ਕਣਕ ਘੁਟਾਲੇ 'ਤੇ ਬਿਕਰਮ ਮਜੀਠੀਆ ਨੇ ਘੇਰਿਆ ਮਦਨ ਲਾਲ ਜਲਾਲਪੁਰ, ਕੀਤੇ ਵੱਡੇ ਖੁਲਾਸੇ

By  Jashan A August 13th 2021 04:43 PM -- Updated: August 13th 2021 05:03 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਚੰਡੀਗੜ੍ਹ ਵਿਖੇ ਮੀਡੀਆ ਦੇ ਮੁਖਾਤਿਬ ਹੋਏ ਤੇ ਸੂਬੇ 'ਚ ਚੱਲ ਰਹੇ ਸ਼ਰਾਬ ਮਾਫੀਆ ਦੇ ਮੁੱਦੇ 'ਤੇ ਬੋਲਦਿਆਂ ਪੰਜਾਬ ਸਰਕਾਰ ਨੂੰ ਘੇਰਿਆ। ਉਹਨਾਂ ਕਿਹਾ ਕਿ ਪੀਪੀਸੀਸੀ ਦਾ ਦਫ਼ਤਰ ਸ਼ਰਾਬ ਮਾਫੀਆ ਨੇ ਟੇਕਓਵਰ ਕੀਤਾ ਹੈ।

ਇਸ ਦੌਰਾਨ ਮਜੀਠੀਆ ਨੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ 'ਤੇ ਕਣਕ ਘੋਟਾਲੇ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਤੇ ਕਿਹਾ ਮਦਨ ਲਾਲ ਜਲਾਲਪੁਰ ਦੇ ਭਾਣਜੇ ਜਸਦੇਵ ਸਿੰਘ ਨੇ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਹੈ। ਲਗਭਗ 26 ਕਰੋੜ ਰੁਪਏ ਦਾ ਘੋਟਾਲਾ ਕੀਤਾ ਗਿਆ ਹੈ।

ਹੋਰ ਪੜ੍ਹੋ: ਨਹੀਂ ਰੁਕ ਰਿਹਾ ਨਸ਼ਿਆਂ ਦਾ ਕਹਿਰ, ਇੱਕ ਹੋਰ ਨੌਜਵਾਨ ਦੀ ਓਵਰਡੋਜ਼ ਨਾਲ ਮੌਤ

ਮਜੀਠੀਆ ਨੇ ਕਿਹਾ ਕਿ ਇੱਕ ਫੂਡ ਸਪਲਾਈ ਇੰਸਪੈਕਟਰ ਨੂੰ ਸਿਰਫ ਦੋ ਗੋਦਾਮ ਹੀ ਮਿਲਦੇ ਨੇ ਪਰ ਜਸਦੇਵ ਸਿੰਘ ਨੂੰ ਅੱਠ ਗੋਦਾਮ ਦਿੱਤੇ ਗਏ ਹਨ। ਇਹ ਜੋ ਘੁਟਾਲਾ ਹੋਇਆ ਹੈ ਸਭ ਮਿਲੀਭੁਗਤ ਨਾਲ ਹੋਇਆ ਹੈ। ਉਹਨਾਂ ਕਿਹਾ ਕਿ 2018 ਤੋਂ ਇੱਕੋ ਹੀ ਸੈਂਟਰ 'ਤੇ ਜਸਦੇਵ ਸਿੰਘ ਤੈਨਾਤ ਰਿਹਾ ਹੈ। ਜਿਸ ਦੌਰਾਨ ਗਰੀਬਾਂ ਨੂੰ ਵੰਡੀ ਜਾਣ ਵਾਲੀ ਕਣਕ ਵੇਚੀ ਗਈ ਹੈ। ਉਹਨਾਂ ਕਿਹਾ ਕਿ ਇਸ ਘੁਟਾਲੇ ਦਾ ਸੀਬੀਆਈ ਜਾਂਚ ਦੌਰਾਨ ਵੱਡਾ ਖੁਲਾਸਾ ਹੋ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਜੰਡਿਆਲਾ ਗੁਰੂ ਦੇ ਇੱਕ ਗੋਦਾਮ ਵਿੱਚੋਂ ਅਨਾਜ਼ ਦੇ ਘੋਟਾਲੇ ਦਾ ਮਾਮਲਾ ਸ੍ਹਾਮਣੇ ਆਇਆ ਸੀ, ਜਿਸ 'ਚ ਕਾਂਗਰਸੀਆਂ 'ਤੇ ਮਿਲੀਭੁਗਤ ਦੇ ਇਲਜ਼ਾਮ ਲੱਗ ਰਹੇ ਸਨ ਤੇ ਅੱਜ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਝੂਠ ਨੂੰ ਬੇਨਕਾਬ ਕੀਤਾ ਹੈ। ਮਜੀਠੀਆ ਨੇ ਮੁੱਖ ਮੁਲਜ਼ਮ ਜਸਦੇਵ ਸਿੰਘ ਨਾਲ ਫੋਟੋਆਂ ਜਨਤਕ ਕਰ ਇਸ ਝੂਠ ਤੋਂ ਪਰਦਾ ਚੁੱਕਿਆ ਹੈ।

ਉਹਨਾਂ ਕਿਹਾ ਕਿ ਮਦਨ ਲਾਲ ਜਲਾਲਪੁਰ ਨੇ ਇੰਸਪੈਕਟਰ ਨਾਲ ਕੋਈ ਸਬੰਧ ਨਾ ਹੋਣ ਦੀ ਗੱਲ ਆਖੀ ਸੀ ਤੇ ਜਲਾਲਪੁਰ ਦੀ ਸਿਫਾਰਸ਼ 'ਤੇ ਹੀ ਨਿਯਮਾਂ ਨੂੰ ਅਣਗੌਲਿਆ ਕਰ ਜਸਦੇਵ ਸਿੰਘ ਨੂੰ 8 ਗੋਦਾਮ ਦਿੱਤੇ ਗਏ ਸਨ। ਅੱਗੇ ਉਹਨਾਂ ਕਿਹਾ ਕਿ ਇਸ ਘੁਟਾਲੇ 'ਚ ਮਦਨ ਲਾਲ ਜਲਾਲਪੁਰ ਤੇ ਫ਼ੂਡ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ 'ਤੇ ਸੀਬੀਆਈ ਜਾਂਚ ਹੋਵੇ।

ਹੋਰ ਜਾਣਕਾਰੀ ਲਈ ਇਹ ਵੀਡੀਓ ਦੇਖੋ--

-PTC News

Related Post