ਭਾਜਪਾ ਨੂੰ ਝਟਕਾ, ਮਹਿਲਾ ਆਗੂ ਨੇ ਕੀਤੀ TMC 'ਚ ਸ਼ਮੂਲੀਅਤ

By  Jagroop Kaur December 21st 2020 03:49 PM

ਭਾਜਪਾ ਪਾਰਟੀ ਨੂੰ ਛੱਡਣ ਵਾਲੇ ਨੇਤਾਵਾਂ ਦੀ ਗਿਣਤੀ ਲਗਾਤਾਰ ਵੱਧ ਦੀ ਜਾ ਰਹੀ ਹੈ। ਜਿੰਨਾ 'ਚ ਇੱਕ ਨਾਮ ਸ਼ਾਮਿਲ ਹੋ ਗਿਆ ਹੈ ਮਹਿਲਾ ਆਗੂ ਸੁਜਾਤਾ ਮੰਡਲ ਖਾਨ ਦਾ , ਜੋ ਕਿ ਪੱਛਮੀ ਬੰਗਾਲ 'ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜ ਵਿੱਚ ਰਾਜਨੀਤਿਕ ਹਲਚਲ 'ਚ ਸ਼ਾਮਿਲ ਹੋ ਗਈ ਹੈ।

ਰਾਜ ਵਿੱਚ ਦਲ ਤਬਦੀਲੀ ਵੀ ਸ਼ੁਰੂ ਹੋ ਗਈ ਹੈ। ਇਸ ਕੜੀ ਵਿੱਚ ਭਾਜਪਾ ਸੰਸਦ ਮੈਂਬਰ ਸੌਮਿੱਤਰਾ ਖਾਨ ਦੀ ਪਤਨੀ ਸੁਜਾਤਾ ਮੰਡਲ ਖਾਨ ਸੋਮਵਾਰ ਨੂੰ ਤ੍ਰਿਣਮੂਲ ਕਾਂਗਰਸ (ਟੀਐਸਸੀ) ਵਿੱਚ ਸ਼ਾਮਿਲ ਹੋ ਗਈ ਹੈ। ਦੱਸ ਦਈਏ ਕਿ ਹਾਲ ਹੀ ਵਿੱਚ ਸੁਵੇਂਦੂ ਅਧਿਕਾਰੀ ਟੀਐਮਸੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਹਨ। ਸੁਜਾਤਾ ਮੰਡਲ ਖਾਨ ਤ੍ਰਿਣਮੂਲ ਤੋਂ ਸੰਸਦ ਮੈਂਬਰ ਸੌਗਾਤਾ ਰਾਏ ਅਤੇ ਬੁਲਾਰੇ ਕੁਨਾਲ ਘੋਸ਼ ਦੀ ਹਾਜ਼ਰੀ ਵਿੱਚ ਪਾਰਟੀ ਵਿੱਚ ਸ਼ਾਮਿਲ ਹੋਏ।

ਟੀਐਮਸੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸੁਜਾਤਾ ਨੇ ਕਿਹਾ, "ਮੈਂ ਰਾਜ ਵਿੱਚ ਪਾਰਟੀ ਨੂੰ ਉੱਪਰ ਲਿਆਉਣ ਲਈ ਕੰਮ ਕੀਤਾ ਸੀ, ਪਰ ਹੁਣ ਭਾਜਪਾ ਵਿੱਚ ਕੋਈ ਸਤਿਕਾਰ ਨਹੀਂ ਹੈ। ਇੱਕ ਔਰਤ ਹੋਣ ਕਰਕੇ, ਮੇਰੇ ਲਈ ਪਾਰਟੀ ਵਿੱਚ ਰਹਿਣਾ ਮੁਸ਼ਕਿਲ ਸੀ। ਉਨ੍ਹਾਂ ਕਿਹਾ, ਭਾਜਪਾ ਸਿਰਫ ਤ੍ਰਿਣਮੂਲ ਦੇ ਭ੍ਰਿਸ਼ਟ ਸਿਆਸਤਦਾਨਾਂ ਨੂੰ ਆਪਣੇ ਵੱਲ ਕਰ ਰਹੀ ਹੈ ਅਤੇ ਆਪਣੀ ਪਾਰਟੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

BJP MP Saumitra Khan's wife joins TMC with hope for husband to follow suit  soonਭਾਜਪਾ ਦੇ ਛੇ ਮੁੱਖ ਮੰਤਰੀ ਅਤੇ 13 ਡਿਪਟੀ ਮੁੱਖ ਮੰਤਰੀ ਚਿਹਰੇ ਹਨ! ਰਾਜ ਵਿੱਚ ਭਾਜਪਾ ਦਾ ਕੋਈ ਮੁੱਖ ਮੰਤਰੀ ਚਿਹਰਾ ਨਹੀਂ ਹੈ। ਮੈਨੂੰ ਲਗਦਾ ਹੈ ਕਿ ਮਮਤਾ ਬੈਨਰਜੀ ਲਈ ਕੰਮ ਕਰਨਾ ਇੱਕ ਔਰਤ ਵਜੋਂ ਮੇਰੇ ਲਈ ਸਤਿਕਾਰਯੋਗ ਹੋਵੇਗਾ।

Related Post