ਭਾਜਪਾ MP ਹੰਸਰਾਜ ਹੰਸ ਦੇ ਦਫ਼ਤਰ 'ਤੇ ਹੋਇਆ ਹਮਲਾ, ਹਮਲਾਵਰ ਫ਼ਰਾਰ

By  Jashan A November 4th 2019 07:00 PM

ਭਾਜਪਾ MP ਹੰਸਰਾਜ ਹੰਸ ਦੇ ਦਫ਼ਤਰ 'ਤੇ ਹੋਇਆ ਹਮਲਾ, ਹਮਲਾਵਰ ਫ਼ਰਾਰ,ਨਵੀਂ ਦਿੱਲੀ: ਪੱਛਮੀ ਦਿੱਲੀ ਤੋਂ ਭਾਜਪਾ ਸਾਂਸਦ ਅਤੇ ਗਾਇਕ ਹੰਸਰਾਜ ਹੰਸ ਦੇ ਦਿੱਲੀ ਸਥਿਤ ਦਫਤਰ 'ਤੇ ਹਮਲਾ ਹੋਣ ਦੀ ਸੂਚਨਾ ਮਿਲੀ ਹੈ।

ਮਿਲੀ ਜਾਣਕਾਰੀ ਮੁਤਾਬਕ ਕੁਝ ਅਣਪਛਾਤਿਆਂ ਨੇ ਦਫਤਰ ਦੇ ਬਾਹਰ ਗੋਲੀਆਂ ਚਲਾਈਆਂ। ਹਾਲਾਂਕਿ ਜਿਸ ਸਮੇਂ ਹਮਲਾਵਰਾਂ ਨੇ ਗੋਲੀਬਾਰੀ ਕੀਤੀ ਉਸ ਸਮੇਂ ਦਫਤਰ ਬੰਦ ਸੀ।

https://twitter.com/ANI/status/1191345413673979904?s=20

ਜਾਣਕਾਰੀ ਮੁਤਾਬਕ ਕਾਰ ਸਵਾਰ ਸ਼ਖਸ਼ ਨੇ ਸ਼ਾਮ ਕਰੀਬ 6 ਵਜੇ ਉਨ੍ਹਾਂ ਦੇ ਦਫਤਰ ਦੇ ਬਾਹਰ ਗੋਲੀਬਾਰੀ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ।ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਦਿੱਲੀ ਪੁਲਸ ਮੌਕੇ 'ਤੇ ਪਹੁੰਚ ਚੁੱਕੀ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

-PTC News

Related Post