ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਬੁਰੀ ਫ਼ਸੀ ਪੰਜਾਬ ਬੀਜੇਪੀ,  Harp Farmer ਨੇ ਦਿੱਤਾ ਕਰਾਰਾ ਜਵਾਬ    

By  Shanker Badra December 22nd 2020 01:44 PM -- Updated: December 22nd 2020 01:53 PM

ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਬੁਰੀ ਫ਼ਸੀ ਪੰਜਾਬ ਬੀਜੇਪੀ,  Harp Farmer ਨੇ ਦਿੱਤਾ ਕਰਾਰਾ ਜਵਾਬ :ਨਵੀਂ ਦਿੱਲੀ : ਕਿਸਾਨਾਂ ਦਾ ਮੋਰਚਾ ਦਿੱਲੀ ਦੇ ਬਾਰਡਰਾਂ 'ਤੇ ਡਟਿਆ ਹੋਇਆ ਹੈ। ਦੇਸ਼ ਭਰ ਦੇ ਕਿਸਾਨ ਵੱਡੀ ਗਿਣਤੀ ਵਿਚ ਦਿੱਲੀ ਬਾਰਡਰਾਂ 'ਤੇ ਧਰਨੇ ਲਾਈ ਬੈਠੇ ਹਨ, ਇਹ ਧਰਨਾ ਕੇਂਦਰ ਦੀ ਬੀਜੇਪੀ ਸਰਕਾਰ ਖ਼ਿਲਾਫ਼ ਦਿੱਤਾ ਜਾ ਰਿਹਾ ਹੈ। ਭਾਜਪਾ ਵੱਲੋਂ ਕਿਸਾਨਾਂ ਨੂੰ ਮਨਾਉਣ ਲਈ ਅਤੇ ਖੇਤੀ ਕਾਨੂੰਨਾਂ ਨੂੰ ਕਿਸਾਨ ਹਿਤੈਸ਼ੀ ਦੱਸਣ ਲਈ ਹਰ ਹੱਥਕੰਡਾ ਅਪਣਾਇਆ ਜਾ ਰਿਹਾ ਹੈ ਪਰ ਬੀਜੇਪੀ ਦੀ ਹਰ ਚਾਲ ਪੁੱਠੀ ਪੈ ਰਹੀ ਹੈ।

BJP used Photo of Harp Farmer in campaign to call agriculture laws farmer ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਬੁਰੀ ਫ਼ਸੀ ਪੰਜਾਬ ਬੀਜੇਪੀ,  Harp Farmer ਨੇ ਦਿੱਤਾ ਕਰਾਰਾ ਜਵਾਬ

BJP ਪੰਜਾਬ ਦੇ ਫੇਸਬੁੱਕ ਪੇਜ਼ 'ਤੇ ਹਰਪ੍ਰੀਤ ਸਿੰਘ ਹਾਰਪ ਦੀ ਫੋਟੋ ਅਪਲੋਡ ਕਰਕੇ ਇਕ ਪੋਸਟ ਪਾਈ ਗਈ ਹੈ। ਇਸ ਪੋਸਟ 'ਚ ਬੀਜੇਪੀ ਨੇ ਲਿਖਿਆ ,ਇਸ ਸਾਉਣੀ ਦੇ ਸੀਜ਼ਨ 'ਚ ਐਮਐਸਪੀ 'ਤੇ ਫ਼ਸਲਾਂ ਦੀ ਖ਼ਰੀਦ ਜਾਰੀ ਹੈ। ਸਰਕਾਰੀ ਏਜੰਸੀਆਂ ਨੇ ਹੁਣ ਤੱਕ 77,957.83 ਕਰੋੜ ਰੁਪਏ ਦਾ ਝੋਨਾ ਐਮਐਸਪੀ ਦੀ ਕੀਮਤ 'ਤੇ ਖ਼ਰੀਦਿਆ ਹੈ। ਖ਼ਰੀਦ ਦਾ 49% ਹਿੱਸਾ ਇਕੱਲੇ ਪੰਜਾਬ ਤੋਂ ਹੈ ਪਰ ਕੁਝ ਤਾਕਤਾਂ ਕਿਸਾਨਾਂ ਨੂੰ ਗੁਮਰਾਹ ਕਰ ਰਹੀਆਂ ਹਨ ਤੇ ਆਪਣਾ ਏਜੰਡਾ ਚਲਾ ਰਹੀਆਂ ਹਨ।

BJP used Photo of Harp Farmer in campaign to call agriculture laws farmer ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਬੁਰੀ ਫ਼ਸੀ ਪੰਜਾਬ ਬੀਜੇਪੀ,  Harp Farmer ਨੇ ਦਿੱਤਾ ਕਰਾਰਾ ਜਵਾਬ

Harp Farmer ਨੇ ਇਕ ਵੀਡੀਓ ਜਾਰੀ ਕਰਦੇ ਹੋਏ ਕਿਹਾ ਹੈ ਕਿ ਬੀਜੇਪੀ ਨੇ ਮੇਰੀ ਫ਼ੋਟੋ ਮੇਰੇ ਤੋਂ ਬਿਨਾਂ ਪੁੱਛੇ ਇਸ ਪੋਸਟ ਵਿਚ ਵਰਤੀ ਗਈ ਹੈ। ਇਸ ਫੋਟੋ ਨੂੰ ਵਰਤਣ ਤੋਂ ਪਹਿਲਾਂ ਬੀਜੇਪੀ ਨੇ ਮੇਰੇ ਤੋਂ ਕਿਸੇ ਕਿਸਮ ਦੀ ਇਜਾਜ਼ਤ ਨਹੀਂ ਲਈ। ਜਦੋਂ ਤੋਂ ਦਿੱਲੀ ਕਿਸਾਨਾਂ ਦਾ ਧਰਨਾ ਲੱਗਾ ਹੈ ਕਿ ਉਦੋਂ ਤੋਂ ਹੀ ਮੈਂ ਕਿਸਾਨਾਂ ਦੇ ਹੱਕ ਵਿਚ ਪ੍ਰਚਾਰ ਕਰ ਰਿਹਾ ਹਾਂ। ਜਦੋਂ ਮੈਂ ਇਸ ਪੋਸਟ ਨੂੰ ਦੇਖਿਆ ਤਾਂ ਮੈਨੂੰ ਖੁਦ ਬਹੁਤ ਦੁੱਖ ਲੱਗਾ।

BJP used Photo of Harp Farmer in campaign to call agriculture laws farmer ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਬੁਰੀ ਫ਼ਸੀ ਪੰਜਾਬ ਬੀਜੇਪੀ,  Harp Farmer ਨੇ ਦਿੱਤਾ ਕਰਾਰਾ ਜਵਾਬ

ਦੱਸ ਦੇਈਏ ਕਿ ਹਰਪ੍ਰੀਤ ਸਿੰਘ ਬਨਾਮ ਹਾਰਪ ਫਾਰਮਾਰ ਸ਼ੁਰੂ ਤੋਂ ਹੀ ਕਿਸਾਨੀ ਸੰਘਰਸ਼ ਨਾਲ ਜੁੜਿਆ ਹੋਇਆ ਹੈ ਅਤੇ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦਲੋਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਨਿੱਜੀ ਫੇਸਬੁੱਕ ਪੇਜ਼ 'ਤੇ ਸਾਂਝੀਆਂ ਕਰਦਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਕਾਂਗਰਸ ਅਤੇ ਹੋਰ ਕਈ ਕੰਪਨੀਆਂ ਵੱਲੋਂ ਖ਼ੁਸ਼ਹਾਲ ਕਿਸਾਨ ਦਿਖਾਉਣ ਲਈ ਉਨ੍ਹਾਂ ਦੀ ਫ਼ੋਟੋ ਵਰਤੀ ਜਾ ਚੁੱਕੀ ਹੈ। ਹੁਣ ਉਹ ਇਸ ਤਾਜ਼ਾ ਮਾਮਲੇ ' ਚ ਕਾਨੂੰਨੀ ਕਾਰਵਾਈ ਕਰਨ ਲਈ ਵਿਚਾਰ ਕਰ ਰਹੇ ਹਨ।

-PTCNews

Related Post