ਤੋਂ-ਸ਼੍ਰੋਮਣੀ-ਅਕਾਲੀ-ਦਲ-ਨੂੰ-ਮਿਲੀ-ਮਜ਼ਬੂਤੀ-5

ਫੋਕਲ ਪੁਆਇੰਟ ਵਿਖੇ ਹੋਏ ਵਿਸ਼ਾਲ ਸਮਾਗਮ ਵਿੱਚ ਇੰਡਸਟਰੀ ਐਸੋਸੀਏਸ਼ਨਾਂ ਦੇ ਆਗੂ ਸੰਜੀਵ ਖੋਸਲਾ, ਕਮਲ ਡਾਲਮੀਆ, ਦਲਜਿੰਦਰ ਸਿੰਘ ਤੇ ਹੋਰ ਆਗੂ ਤੇ ਵੱਖੋ ਵੱਖ ਇੰਡਸਟਰੀਆਂ ਦੇ ਮਾਲਕਾਂ ਨੇ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਵਿਚ ਇਹਨਾਂ ਐਸੋਸੀਏਸ਼ਨਾ ਨੇ ਮਜੀਠੀਆ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ। ਇਸ ਮੌਕੇ ਇੰਡਸਟਰੀ ਲੀਡਰਾਂ ਨੇ ਬਿਕਰਮ ਸਿੰਘ ਮਜੀਠੀਆ ਦੇ ਸਾਹਮਣੇ ਕੁਝ ਮੰਗਾਂ ਰੱਖੀਆਂ ਜਿਸਦੇ ਜਵਾਬ ਵਿਚ ਮਜੀਠੀਆ ਨੇ ਉਹਨਾਂ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਦਿਆਂ ਹੀ ਫੋਕਲ ਪੁਆਇੰਟ ਵਿਚ ਈ ਐਸ ਆਈ ਹਸਪਤਾਲ ਬਣਾਉਣ ਦੀ ਮੰਗ ਪੂਰੀ ਕੀਤੀ ਜਾਵੇਗੀ, ਫੋਕਲ ਪੁਆਇੰਟ ਵਿਚ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ, ਫਾਇਰ ਬਿਗ੍ਰੇਡ ਲਈ ਢੁੱਕਵੇਂ ਫੰਡ ਉਪਲਬਧ ਕਰਵਾਏ ਜਾਣਗੇ ਅਤੇ ਫੋਕਲ ਪੁਆਇੰਟ ਵਿਚ ਹਾਈ ਟੈਨਸ਼ਨ ਵਾਇਰਜ਼ ਦਾ ਵੀ ਸਹੀ ਪ੍ਰਬੰਧ ਕੀਤਾ ਜਾਵੇਗਾ।

ਉਹਨਾਂ ਇਹ ਵੀ ਐਲਾਨ ਕੀਤਾ ਕਿ ਜਿਹੜੇ ਸਨਅੱਤਕਾਰਾਂ ਦੇ ਪਲਾਟ ਕੈਂਸਲ ਕੀਤੇ ਹਨ, ਉਹ ਬਹਾਲ ਕੀਤੇ ਜਾਣਗੇ ਅਤੇ ਇਸ ਫੋਕਲ ਪੁਆਇੰਟ ਦੇ 33 ਫੀਸਦੀ ਇਲਾਕੇ ਨੁੰ ਰਿਹਾਇਸ਼ੀ ਕੀਤਾ ਜਾਵੇਗਾ।ਇਸ ਮੌਕੇ ਵਰਕਰ ਯੂਨੀਅਨ ਦੇ ਆਗੂ ਉਮਾ ਸ਼ੰਕਰ ਨੇ ਵੀ ਸਰਦਾਰ ਮਜੀਠੀਆ ਦੀ ਹਮਾਇਤ ਦਾ ਐਲਾਨ ਕੀਤਾ।ਸਮਾਗਮ ਵਿੱਚ ਭਾਜਪਾ ਦੇ ਸਕੱਤਰ ਰਾਜੀਵ ਸ਼ਰਮਾ ਤੇ ਚਰਨਜੀਤ ਸ਼ਰਮਾ ਨੇ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਤੇ ਬਸਪਾ ਸਰਕਾਰ ਬਣਨ ਤੋਂ ਬਾਅਦ ਉਹਨਾਂ ਦੇ ਕੱਟੇ ਹੋਏ ਨੀਲੇ ਕਾਰਡ ਬਹਾਲ ਕੀਤੇ ਜਾਣਗੇ ਤੇ ਉਨ੍ਹਾਂ ਨੂੰ ਹੋਰ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ:ਸ਼੍ਰੋਮਣੀ ਕਮੇਟੀ ਨੇ ਯੂ.ਕੇ. ਦੀ ਗ੍ਰਹਿ ਸਕੱਤਰ ਵੱਲੋਂ ਸਿੱਖਾਂ ਵਿਰੁੱਧ ਟਿੱਪਣੀ ਨੂੰ ਲੈ ਕੇ ਬ੍ਰਿਟਿਸ਼ ਹਾਈ ਕਮਿਸ਼ਨਰ ਨੂੰ ਲਿਖਿਆ ਪੱਤਰ

-PTC News

Related Post