ਮਜੀਠਾ 'ਚ ਵੋਟ ਪਾਉਣ ਪੁੱਜੇ ਬਿਕਰਮ ਸਿੰਘ ਮਜੀਠਾ

By  Manu Gill February 20th 2022 02:40 PM

ਮਜੀਠਾ : ਪੰਜਾਬ ਵਿਚ 117 ਸੀਟਾਂ ਲਈ ਵੋਟਾਂ ਪੈਣ ਦਾ ਦੌਰ ਜਾਰੀ ਹੈ। ਪੰਜਾਬ 'ਚ ਵਿਧਾਨ ਸਭਾ ਦੀਆਂ ਹੁਣ ਤਕ 17.77% ਤੋਂ  ਵੱਧ ਵੋਟਾਂ ਪੈ ਚੁੱਕੀਆਂ ਹਨ। ਵੱਖ-ਵੱਖ ਲੀਡਰਾਂ ਵੱਲੋਂ ਆਪਣੇ-ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਹੀ ਬਿਕਰਮ ਸਿੰਘ ਮਜੀਠਾ ਵੱਲੋਂ ਵੀ ਮਜੀਠਾ ਜਾ ਕੇ ਵੋਟ ਪਾਈ ਗਈ ਹੈ ਜਿੱਥੇ ਉਨ੍ਹਾਂ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਵੀ ਵਿੰਨ੍ਹਿਆ।

ਮਜੀਠਾ 'ਚ ਵੋਟ ਪਾਉਣ ਪੁੱਜੇ ਬਿਕਰਮ ਸਿੰਘ ਮਜੀਠਾ

ਮਜੀਠੀਆ ਨੇ ਕਿਹਾ "ਬਿਜਲੀ, ਪੁਲ, ਵਜ਼ੀਫੇ ਇਹ ਸਾਰੇ ਮੁੱਦੇ ਉਠਾਏ ਗਏ। ਪੰਜਾਬ ਵਿਚ ਪਿਛਲੀ ਵਾਰ ਕਾਂਗਰਸ ਵੱਖ-ਵੱਖ ਦਾਅਵੇ ਕਰ ਕੇ ਸੱਤਾ ਵਿਚ ਆਏ ਸਨ ਪਰ ਲੋਕਾਂ ਦੇ ਮੁੱਦੇ ਹੱਲ ਹੋਏ ਤੇ ਨਾ ਹੀ ਨੌਜਵਾਨਾਂ ਨੂੰ ਜ਼ਗਾਰ ਮਿਲਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੇ ਨੌਕਰੀਆਂ ਤਾਂ ਮੰਤਰੀਆਂ ਦੇ ਲਾਡਲਿਆਂ ਨੂੰ ਨਿਵਾਜੀਆਂ ਗਈਆਂ ਹਨ। ਲੋਕਾਂ ਦੀ ਪੈਨਸ਼ਨਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਲੋੜਵੰਦਾਂ ਦੇ ਨੀਲੇ ਕਾਰਡ ਵੀ ਬੰਦ ਕਰ ਦਿੱਤੇ ਗਏ ਹਨ। ਕਾਂਗਰਸ ਨੇ ਲੋਕਾਂ ਦੀ ਮੁਸ਼ਕਲ ਦੇ ਹੱਲ ਕਰਨ ਦੀ ਬਜਾਏ ਵਧਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਲੋਕ ਇਨ੍ਹਾਂ ਦੀਆਂ ਸਾਰੀਆਂ ਚਾਲਾਂ ਸਮਝ ਚੁੱਕੇ ਹਨ ਪਰ ਕਾਂਗਰਸੀ ਆਗੂ ਆਪਣੀ ਹਾਰ ਨੂੰ ਵੇਖਦੇ ਹੋਏ ਲੋਕਾਂ ਨੂੰ ਪੈਸੇ ਵੰਡਣ ਤੇ ਹੋਰ ਭਰਮਾਉਣ ਲਈ ਲਾਲਚ ਦੇ ਰਹੇ ਹਨ ਪਰ ਲੋਕ ਇਸ ਵਾਰ ਇਸ ਤਰ੍ਹਾਂ ਦੀ ਹਰਕਤਾਂ ਤੋਂ ਜਾਣੂ ਹੋ ਚੁੱਕੇ ਹਨ। ਜੇ ਕਰ ਲੋਕਾਂ ਦੇ ਕੰਮ ਕੀਤੇ ਹੁੰਦੇ ਤਂ ਲੋਕਾਂ ਨੂੰ ਖ਼ਰੀਦਣ ਦੀ ਨੌਬਤ ਨਾ ਆਉਂਦੀ।

ਮਜੀਠਾ 'ਚ ਵੋਟ ਪਾਉਣ ਪੁੱਜੇ ਬਿਕਰਮ ਸਿੰਘ ਮਜੀਠਾ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਲਗਾਉਂਦਿਆਂ ਉਨ੍ਹਾਂ ਕਿਹਾ "ਕੇਜਰੀਵਾਲ ਨੇ ਬਹੁਤ ਵਾਅਦੇ ਕੀਤੇ ਹਨ ਪਰ ਪੂਰਾ ਇਕ ਵੀ ਨਹੀਂ ਕੀਤਾ। ਪਿਛਲੀ ਵਾਰ ਵੀ ਇਨ੍ਹਾਂ ਦੇ ਕਈ ਵਿਧਾਇਸਨ, ਇਨ੍ਹਾਂ ਨੇ ਕੋਈ ਵਿਕਾਸ ਦੀ ਗੱਲ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕੇਜਰੀਵਾਲ ਪੰਜਾਬ ਦਾ ਪਾਣੀ ਖੋਹਣਾ ਚਾਹੁੰਦੇ ਹਨ ਅਤੇ ਧੂੰਏਂ ਨੂੰ ਲੈ ਕੇ ਵੀ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਅਜਿਹੇ ਲੋਕ ਵਿਕਾਸ ਕਿਸ ਤਰ੍ਹਾਂ ਕਰਨਗੇ। ਇਸ ਸਮੇਂ ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਹਲਕਾ ਪੂਰਬੀ ਵਿਚ ਜੇ ਨਵਜੋਤ ਸਿੰਘ ਸਿੱਧੂ ਨੇ ਵਿਕਾਸ ਕੀਤਾ ਹੁੰਦਾ ਤਾਂ ਲੋਕ ਉਨ੍ਹਾਂ ਨੂੰ ਵੇਖ ਕੇ ਦਰਵਾਜ਼ੇ ਨਾ ਬੰਦ ਕਰਦੇ।

ਮਜੀਠਾ 'ਚ ਵੋਟ ਪਾਉਣ ਪੁੱਜੇ ਬਿਕਰਮ ਸਿੰਘ ਮਜੀਠਾ

-PTC News

Related Post