ਮੁਖ਼ਤਾਰ ਅੰਸਾਰੀ ਨੂੰ 2 ਸਾਲਾਂ ਤੋਂ ਪੰਜਾਬ 'ਚ ਸਰਕਾਰੀ ਮਹਿਮਾਨ ਕਿਉਂ ਬਣਾ ਕੇ ਰੱਖਿਆ, ਜਵਾਬ ਦੇਵੇ ਕਾਂਗਰਸ: ਬਿਕਰਮ ਸਿੰਘ ਮਜੀਠੀਆ

By  Shanker Badra March 3rd 2021 05:10 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਤੇ ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਾਂਗਰਸ ਸਰਕਾਰ ਨੂੰ ਆਖਿਆ ਕਿ ਉਹ ਦੱਸੇ ਕਿ ਉਸਨੇ ਅੰਡਰ ਵਰਲਡ ਡਾਨ ਮੁਖ਼ਤਿਆਰ ਅੰਸਾਰੀ ਨੁੰ ਪਿਛਲੇ ਦੋ ਸਾਲਾਂ ਤੋਂ ਰੋਪੜ ਦੀ ਜੇਲ੍ਹ ਵਿਚ ਸਰਕਾਰੀ ਮਹਿਮਾਨ ਬਣਾ ਕੇ ਕਿਉਂ ਰੱਖਿਆ ਹੋਇਆ ਹੈ ਤੇ ਸਰਕਾਰ ਉਸਨੂੰ ਅਣਮਨੁੱਖੀ ਅਪਰਾਧਾਂ ਲਈ ਉੱਤਰ ਪ੍ਰਦੇਸ਼ ਵਿਚ ਤਬਦੀਲ ਕਰਨ ਦਾ ਜ਼ੋਰਦਾਰ ਵਿਰੋਧ ਕੀਤਾ ਹੈ।

Bikram Majithia asks Cong govt to explain why Mukhtiar Ansari is being kept as a ‘state guest’ in Punjab for two years ਮੁਖ਼ਤਾਰ ਅੰਸਾਰੀ ਨੂੰ 2 ਸਾਲਾਂ ਤੋਂ ਪੰਜਾਬ 'ਚ ਸਰਕਾਰੀ ਮਹਿਮਾਨ ਕਿਉਂ ਬਣਾ ਕੇ ਰੱਖਿਆ, ਜਵਾਬ ਦੇਵੇ ਕਾਂਗਰਸ : ਬਿਕਰਮ ਸਿੰਘ ਮਜੀਠੀਆ

ਇਸ ਮਾਮਲੇ ਬਾਰੇ ਵਿਧਾਨ ਸਭਾ ਦੇ ਸਿਫਰ ਕਾਲ ਦੌਰਾਨ ਇਹ ਮਾਮਲਾ ਉਠਾਉਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੁਪਰੀਮ ਕੋਰਟ ਵਿਚ ਮੁਖ਼ਤਾਰ ਅੰਸਾਰੀ ਨੂੰ ਬਚਾਉਣ ਲਈ ਕਰੋੜਾਂ ਰੁਪਏ ਖਰਚ ਕੀਤੇ ਗਏ ਪਰ ਸਰਕਾਰ ਕੋਲ ਐਸ ਸੀ ਸਕਾਲਰਿਸ਼ਿਪ ਸਕੀਮ, ਸਮਾਜ ਭਲਾਈ ਸਕੀਮਾਂ ਤੇ ਪੰਜਾਬੀ ਯੂਨੀਵਰਸਿਟਂ ਦੇ ਮੁਲਾਜ਼ਮਾਂ ਵਾਸਤੇ ਕੋਈ ਪੈਸਾ ਨਹੀਂ ਹੈ ਜਦਕਿ ਪੰਜਾਬੀ ਯੂਨੀਵਰਸਿਟੀ ਦੇ ਇਕ ਮੁਲਾਜ਼ਮ ਨੇ ਤਨਖ਼ਾਹ ਨਾ ਮਿਲਣ ਕਾਰਨ ਆਤਮ ਹੱਤਿਆਰ ਕਰ ਲਈ ਹੈ।

Bikram Majithia asks Cong govt to explain why Mukhtiar Ansari is being kept as a ‘state guest’ in Punjab for two years ਮੁਖ਼ਤਾਰ ਅੰਸਾਰੀ ਨੂੰ 2 ਸਾਲਾਂ ਤੋਂ ਪੰਜਾਬ 'ਚ ਸਰਕਾਰੀ ਮਹਿਮਾਨ ਕਿਉਂ ਬਣਾ ਕੇ ਰੱਖਿਆ, ਜਵਾਬ ਦੇਵੇ ਕਾਂਗਰਸ : ਬਿਕਰਮ ਸਿੰਘ ਮਜੀਠੀਆ

ਸ੍ਰੀ ਮਜੀਠੀਆ ਨੇ ਸਰਕਾਰ ਨੂੰ ਆਖਿਆ ਕਿ ਉਹ ਦੱਸੇ ਕਿ ਕਿਸ ਮਸਕਦ ਵਾਸਤੇ ਅੰਸਾਰੀ ਨੂੰ ਜੇਲ੍ਹ ਵਿਚ ਰੱਖਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਅੰਸਾਰੀ ਖ਼ਤਰਨਾਕ ਅਪਰਾਧੀਆਂ ਨਾਲ ਰਲਿਆ ਹੋਇਆ ਹੈ ਤੇ ਇਸੇ ਕਾਰਨ ਉਸਦਾ ਕੇਸ ਉੱਤਰ ਪ੍ਰਦੇਸ਼ ਤਬਦੀਲ  ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਮੁਖ਼ਤਾਰ ਅੰਸਾਰੀ ਨੂੰ ਉਸਦੇ ਖਿਲਾਫ ਦਰਜ ਮਾਮਲੇ ਵਿਚ ਪੰਜਾਬ ਲਿਆਂਦਾ ਗਿਆ ਸੀ। ਉਹਨਾਂ ਕਿਹਾ ਕਿ ਅੰਸਾਰੀ ਦੇ ਲਿਾਫ ਹੀ ਮੁਹਾਲੀ ਪੁਲਿਸ ਥਾਣੇ ਵਿਚ 7 ਜੁਲਾਈ 2019 ਨੂੰ. ਪੁਲਿਸ ਕੇਸ ਦਰਜ ਕੀਤਾ ਗਿਆ।

Bikram Majithia asks Cong govt to explain why Mukhtiar Ansari is being kept as a ‘state guest’ in Punjab for two years ਮੁਖ਼ਤਾਰ ਅੰਸਾਰੀ ਨੂੰ 2 ਸਾਲਾਂ ਤੋਂ ਪੰਜਾਬ 'ਚ ਸਰਕਾਰੀ ਮਹਿਮਾਨ ਕਿਉਂ ਬਣਾ ਕੇ ਰੱਖਿਆ, ਜਵਾਬ ਦੇਵੇ ਕਾਂਗਰਸ : ਬਿਕਰਮ ਸਿੰਘ ਮਜੀਠੀਆ

ਉਹਨਾਂ ਕਿਹਾ ਕਿ ਇਸ ਮਗਰੋਂ ਸੂਬਾ ਪੁਲਿਸ ਨੇ 8 ਜਨਫਰੀ ਨੂੰ ਉਸਦੇ ਖਿਲਾਫ ਕੇਸ ਦਰਜ ਕਰਵਾਉਣ ਲਈ ਬਿਜਲਈ ਰਫ਼ਤਾਰ ਨਾਲ ਕੰਮ ਕੀਤਾ ਤੇ ਉਸਦੇ ਖਿਲਾਫ 12 ਜਨਵਰੀ ਨੂੰ ਪ੍ਰੋਡਕਸ਼ਨ ਵਾਰੰਟ ਜਾਰੀ ਕਰਵਾ ਦਿੱਤਾ ਤੇ ਉਸਨੂੰ 21 ਜਨਵਰੀ ਨੂੰ ਗ੍ਰਿਫਤਾਰ ਕਰਵਾ ਦਿੱਤਾ ਤੇ ਉਸਨੂੰ 22 ਜਨਵਰੀ ਨੂੰ ਅਦਾਲਤ ਵਿਚ ਪੇਸ਼ ਕਰ ਦਿੱਤਾ। ਉਹਨਾਂ ਕਿਹਾ ਕਿ ਜਦੋਂ ਅੰਸਾਰੀ ਨੂੰ ਨਿਆਂਇਕ ਹਿਰਾਸਤ ਵਿਚ ਭੇਜਿਆ ਗਿਆ ਤਾਂ ਸਰਕਾਰ ਨੇ ਉਸਦਾ ਪੁੱਠਾ ਗੇਅਰ ਪਾ ਦਿੱਤਾ।

Bikram Majithia asks Cong govt to explain why Mukhtiar Ansari is being kept as a ‘state guest’ in Punjab for two years ਮੁਖ਼ਤਾਰ ਅੰਸਾਰੀ ਨੂੰ 2 ਸਾਲਾਂ ਤੋਂ ਪੰਜਾਬ 'ਚ ਸਰਕਾਰੀ ਮਹਿਮਾਨ ਕਿਉਂ ਬਣਾ ਕੇ ਰੱਖਿਆ, ਜਵਾਬ ਦੇਵੇ ਕਾਂਗਰਸ : ਬਿਕਰਮ ਸਿੰਘ ਮਜੀਠੀਆ

ਉਹਨਾਂ ਕਿਹਾ ਕਿ ਅਦਾਲਤ ਵਿਚ 60 ਦਿਨਾਂ ਲਈ ਚਲਾਨ ਹੀ ਪੇਸ਼ ਨਹੀਂ ਕੀਤਾ ਗਿਆ ਜਿਸ ਕਾਰਨ ਅੰਸਾਰੀ ਨੇ ਅਗਾਉਂ ਜ਼ਮਾਨਤ ਅਪਲਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਇਯ ਮਗਰੋਂ ਸਰਕਾਰ ਨੇ ਅੰਡਰ ਵਰਲਡ ਦਾ ਡੋਨ ਨੂੰ ਕਦੇ ਇਕ ਤੇ ਕਦੇ ਦੂਜਾ ਬਹਾਨਾ ਬਣਾਉਂਦੇ ਹੋਏ ਵੇਖਿਆ ਤਾਂ ਜੋ ਮੁਲਜ਼ਮ ਨੂੰ ਉੱਤਰ ਪ੍ਰਦੇਸ਼ ਦੀ ਅਦਾਲਤ ਵਿਚੋਂ ਬਾਹਰ ਨਾ ਕੱਢਿਆ ਜਾ ਸਕੇ।

-PTCNews

Related Post