Bihar Assembly Election 2020: ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ 94 ਸੀਟਾਂ ‘ਤੇ ਪੈ ਰਹੀਆਂ ਨੇ ਵੋਟਾਂ

By  Shanker Badra November 3rd 2020 03:26 PM

Bihar Assembly Election 2020: ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ 94 ਸੀਟਾਂ ‘ਤੇ ਪੈ ਰਹੀਆਂ ਨੇ ਵੋਟਾਂ:ਪਟਨਾ : ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਵੋਟਿੰਗ ਜਾਰੀ ਹੈ। ਦੂਜੇ ਪੜਾਅ 'ਚ ਅੱਜ 17 ਜ਼ਿਲ੍ਹਿਆਂ ਦੀ 94 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਦੂਜੇ ਗੇੜ ਵਿਚ 17 ਜ਼ਿਲ੍ਹਿਆਂ ਦੇ 2 ਕਰੋੜ 86 ਲੱਖ 11 ਹਜ਼ਾਰ 164 ਵੋਟਰ 1463 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਸਵੇਰੇ 11 ਵਜੇ ਤੱਕ 19.30 ਪ੍ਰਤੀਸ਼ਤ ਮਤਦਾਨ ਦਰਜ ਕੀਤਾ ਗਿਆ ਸੀ। ਮੁਜ਼ੱਫਰਪੁਰ ਵਿੱਚ ਸਭ ਤੋਂ ਵੱਧ 26.09 ਪ੍ਰਤੀਸ਼ਤ ਮਤਦਾਨ ਹੋਇਆ ਹੈ।

Bihar Assembly Election 2020: 32.82% voter turnout till 1 pm Bihar Assembly Election 2020 : ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ 94 ਸੀਟਾਂ ‘ਤੇ ਪੈ ਰਹੀਆਂ ਨੇ ਵੋਟਾਂ

ਵਧੀਕ ਮੁੱਖ ਚੋਣ ਅਧਿਕਾਰੀ ਸੰਜੇ ਕੁਮਾਰ ਸਿੰਘ ਨੇ ਦੱਸਿਆ ਕਿ ਅੱਜ 94 ਸੀਟਾਂ 'ਤੇ ਵੋਟਾਂ ਪੈਣਗੀਆਂ। ਇਨ੍ਹਾਂ ਚਾਰ ਜ਼ਿਲ੍ਹਿਆਂ ਦੀਆਂ ਅੱਠ ਸੀਟਾਂ ਲਈ ਵੋਟਾਂ ਸਵੇਰੇ 7:00 ਵਜੇ ਤੋਂ ਸ਼ਾਮ 4:00 ਵਜੇ ਤੱਕ ਹੀ ਹੋਣਗੀਆਂ। ਹੋਰ 86 ਸੀਟਾਂ 'ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਵਧੀਕ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਇਸ ਗੇੜ ਵਿਚ ਤਿੰਨ ਹਜ਼ਾਰ 548 ਬੂਥਾਂ 'ਤੇ ਵੈੱਬਕਾਸਟਿੰਗ ਕੀਤੀ ਜਾਵੇਗੀ। 18 ਹਜ਼ਾਰ ਤੋਂ ਵੱਧ ਬੂਥਾਂ 'ਤੇ ਦੋ ਈ.ਵੀ.ਐੱਮ: ਦੂਜੇ ਗੇੜ ਦੀਆਂ 94 ਸੀਟਾਂ ਲਈ ਕੁੱਲ 41 ਹਜ਼ਾਰ 362 ਬੂਥਾਂ ਵਿਚੋਂ 18 ਹਜ਼ਾਰ 878 ਦੋ ਈਵੀਐਮ ਹੋਣਗੇ।

Bihar Assembly Election 2020: 32.82% voter turnout till 1 pm Bihar Assembly Election 2020 : ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ 94 ਸੀਟਾਂ ‘ਤੇ ਪੈ ਰਹੀਆਂ ਨੇ ਵੋਟਾਂ

ਇਸ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਵੋਟ ਪਾਈ ਹੈ। ਇਨ੍ਹਾਂ 'ਚ ਪੱਛਮੀ ਚੰਪਾਰਨ, ਪੂਰਬੀ ਚੰਪਾਰਨ, ਗੋਪਾਲਗੰਜ, ਸੀਵਾਨ, ਸਾਰਣ, ਮੁਜ਼ੱਫਰਪੁਰ, ਸੀਤਾਮੜ੍ਹੀ, ਸ਼ਿਵਹਰ, ਮਧੁਬਨੀ, ਦਰਭੰਗਾ, ਸਮਸਤੀਪੁਰ, ਵੈਸ਼ਾਲੀ, ਬੈਗੂਸਰਾਏ, ਖਗੜੀਆ, ਭਾਗਲਪੁਰ, ਨਾਲੰਦਾ ਅਤੇ ਪਟਨਾ ਜ਼ਿਲ੍ਹੇ ਦੀਆਂ ਵਿਧਾਨ ਸਭਾ ਸੀਟਾਂ ਸ਼ਾਮਲ ਹਨ। ਉੱਥੇ ਹੀ 9 ਵਜੇ ਤੱਕ ਕੁੱਲ 8.02 ਫੀਸਦੀ ਵੋਟਿੰਗ ਹੋਈ ਹੈ।ਮੰਗਲਵਾਰ ਨੂੰ ਪਹਿਲੇ ਦੋ ਘੰਟਿਆਂ ਵਿੱਚ ਵੋਟਿੰਗ ਹੌਲੀ ਰਹੀ ਪਰ ਇਸ ਤੋਂ ਬਾਅਦ ਰਾਜ ਦੇ ਵੱਖ -ਵੱਖ ਖੇਤਰਾਂ ਵਿੱਚ ਵੋਟਿੰਗ ਦੀ ਗਤੀ ਤੇਜ਼ ਹੋ ਗਈ।

Bihar Assembly Election 2020: 32.82% voter turnout till 1 pm Bihar Assembly Election 2020 : ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ 94 ਸੀਟਾਂ ‘ਤੇ ਪੈ ਰਹੀਆਂ ਨੇ ਵੋਟਾਂ

ਇਸ ਦੌਰਾਨ ਦੂਜੇ ਪੜਾਅ 'ਚ 1463 ਉਮੀਦਵਾਰਾਂ 'ਚ 1316 ਪੁਰਸ਼ ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ ,ਜਿਨ੍ਹਾਂ 'ਚ 146 ਉਮੀਦਵਾਰ ਔਰਤਾਂ ਚੋਣ ਮੈਦਾਨ 'ਚ ਹੈ। ਦੂਜੇ ਪੜਾਅ ਦੀ ਚੋਣ ਨੂੰ ਲੈ ਕੇ ਸੰਬੰਧਤ ਜ਼ਿਲ੍ਹਿਆਂ 'ਚ 41 ਹਜ਼ਾਰ 362 ਵੋਟਿੰਗ ਕੇਂਦਰ ਬਣਾਏ ਗਏ ਹਨ। ਇਸ ਪੜਾਅ 'ਚ 2 ਕਰੋੜ 86 ਲੱਖ 11 ਹਜ਼ਾਰ 164 ਵੋਟਰ ਵੋਟ ਦੇਣਗੇ। ਇਨ੍ਹਾਂ 'ਚ ਇਕ ਕਰੋੜ 50 ਲੱਖ 33 ਹਜ਼ਾਰ 34 ਪੁਰਸ਼, ਇਕ ਕਰੋੜ 35 ਲੱਖ 16 ਹਜ਼ਾਰ 271 ਬੀਬੀਆਂ ਅਤੇ ਥਰਡ ਜੈਂਡਰ ਦੇ 980 ਵੋਟਰ ਸ਼ਾਮਲ ਹਨ।

Bihar Assembly Election 2020: 32.82% voter turnout till 1 pm Bihar Assembly Election 2020 : ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ 94 ਸੀਟਾਂ ‘ਤੇ ਪੈ ਰਹੀਆਂ ਨੇ ਵੋਟਾਂ

ਦੱਸ ਦੇਈਏ ਕਿ ਦੂਜੇ ਪੜਾਅ 'ਚ ਐੱਨ.ਡੀ.ਏ. ਅਤੇ ਮਹਾਗਠਜੋੜ ਦਰਮਿਆਨ ਆਰ-ਪਾਰ ਦਾ ਮੁਕਾਬਲਾ ਹੋਣ ਵਾਲਾ ਹੈ। ਮਹਾਗਠਜੋੜ 'ਚ ਮੁੱਖ ਮੰਤਰੀ ਅਹੁਦੇ ਦੇ ਚਿਹਰੇ ਤੇਜਸਵੀ ਯਾਦਵ ਅਤੇ ਉਨ੍ਹਾਂ ਦੇ ਭਰਾ ਤੇਜਪ੍ਰਤਾਪ ਯਾਦਵ ਸਮੇਤ ਰਾਜਦ ਦੇ 27 ਵਿਧਾਇਕਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਉੱਥੇ ਹੀ ਐੱਨ.ਡੀ.ਏ. 'ਚ ਸਰਕਾਰ ਦੇ ਅੱਧਾ ਦਰਜਨ ਮੰਤਰੀਆਂ ਸਮੇਤ ਕਈ ਮੁੱਖ ਉਮੀਦਵਾਰਾਂ ਦਾ ਵੀ ਸਿਆਸੀ ਭਵਿੱਖ ਤੈਅ ਹੋਣ ਵਾਲਾ ਹੈ।

-PTCNews

educare

Related Post