ਭਾਜਪਾ ਉਮੀਦਵਾਰ ਸੋਨਾਲੀ ਫੋਗਟ ਨੇ ਗੁੱਸੇ 'ਚ ਕਹੀ ਅਜਿਹੀ ਗੱਲ , ਹੁਣ ਮੰਗੀ ਮੁਆਫ਼ੀ

By  Shanker Badra October 9th 2019 03:26 PM

ਭਾਜਪਾ ਉਮੀਦਵਾਰ ਸੋਨਾਲੀ ਫੋਗਟ ਨੇ ਗੁੱਸੇ 'ਚ ਕਹੀ ਅਜਿਹੀ ਗੱਲ , ਹੁਣ ਮੰਗੀ ਮੁਆਫ਼ੀ:ਹਿਸਾਰ : ਹਰਿਆਣਾ ਦੀ ਆਦਮਪੁਰ ਵਿਧਾਨ ਸਭਾ ਸੀਟ ਤੋਂ ਬੀਜੇਪੀ ਉਮੀਦਵਾਰ ਸੋਨਾਲੀ ਫੋਗਾਟ ਨੇ ਪਾਕਿਸਤਾਨੀ ਹੋ’ ਵਾਲੇ ਬਿਆਨ ‘ਤੇ ਮਾਫੀ ਮੰਗੀ ਹੈ। ਸੋਨਾਲੀ ਫੋਗਾਟ ਨੇ ਆਪਣੇ ਸਪੱਸ਼ਟੀਕਰਨ ਵਿੱਚ ਕਿਹਾ ਹੈ ਕਿ ਉਹ ਉਨ੍ਹਾਂ ਨੌਜਵਾਨਾਂ ਨੂੰ ਸਿਰਫ ਇਹ ਯਕੀਨ ਦਿਵਾਉਣਾ ਚਾਹੁੰਦੀ ਸੀ ਕਿ ਦੇਸ਼ ਦੇ ਸਨਮਾਨ ਵਿੱਚ ਭਾਰਤ ਮਾਤਾ ਕੀ ਜੈ ਬੋਲਿਆ ਜਾਵੇ ਪਰ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫੀ ਮੰਗਦੀ ਹੈ।

BJP Haryana candidate Sonali Phogat apologises for her 'Pakistan se aaye ho kya' remark ਭਾਜਪਾ ਉਮੀਦਵਾਰ ਸੋਨਾਲੀ ਫੋਗਟ ਨੇ ਗੁੱਸੇ 'ਚ ਕਹੀ ਅਜਿਹੀ ਗੱਲ , ਹੁਣ ਮੰਗੀ ਮੁਆਫ਼ੀ

ਦਰਅਸਲ 'ਚ ਸੋਨਾਲੀ ਫੋਗਟ ਮੰਗਲਵਾਰ ਨੂੰ ਬਾਲਸਮੰਡ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੀ ਸੀ। ਇਸ ਦੌਰਾਨ ਉਸਨੇ ਲੋਕਾਂ ਨੂੰ ਭਾਰਤ ਮਾਤਾ ਕੀ ਜੈ ਬੋਲਣ ਲਈ ਕਿਹਾ, ਪਰ ਜਦੋਂ ਕੁਝ ਲੋਕਾਂ ਨੇ ਅਜਿਹਾ ਨਹੀਂ ਕੀਤਾ ਤਾਂ ਉਹ ਘਬਰਾ ਗਈ ਅਤੇ ਕਹਿਣ ਲੱਗੀ ਕਿ ਕੀ ਤੁਸੀਂ ਪਾਕਿਸਤਾਨ ਤੋਂ ਆਏ ਹੋ ? ਇਸ ਟਿੱਪਣੀ ਤੋਂ ਬਾਅਦ ਸੋਨਾਲੀ ਫੋਗਾਟ ਨੂੰ ਚਾਰੇ ਪਾਸੇ ਘੇਰ ਲਿਆ ਗਿਆ ਸੀ ਅਤੇ ਵਿਵਾਦਾਂ ਨੂੰ ਵੇਖਦਿਆਂ, ਉਸਨੇ ਹੁਣ ਇਸ ਸਾਰੇ ਘਟਨਾਕ੍ਰਮ 'ਤੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।

BJP Haryana candidate Sonali Phogat apologises for her 'Pakistan se aaye ho kya' remark ਭਾਜਪਾ ਉਮੀਦਵਾਰ ਸੋਨਾਲੀ ਫੋਗਟ ਨੇ ਗੁੱਸੇ 'ਚ ਕਹੀ ਅਜਿਹੀ ਗੱਲ , ਹੁਣ ਮੰਗੀ ਮੁਆਫ਼ੀ

ਸੋਨਾਲੀ ਫੋਗਾਟ ਨੇ ਕਿਹਾ ਕਿ ਬਾਲਸਮੰਦ ਪਿੰਡ ਉਸਦਾ ਨਾਨਕਾ ਹੈ। ਉਹ ਇਥੇ ਪੈਦਾ ਹੋਈ ਅਤੇ ਇਥੇ ਹੀ ਪੜਾਈ ਕੀਤੀ। ਇਸ ਕਰਕੇ ਇੱਥੋਂ ਦੇ ਨੌਜਵਾਨਾਂ ਨੂੰ ਸਮਝਾਉਣਾ ਮੇਰਾ ਅਧਿਕਾਰ ਬਣ ਜਾਂਦਾ ਹੈ।ਸੋਨਾਲੀ ਨੇ ਅੱਗੇ ਕਿਹਾ ਕਿ ਉਸਨੇ ਆਪਣੇ ਛੋਟੇ ਭਰਾਵਾਂ ਨੂੰ ਵੱਡੀ ਭੈਣ ਵਜੋਂ ਸਲਾਹ ਦਿੱਤੀ ਸੀ। ਦੂਜੇ ਪਾਸੇ ਸੋਨਾਲੀ ਨੇ ਕਿਹਾ ਕਿ ‘ਦੇਸ਼ ਮਾਤਾ ਕੀ ਜੈ’ ਕਹਿਣਾ ਹਰ ਦੇਸ਼ ਵਾਸੀ ਦਾ ਫਰਜ਼ ਬਣਦਾ ਹੈ। ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਸਦੇ ਲਈ ਮੁਆਫੀ ਮੰਗਦੇ ਹਨ।

-PTCNews

Related Post