ਹਰਿਆਣਾ ਵਿਧਾਨ ਸਭਾ ਚੋਣਾਂ 2019 : ਦਾਦਰੀ ਤੋਂ ਭਾਜਪਾ ਉਮੀਦਵਾਰ ਤੇ ਰੈਸਲਰ ਬਬੀਤਾ ਫੋਗਾਟ ਅਤੇ ਪਹਿਲਵਾਨ ਗੀਤਾ ਫੋਗਟ ਨੇ ਪਾਈ ਵੋਟ

By  Shanker Badra October 21st 2019 09:36 AM

ਹਰਿਆਣਾ ਵਿਧਾਨ ਸਭਾ ਚੋਣਾਂ 2019 : ਦਾਦਰੀ ਤੋਂ ਭਾਜਪਾ ਉਮੀਦਵਾਰ ਤੇ ਰੈਸਲਰ ਬਬੀਤਾ ਫੋਗਾਟ ਅਤੇ ਪਹਿਲਵਾਨ ਗੀਤਾ ਫੋਗਟ ਨੇ ਪਾਈ ਵੋਟ:ਦਾਦਰੀ :  ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ 'ਤੇ ਅੱਜ ਸਵੇਰੇ ਤੋਂ ਵੋਟਾਂ ਪੈ ਰਹੀਆਂ ਹਨ। ਇਸ ਦੌਰਾਨ  ਭਾਜਪਾ ,ਕਾਂਗਰਸ , ਜੇ.ਜੇ.ਪੀ , ਇਨੈਲੋ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਖ-ਵੱਖ ਸੀਟਾਂ 'ਤੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਕੁੱਝ ਮਸ਼ਹੂਰ ਚਿਹਰਿਆਂ ਨੂੰ ਵੀ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਹ ਚਿਹਰੇ ਖੇਡ ਜਗਤ ਅਤੇ ਸਿੱਖਿਆ ਤੋਂ ਇਲਾਵਾ ਸੋਸ਼ਲ ਮੀਡੀਆ ਸਟਾਰ ਵੀ ਹਨ।

BJP Candidate And Wrestlers Babita Phogat And Geeta Phogat vote at a polling booth Charkhi Dadri constituency ਹਰਿਆਣਾ ਵਿਧਾਨ ਸਭਾ ਚੋਣਾਂ 2019 : ਦਾਦਰੀਤੋਂ ਭਾਜਪਾ ਉਮੀਦਵਾਰ ਤੇ ਰੈਸਲਰ ਬਬੀਤਾ ਫੋਗਾਟ ਅਤੇ ਪਹਿਲਵਾਨ ਗੀਤਾ ਫੋਗਟਨੇ ਪਾਈ ਵੋਟ

ਇਸ ਦੌਰਾਨ ਹਲਕਾ ਦਾਦਰੀ ਤੋਂ ਭਾਜਪਾ ਦੀ ਉਮੀਦਵਾਰ ਅਤੇ ਪ੍ਰਸਿੱਧ ਰੈਸਲਰ ਬਬੀਤਾ ਫੋਗਾਟ ਨੇ ਵੋਟ ਪਾਈ ਹੈ। ਇਸ ਦੇ ਨਾਲ ਹੀ ਬਬੀਤਾ ਫੋਗਾਟ ਦੀ ਭੈਣ ਕੌਮਾਂਤਰੀ ਪਹਿਲਵਾਨ ਗੀਤਾ ਫੋਗਟ ਨੇ ਵੀ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ ਹੈ। ਰੈਸਲਿੰਗ ਦੇ ਰਿੰਗ ਤੋਂ ਬਾਹਰ ਨਿਕਲ ਕੇ ਹੁਣ ਬਬੀਤਾ ਫੋਗਾਟ ਨੇ ਚੋਣਾਂ ਦੇ ਦੰਗਲ ਵਿੱਚ ਆਪਣੀ ਕਦਮ ਰੱਖਿਆ ਹੈ। ਫੋਗਾਟ ਭੈਣਾਂ ਅਤੇ ਉਨ੍ਹਾਂ ਦੇ ਪਿਤਾ ਬਾਰੇ ਬਾਲੀਵੁੱਡ ਦੀ ਮਸ਼ਹੂਰ ਫਿਲਮ 'ਦੰਗਲ' ਵੀ ਬਣੀ ਹੈ।

BJP Candidate And Wrestlers Babita Phogat And Geeta Phogat vote at a polling booth Charkhi Dadri constituency ਹਰਿਆਣਾ ਵਿਧਾਨ ਸਭਾ ਚੋਣਾਂ 2019 : ਦਾਦਰੀਤੋਂ ਭਾਜਪਾ ਉਮੀਦਵਾਰ ਤੇ ਰੈਸਲਰ ਬਬੀਤਾ ਫੋਗਾਟ ਅਤੇ ਪਹਿਲਵਾਨ ਗੀਤਾ ਫੋਗਟਨੇ ਪਾਈ ਵੋਟ

ਦੱਸ ਦੇਈਏ ਕਿ ਜ਼ਿਲ੍ਹਾ ਅੰਬਾਲਾ ਵਿਚ ਕੁੱਲ 36, ਜ਼ਿਲ੍ਹਾ ਝੱਜਰ ਵਿਚ 58, ਜ਼ਿਲ੍ਹਾ ਕੈਥਲ ਵਿਚ 57, ਜ਼ਿਲ੍ਹਾ ਕੁਰੂਕਸ਼ੇਤਰ ਵਿਚ 44, ਜ਼ਿਲ੍ਹਾ ਸਿਰਸਾ ਵਿਚ 66, ਜ਼ਿਲ੍ਹਾ ਹਿਸਾਰ ਵਿਚ 118, ਜ਼ਿਲ੍ਹਾ ਯਮੁਨਾਨਗਰ ਵਿਚ 46, ਜ਼ਿਲ੍ਹਾ ਮਹੇਂਦਰਗੜ ਵਿਚ 45, ਜ਼ਿਲ੍ਹਾ ਚਰਖੀ ਦਾਦਰੀ ਵਿਚ 27, ਜ਼ਿਲ੍ਹਾ ਰਿਵਾੜੀ ਵਿਚ 41, ਜ਼ਿਲ੍ਹਾ ਜੀਂਦ ਵਿਚ 63, ਜ਼ਿਲ੍ਹਾ ਪੰਚਕੂਲਾ ਵਿਚ 24, ਜ਼ਿਲ੍ਹਾ ਫਤਿਹਾਬਾਦ ਵਿਚ 50, ਜ਼ਿਲ੍ਹਾ ਰੋਹਤਕ ਵਿਚ 58, ਜ਼ਿਲ੍ਹਾ ਪਾਣੀਪਤ ਵਿਚ 40, ਜ਼ਿਲ੍ਹਾ ਮੇਵਾਤ ਵਿਚ 35, ਜ਼ਿਲ੍ਹਾ ਸੋਨੀਪਤ ਵਿਚ 72, ਜ਼ਿਲ੍ਹਾ ਫਰੀਦਾਬਾਦ ਵਿਚ 69, ਜ਼ਿਲ੍ਹਾ ਭਿਵਾਨੀ ਵਿਚ 71, ਜ਼ਿਲ੍ਹਾ ਕਰਨਾਲ ਵਿਚ 59, ਜ਼ਿਲ੍ਹਾ ਗੁਰੂਗ੍ਰਾਮ ਵਿਚ 54, ਜ਼ਿਲ੍ਹਾ ਪਲਵਲ ਵਿਚ ਕੁਲ 35 ਉਮੀਦਵਾਰ ਚੋਣ ਮੈਦਾਨ ਵਿਚ ਡਟੇ ਹੋਏ ਹਨ।

BJP Candidate And Wrestlers Babita Phogat And Geeta Phogat vote at a polling booth Charkhi Dadri constituency ਹਰਿਆਣਾ ਵਿਧਾਨ ਸਭਾ ਚੋਣਾਂ 2019 : ਦਾਦਰੀਤੋਂ ਭਾਜਪਾ ਉਮੀਦਵਾਰ ਤੇ ਰੈਸਲਰ ਬਬੀਤਾ ਫੋਗਾਟ ਅਤੇ ਪਹਿਲਵਾਨ ਗੀਤਾ ਫੋਗਟਨੇ ਪਾਈ ਵੋਟ

ਜ਼ਿਕਰਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ 'ਤੇ ਅੱਜ ਸਵੇਰੇ ਤੋਂ ਵੋਟਾਂ ਪੈ ਰਹੀਆਂ ਹਨ ,ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ 1168 ਉਮੀਦਵਾਰ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਦੌਰਾਨ ਜਿੱਥੇ ਭਾਜਪਾ ,ਕਾਂਗਰਸ , ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ) ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲੜੀਆਂ ਜਾ ਰਹੀਆਂ ਹਨ ,ਓਥੇ ਹੀ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵੱਲੋਂ ਮਿਲ ਕੇ ਵਿਧਾਨ ਸਭਾ ਚੋਣਾਂ ਲੜੀਆਂ ਜਾ ਰਹੀਆਂ ਹਨ।

-PTCNews

Related Post