ਅਸਮਾਨੀ ਬਿਜਲੀ ਡਿੱਗਣ ਨਾਲ ਬਿਹਾਰ 'ਚ 17 ਅਤੇ ਯੂਪੀ 'ਚ 8 ਮੌਤਾਂ , ਪਟਨਾ ਵਿੱਚ ਦਰੱਖਤ ਡਿੱਗਣ ਕਾਰਨ 9 ਜਵਾਨ ਜ਼ਖਮੀ

By  Shanker Badra September 18th 2019 02:36 PM

ਅਸਮਾਨੀ ਬਿਜਲੀ ਡਿੱਗਣ ਨਾਲ ਬਿਹਾਰ 'ਚ 17 ਅਤੇ ਯੂਪੀ 'ਚ 8 ਮੌਤਾਂ , ਪਟਨਾ ਵਿੱਚ ਦਰੱਖਤ ਡਿੱਗਣ ਕਾਰਨ 9 ਜਵਾਨ ਜ਼ਖਮੀ:ਪਟਨਾ : ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਅਸਮਾਨੀ ਬਿਜਲੀ ਡਿੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਹਨ। ਓਥੇ ਖਰਾਬ ਮੌਸਮ ਕਾਰਨ ਬਿਹਾਰ ਵਿਚ 17 ਅਤੇ ਉੱਤਰ ਪ੍ਰਦੇਸ਼ ਵਿਚ 8 ਲੋਕਾਂ ਦੀ ਮੌਤ ਹੋ ਗਈ ਹੈ। ਬਿਹਾਰ ਵਿੱਚ ਮੰਗਲਵਾਰ ਦੀ ਸ਼ਾਮ ਤੋਂ ਭਾਰੀ ਬਾਰਸ਼ ਹੋ ਰਹੀ ਹੈ। ਜਿਸ ਕਾਰਨ ਕਈ ਰੇਲ ਗੱਡੀਆਂ ਦੀ ਆਵਾਜਾਈ ਪਟਨਾ ਸਟੇਸ਼ਨ 'ਤੇ ਪਾਣੀ ਭਰਨ ਕਾਰਨ ਪ੍ਰਭਾਵਤ ਹੋਈ ਹੈ।

Bihar 17 and UP 8 lightning falling killed , Patna tree collapse 9 injured ਅਸਮਾਨੀ ਬਿਜਲੀ ਡਿੱਗਣ ਨਾਲ ਬਿਹਾਰ 'ਚ 17 ਅਤੇ ਯੂਪੀ 'ਚ 8 ਮੌਤਾਂ , ਪਟਨਾ ਵਿੱਚ ਦਰੱਖਤ ਡਿੱਗਣ ਕਾਰਨ 9 ਜਵਾਨ ਜ਼ਖਮੀ

ਬਿਹਾਰ ਦੇ ਕੈਮੂਰ ਜ਼ਿਲ੍ਹੇ ਵਿੱਚ ਅਸਮਾਨੀ ਬਿਜਲੀ ਦੀ ਲਪੇਟ ਕਾਰਨ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ ਹੈ। ਇਸ ਅਸਮਾਨੀ ਬਿਜਲੀ ਦੇ ਕਾਰਨ 17 ਲੋਕਾਂ ਦੀ ਮੌਤ ਹੋ ਗਈ ਹੈ ਅਤ ਕਈ ਲੋਕ ਝੁਲਸ ਗਏ ਹਨ। ਜਿਸ ਕਾਰਨ ਕੈਮੂਰ ਜ਼ਿਲੇ ਵਿਚ ਚਾਰ, ਗਯਾ ਵਿਚ ਚਾਰ, ਕਤੀਹਾਰ ਵਿਚ ਇਕ, ਮੋਤੀਹਾਰੀ ਵਿਚ ਤਿੰਨ, ਆਰਾ ਵਿਚ ਇਕ ਅਤੇ ਜਹਾਨਾਬਾਦ ਅਤੇ ਅਰਵਾਲ ਵਿਚ ਦੋ-ਦੋ ਮੌਤਾਂ ਹੋਈਆਂ ਹਨ।

Bihar 17 and UP 8 lightning falling killed , Patna tree collapse 9 injured ਅਸਮਾਨੀ ਬਿਜਲੀ ਡਿੱਗਣ ਨਾਲ ਬਿਹਾਰ 'ਚ 17 ਅਤੇ ਯੂਪੀ 'ਚ 8 ਮੌਤਾਂ , ਪਟਨਾ ਵਿੱਚ ਦਰੱਖਤ ਡਿੱਗਣ ਕਾਰਨ 9 ਜਵਾਨ ਜ਼ਖਮੀ

ਇਸ ਦੌਰਾਨ ਬਿਹਾਰ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਕਾਰਨ ਨਦੀਆਂ ਦੇ ਭਰ ਜਾਣ ਨਾਲ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਪਟਨਾ ਵਿਚ ਗੰਗਾ ਨਦੀ ਦੇ ਪਾਣੀ ਦਾ ਪੱਧਰ ਗਾਂਧੀ ਘਾਟ 'ਤੇ ਖਤਰੇ ਦੇ ਨਿਸ਼ਾਨ ਤੋਂ 55 ਸੈ.ਮੀ. ਹੈ।,ਰਾਜਧਾਨੀ ਵਿੱਚ ਕਈ ਘੰਟਿਆਂ ਤੋਂ ਭਾਰੀ ਬਾਰਸ਼ ਹੋਈ, ਜਿਸ ਕਾਰਨ ਅਦਾਲਤ ਗੰਜ, ਕੰਕਰਬਾਗ, ਸ੍ਰੀ ਕ੍ਰਿਸ਼ਨ ਪੁਰੀ, ਪਤਾਲਿਪੁੱਤਰ ਅਤੇ ਰਾਜਿੰਦਰ ਨਗਰ ਵਿੱਚ ਪਾਣੀ ਭਰ ਗਿਆ ਹੈ।

Bihar 17 and UP 8 lightning falling killed , Patna tree collapse 9 injured ਅਸਮਾਨੀ ਬਿਜਲੀ ਡਿੱਗਣ ਨਾਲ ਬਿਹਾਰ 'ਚ 17 ਅਤੇ ਯੂਪੀ 'ਚ 8 ਮੌਤਾਂ , ਪਟਨਾ ਵਿੱਚ ਦਰੱਖਤ ਡਿੱਗਣ ਕਾਰਨ 9 ਜਵਾਨ ਜ਼ਖਮੀ

ਇਸ ਦੌਰਾਨ ਸੂਬਾ ਸਰਕਾਰ ਨੇ ਅਸਮਾਨੀ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਆਫ਼ਦਾ ਪ੍ਰਬੰਧਨ ਵਿਭਾਗ ਦੇ ਮੁੱਖ ਸਕੱਤਰ ਅਮਿਤ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਅਜਿਹੇ ਸੰਕਟ ਕਾਲ 'ਚ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਖੜ੍ਹੀ ਹੈ।

Bihar 17 and UP 8 lightning falling killed , Patna tree collapse 9 injured ਅਸਮਾਨੀ ਬਿਜਲੀ ਡਿੱਗਣ ਨਾਲ ਬਿਹਾਰ 'ਚ 17 ਅਤੇ ਯੂਪੀ 'ਚ 8 ਮੌਤਾਂ , ਪਟਨਾ ਵਿੱਚ ਦਰੱਖਤ ਡਿੱਗਣ ਕਾਰਨ 9 ਜਵਾਨ ਜ਼ਖਮੀ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਰਾਜਸਥਾਨ ਵਿੱਚ ਪਾਕਿਸਤਾਨੀ ਕਬੂਤਰ ਫ਼ੜਿਆ , ਦੋ ਦਿਨਾਂ ਤੋਂ ਕੀਤੀ ਜਾ ਰਹੀ ਪੁੱਛਗਿੱਛ ਪਰ ਨਹੀਂ ਖੋਲ੍ਹ ਰਿਹਾ ਮੂੰਹ

ਇਸ ਦੇ ਇਲਾਵਾ ਪਟਨਾ 'ਚ ਭਾਰੀ ਬਾਰਿਸ਼ ਕਾਰਨ ਦੇਰ ਰਾਤ ਪਟਨਾ ਪੁਲਿਸ ਲਾਈਨ ਵਿੱਚ ਪੰਜ ਦਰੱਖਤ ਡਿੱਗ ਗਏ ਹਨ ਅਤੇ ਪੁਲਿਸ ਲਾਈਨ ਵਿੱਚ 9 ਜਵਾਨ ਜ਼ਖਮੀ ਹੋ ਗਏ ਹਨ।ਪੁਲਿਸ ਵਾਲਿਆਂ ਦੇ ਤੰਬੂ 'ਤੇ ਇਕ ਵੱਡਾ ਰੁੱਖ ਡਿੱਗ ਪਿਆ। ਇਸ ਕਾਰਨ 9 ਜਵਾਨ ਜ਼ਖ਼ਮੀ ਹੋ ਗਏ।

-PTCNews

Related Post