ਰਾਏਬਰੇਲੀ : ਸਲੋਨ ਤੋਂ ਭਾਜਪਾ ਵਿਧਾਇਕ ਬਹਾਦਰ ਕੋਰੀ ਦਾ ਕੋਰੋਨਾ ਨਾਲ ਹੋਇਆ ਦੇਹਾਂਤ    

By  Shanker Badra May 7th 2021 04:26 PM

ਰਾਏਬਰੇਲੀ : ਰਾਏਬਰੇਲੀ ਦੇ ਸਲੋਨ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਤੇ ਇੱਕ ਵਾਰ ਸਮਾਜ ਕਲਿਆਣ ਰਾਜ ਮੰਤਰੀ ਰਹੇ ਬਹਾਦਰ ਕੋਰੀ ਦਾ ਲਖਨਊ ਦੇ ਹਸਪਤਾਲ 'ਚ ਵੀਰਵਾਰ ਦੇਰ ਰਾਤ ਦੇਹਾਂਤ ਹੋ ਗਿਆ ਹੈ। ਦੱਸਿਆ ਗਿਆ ਕਿ ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ।

ਪੰਜਾਬ ਸਰਕਾਰ ਵੱਲੋਂ ਮੁਕੰਮਲ ਲੌਕਡਾਊਨ ਲਾਉਣ ਤੋਂ ਇਨਕਾਰ , ਪੜ੍ਹੋ ਹੋਰ ਕੀ ਕੀਤੇ ਐਲਾਨ   

BJP MLA Bahadur Kori dies with Corona in Salon of Raebareli, UP ਰਾਏਬਰੇਲੀ : ਸਲੋਨ ਤੋਂ ਭਾਜਪਾ ਵਿਧਾਇਕ ਬਹਾਦਰ ਕੋਰੀ ਦਾ ਕੋਰੋਨਾ ਨਾਲ ਹੋਇਆ ਦੇਹਾਂਤ

ਬਛਰਾਵਾਂ ਤੋਂ ਬੀਜੇਪੀ ਵਿਧਾਇਕ ਰਾਮ ਨਰੇਸ਼ ਰਾਵਤ ਨੇ ਦੱਸਿਆ ਕਿ ਪਿਛਲੇ 15 ਦਿਨ ਤੋਂ ਅਪੋਲੋ ਹਸਪਤਾਲ 'ਚ ਕੋਮਾ 'ਚ ਸਨ। ਉਨ੍ਹਾਂ ਨੂੰ ਕੋਰੋਨਾ ਹੋਇਆ ਸੀ, ਹਾਲਾਂਕਿ ਇਸ ਤੋਂ ਠੀਕ ਹੋ ਗਏ ਸਨ ਪਰ ਫਿਰ ਤੋਂ ਉਨ੍ਹਾਂ ਦੀ ਸਿਹਤ ਵਿਗੜਦੀ ਗਈ। ਲਖਨਊ ਦੇ ਅਪੋਲੋ ਹਸਪਤਾਲ 'ਚ ਵਿਧਾਇਕ ਨੇ ਅੰਤਿਮ ਸਾਹ ਲਏ।

BJP MLA Bahadur Kori dies with Corona in Salon of Raebareli, UP ਰਾਏਬਰੇਲੀ : ਸਲੋਨ ਤੋਂ ਭਾਜਪਾ ਵਿਧਾਇਕ ਬਹਾਦਰ ਕੋਰੀ ਦਾ ਕੋਰੋਨਾ ਨਾਲ ਹੋਇਆ ਦੇਹਾਂਤ

ਉਨ੍ਹਾਂ ਦੇ ਦੇਹਾਂਤ ਨਾਲ ਨਾ ਸਿਰਫ ਬੀਜੇਪੀ ਲੀਡਰ ਤੇ ਕਾਰਕੁੰਨ ਸਗੋਂ ਹਰ ਵਰਗ ਦੇ ਲੋਕਾਂ 'ਚ ਸੋਗ ਦੀ ਲਹਿਰ ਹੈ। ਉਹ ਆਪਣੇ ਵਿਧਾਨ ਸਭਾ ਹਲਕੇ ਦੇ ਪਿੰਡ ਉਦਯਪੁਰ ਮਜਰੇ ਪਦਮਪੁਰ ਬਿਜੌਲੀ ਦੇ ਮੂਲ ਨਿਵਾਸੀ ਸਨ। ਸੰਘਰਸ਼ਸ਼ੀਲ ਵਿਅਕਤੀਤਵ ਦੇ ਧਨੀ ਦਲ ਬਹਾਦਰ ਕੋਰੀ ਨੇ ਆਪਣੀ ਜ਼ਿੰਦਗੀ ਦਾ ਸਫਰ ਮਜਦੂਰੀ ਤੇ ਫਿਰ ਰਾਜ ਮਿਸਤਰੀ ਤੋਂ ਲੈ ਕੇ ਵਿਧਾਇਕ ਤਕ ਪੂਰਾ ਕੀਤਾ।

BJP MLA Bahadur Kori dies with Corona in Salon of Raebareli, UP ਰਾਏਬਰੇਲੀ : ਸਲੋਨ ਤੋਂ ਭਾਜਪਾ ਵਿਧਾਇਕ ਬਹਾਦਰ ਕੋਰੀ ਦਾ ਕੋਰੋਨਾ ਨਾਲ ਹੋਇਆ ਦੇਹਾਂਤ

ਪੜ੍ਹੋ ਹੋਰ ਖ਼ਬਰਾਂ : ਕੇਂਦਰ ਸਰਕਾਰ 2 ਮਹੀਨੇ ਮੁਫ਼ਤ ਦੇਵੇਗੀ ਰਾਸ਼ਨ , ਜੇਕਰ ਡਿੱਪੂ ਵਾਲਾ ਰਾਸ਼ਨ ਦੇਣ ਤੋਂ ਕਰੇ ਇੰਨਕਾਰ ਤਾਂ ਇੱਥੇ ਕਰੋ ਤਰੁੰਤ ਸ਼ਿਕਾਇਤ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਓਰਈਆ ਤੋਂ ਬੀਜੇਪੀ ਵਿਧਾਇਕ ਰਮੇਸ਼ ਦਿਵਾਕਰ, ਲਖਨਊ ਪੱਛਮ ਤੋਂ ਸੁਰੇਸ਼ ਸ੍ਰੀਵਾਸਤਵ, ਬਰੇਲੀ ਦੇ ਨਵਾਬਗੰਜ ਤੋਂ ਕੇਸਰ ਸਿੰਘ ਗੰਗਵਾਰ ਦਾ ਦੇਹਾਂਤ ਹੋ ਚੁੱਕਾ ਹੈ। ਕੇਸਰ ਸਿੰਘ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਬੇਟੇ ਨੇ ਫੇਸਬੁੱਕ 'ਤੇ ਇਕ ਪੋਸਟ ਲਿਖ ਕੇ ਯੂਪੀ ਦੀ ਯੋਗੀ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ 'ਤੇ ਖੂਬ ਵਰ੍ਹੇ ਸਨ।

-PTCNews

Related Post