ਕਿਸਾਨਾਂ ਨੇ ਰਾਹ 'ਚ ਰੋਕੇ ਵਿਜੇ ਸਾਂਪਲਾ,ਨਾਅਰੇ ਲਾ ਕੇ ਮੋੜਿਆ ਵਾਪਿਸ

By  Jagroop Kaur October 18th 2020 07:09 PM -- Updated: October 19th 2020 11:35 AM

ਬੀਜੇਪੀ ਨੇਤਾ ਵਿਜੇ ਸਾਂਪਲਾ ਅੱਜ ਖਡੂਰ ਸਾਹਿਬ ਪਹੁੰਚੇ ਜਿਥੇ ਉਨਾਂ ਵੱਲੋਂ ਦਲਿਤ ਪਰਿਵਾਰ ਨਾਲ ਹੋਏ ਤਸ਼ੱਦਦ ਤੋਂ ਬਾਅਦ ਉਨ੍ਹਾਂ ਨਾਲ ਮੁਲਾਕਾਤ ਕਰਨੀ ਸੀ। ਪਰ ਇਸ ਤੋਂ ਪਹਿਲਾਂ ਹੀ ਵਿਜੇ ਸਾਂਪਲਾ ਨੂੰ ਅੱਜ ਕਿਸਾਨਾਂ ਵੱਲੋਂ ਰਸਤੇ ਵਿੱਚ ਹੀ ਰੋਕ ਲਿਆ ਗਿਆ।ਜਦੋਂ ਕਿਸਾਨਾਂ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਉਨ੍ਹਾਂ ਦੇ ਵਿਚਕਾਰ ਬੈਠ ਗਏ । ਉਹ ਤਕਰੀਬਨ 20-25 ਮਿੰਟ ਬੈਠਾ ਰਿਹਾ, ਉਸਨੇ ਕਿਸਾਨਾਂ ਦੇ ਸਾਰੇ ਪ੍ਰਸ਼ਨਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ|Vijay Samplaਇਸ ਮੌਕੇ ਕਿਸਾਨਾਂ ਵੱਲੋਂ ਨਾਅਰੇ ਵੀ ਲਗਾਏ ਗਏ, ਅਤੇ ਮੌਕੇ ਤੋਂ ਉਹਨਾਂ ਨੂੰ ਵਾਪਿਸ ਭੇਜ ਦਿੱਤਾ , ਇਸਦੇ ਚਲਦਿਆਂ ਹੀ ਉਨ੍ਹਾਂ ਨੂੰ ਦਲਿਤ ਪਰਿਵਾਰ ਦੇ ਨਾਲ ਬਾਹਰ ਜਾ ਕੇ ਕੀਤੇ ਮੁਲਾਕਾਤ ਕਰਨੀ ਪਈ। ਦਸਦੀਏ ਕਿ ਬੀਤੇ ਦਿਨੀਂ ਦਲਿਤ ਫੌਜੀ ਦੇ ਪਿਤਾ ਦੀ ਹੱਤਿਆ ਕੀਤੀ ਗਈ ਸੀ|Vijay Samplaਜਿਸ ਤੇ ਪਰਿਵਾਰ ਦਾ ਇਲਜ਼ਾਮ ਸੀ ਕਿ ਪੁਲਿਸ ਇਸ ਮਾਮਲੇ 'ਚ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ |ਜਿਸ ਕਾਰਨ ਉਨ੍ਹਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ ,, ਇਸੇ ਸੰਧਰਭ 'ਚ ਸਾਂਪਲਾ ਪੀੜਤ ਦਲਿਤ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਪੁੱਜੇ ਸਨ|

Muhammad Sadiq Muhammad Sadiq

ਇੰਨਾ ਹੀ ਨਹੀਂ ਵਿਜੇ ਸੈਂਪਲਾਂ ਤੋਂ ਪਹਿਲਾਂ ਕਿਸਾਨਾਂ ਵੱਲੋਂ ਅੱਜ ਪਿੰਡ ਲੱਡਾ ਦੇ ਕਿਸਾਨਾਂ ਵੱਲੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੂੰ ਵੇਖ ਕੇ ਕਿਸਾਨਾਂ ਨੇ ਉਨ੍ਹਾਂ ਦੀ ਗੱਡੀ ਘੇਰ ਕੇ ਉਨ੍ਹਾਂ ਕੋਲੋਂ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਇਸ ਮੌਕੇ ਕਿਸਾਨਾਂ ਨੇ ਨਾਅਰੇਬਾਜ਼ੀ ਵੀ ਕੀਤੀ। ਇਸ ਬਾਰੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ 'ਚ ਕਿਸਾਨ ਮੁਹੰਮਦ ਸਦੀਕ ਕੋਲੋਂ ਉਨ੍ਹਾਂ ਵਲੋਂ ਦਿੱਲੀ 'ਚ ਕਿਸਾਨਾਂ ਦੇ ਹੱਕ 'ਚ ਨਾ ਬੋਲਣ ਬਾਰੇ ਪੁੱਛਦੇ ਨਜ਼ਰ ਆ ਰਹੇ ਹਨ ।

Related Post