ਸਾਡਾ ਸਿੱਧਾ ਟਕਰਾਅ ਪੰਜਾਬ ਸਰਕਾਰ ਨਾਲ ਨਹੀਂ, ਮੋਦੀ ਸਰਕਾਰ ਨਾਲ ਹੈ: ਬੀ.ਕੇ.ਯੂ. ਉਗਰਾਹ‍ਾਂ

By  Shanker Badra October 29th 2020 04:19 PM

ਸਾਡਾ ਸਿੱਧਾ ਟਕਰਾਅ ਪੰਜਾਬ ਸਰਕਾਰ ਨਾਲ ਨਹੀਂ, ਮੋਦੀ ਸਰਕਾਰ ਨਾਲ ਹੈ: ਬੀ.ਕੇ.ਯੂ. ਉਗਰਾਹ‍ਾਂ:ਚੰਡੀਗੜ੍ਹ : ਪੰਜਾਬ ਦੀ ਕੈਬਨਿਟ ਕਮੇਟੀ ਨਾਲ ਬੀ.ਕੇ.ਯੂ (ਏਕਤਾ ਓਗਰਾਹਾਂ ) ਦੀ ਮੀਟਿੰਗ ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਹੈ। ਬੀਕੇਯੂ (ਏਕਤਾ ਓਗਰਾਹਾਂ) ਦੇ ਵਫਦ ਨੇ ਕੈਬਨਿਟ ਸਬ ਕਮੇਟੀ ਨਾਲ ਹੋਈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੇ ਸੂਬੇ ਦੀ ਕਿਸੇ ਵੀ ਰੇਲ੍ਹ ਪਟੜੀ ਨੂੰ ਜਾਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਕੇਵਲ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਅੰਦਰ ਜਾਂਦੀਆਂ ਰੇਲ ਪਟੜੀਆਂ ਨੂੰ ਹੀ ਰੋਕਿਆ।

BKU (Ekta Ograhan) delegation meeting with the Cabinet Sub-Committee in Punjab Bhawan ਸਾਡਾ ਸਿੱਧਾ ਟਕਰਾਅ ਪੰਜਾਬ ਸਰਕਾਰ ਨਾਲ ਨਹੀਂ, ਮੋਦੀ ਸਰਕਾਰ ਨਾਲ ਹੈ : ਬੀ.ਕੇ.ਯੂ. ਉਗਰਾਹ‍ਾਂ

ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਰੋਕਣ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਸਾਡਾ ਸਿੱਧਾ ਟਕਰਾਅ ਪੰਜਾਬ ਸਰਕਾਰ ਨਾਲ ਨਹੀਂ ਹੈ ,ਬਲਕਿ ਸਾਡੀ ਲੜਾਈ ਕੇਵਲ ਮੋਦੀ ਸਰਕਾਰ,ਭਾਜਪਾ ਤੇ ਕਾਰਪੋਰੇਟ ਘਰਾਣਿਆਂ ਵਿਰੁੱਧ ਹੈ ਅਤੇ ਅਸੀਂ ਆਉਂਦੀ 5 ਨਵੰਬਰ ਨੂੰ ਮੋਦੀ ਤੇ ਭਾਜਪਾ ਦੇ ਹੰਕਾਰ ਨੂੰ ਚਕਨਾਚੂਰ ਕਰਕੇ ਦਿਖਾਵਾਂਗੇ।

BKU (Ekta Ograhan) delegation meeting with the Cabinet Sub-Committee in Punjab Bhawan ਸਾਡਾ ਸਿੱਧਾ ਟਕਰਾਅ ਪੰਜਾਬ ਸਰਕਾਰ ਨਾਲ ਨਹੀਂ, ਮੋਦੀ ਸਰਕਾਰ ਨਾਲ ਹੈ : ਬੀ.ਕੇ.ਯੂ. ਉਗਰਾਹ‍ਾਂ

ਪਰਾਲੀ ਦੇ ਮਸਲੇ 'ਤੇ ਬਣਾਏ ਜਾ ਰਹੇ ਕਮਿਸ਼ਨ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਅਸੀਂ ਪਰਾਲੀ ਮੁਫ਼ਤ ਦੇਣ ਨੂੰ ਤਿਆਰ ਹਾਂ ਅਤੇ ਸਰਕਾਰ ਚੁੱਕ ਸਕਦੀ ਹੈ ਪਰ ਪ੍ਰੰਤੂ ਅਸੀਂ ਪ੍ਰਦੂਸ਼ਣ ਫੈਲਾਉਣ ਦੇ ਹੱਕ 'ਚ ਨਹੀਂ। ਇਸ ਮਾਮਲੇ 'ਚ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਬੇਤੁਕੀ ਹੈ ਕਿ ਦਿੱਲੀ 'ਚ ਪੰਜਾਬ ਦੇ ਕਿਸਾਨਾਂ ਦੀ ਵਜ੍ਹਾ ਨਾਲ ਪ੍ਰਦੂਸ਼ਣ ਫੈਲ ਰਿਹਾ ਹੈ। ਇਸ ਦੌਰਾਨ ਯੂਨੀਅਨ ਨੇ ਮੀਟਿੰਗ ਵਿਚ ਪੰਜਾਬ ਸਰਕਾਰ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਵਿਚ ਮਾਮੂਲੀ ਸੋਧਾਂ ਕਰਕੇ ਪਾਸ ਕੀਤੇ ਬਿੱਲਾਂ ਉਪਰ ਵੀ ਰੋਸ ਪ੍ਰਗਟ ਕੀਤਾ ਹੈ।

-PTCNews

Related Post