ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਡਾ ਦਾ ਐਲਾਨ ,14 ਨਵੰਬਰ ਨੂੰ ਮਨਾਈ ਜਾਵੇਗੀ ਕਾਲੀ ਦੀਵਾਲੀ

By  Shanker Badra November 7th 2020 05:56 PM

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਡਾ ਦਾ ਐਲਾਨ ,14 ਨਵੰਬਰ ਨੂੰ ਮਨਾਈ ਜਾਵੇਗੀ ਕਾਲੀ ਦੀਵਾਲੀ:ਅੰਮ੍ਰਿਤਸਰ : ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਰੇਲ ਰੋਕੋ ਅੰਦੋਲਨ ਅੱਜ 45 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਅੱਜ ਰੇਲ ਰੋਕੋ ਅੰਦੋਲਨ ਦੇ 45 ਵੇਂ ਦਿਨ ਸੰਬੋਧਨ ਕਰਦਿਆਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਥੇਬੰਦੀ ਵੱਲੋਂ ਸਟੇਸ਼ਨ ਤੋਂ ਹੇਠਾਂ ਖੁੱਲੀ ਗਰਾਉਂਡ ਵਿੱਚ ਮੋਰਚਾ ਜਾਰੀ ਰੱਖਿਆ ਜਾਵੇਗਾ।

Black Diwali to be celebrated on November 14 by Kisan-Mazdoor Sangharsh Committee ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਡਾ ਦਾ ਐਲਾਨ ,14 ਨਵੰਬਰ ਨੂੰ ਮਨਾਈ ਜਾਵੇਗੀ ਕਾਲੀ ਦੀਵਾਲੀ

ਜਥੇਬੰਦੀ ਦੇ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ 14 ਨਵੰਬਰ ਨੂੰ ਕਾਲੀ ਦਿਵਾਲੀ ਮਨਾਉਣ ਦਾ ਐਲਾਨ ਕੀਤਾ ਗਿਆ ਤੇ ਪੂਰੇ ਪੰਜਾਬ ਪਿੰਡ ਪੱਧਰ ਉੱਤੇ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ। ਕਿਸਾਨਾਂ , ਮਜ਼ਦੂਰਾਂ , ਸ਼ਹਿਰੀਆਂ , ਮੁਲਾਜ਼ਮਾਂ ਤੇ ਆਮ ਲੋਕਾਂ ਨੂੰ ਘਰਾਂ ਉੱਤੇ ਕਾਲੇ ਝੰਡੇ ਲਗਾ ਕੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੱਡਾ ਝਟਕਾ , ਅਦਾਕਾਰ ਗੁਰਪ੍ਰੀਤ ਲਾਡੀ ਦਾ ਹੋਇਆ ਦਿਹਾਂਤ  

Black Diwali to be celebrated on November 14 by Kisan-Mazdoor Sangharsh Committee ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਡਾ ਦਾ ਐਲਾਨ ,14 ਨਵੰਬਰ ਨੂੰ ਮਨਾਈ ਜਾਵੇਗੀ ਕਾਲੀ ਦੀਵਾਲੀ

ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਲੋਕ ਹਿੱਤਾਂ ਨੂੰ ਦੇਖਦੇ ਹੋਏ ਜੰਡਿਆਲਾ ਪਲੇਟਫਾਰਮ ਤੋਂ ਮੋਰਚਾ ਤਬਦੀਲ ਕਰਕੇ ਨੇੜੇ ਖੁੱਲੀ ਥਾਂ ਤੇ ਤਬਦੀਲ ਕੀਤਾ ਗਿਆ, ਤਾਂ ਜੋ ਕੇਂਦਰ ਹੁਣ ਕੋਈ ਬਹਾਨਾ ਨਾਂ ਬਣਾਵੇ। ਪੰਜਾਬ ਦੇ ਵਪਾਰੀਆਂ ਦਾ ਨੁਕਸਾਨ ਕਰਨ ਲਈ ਕੇਂਦਰ ਸਰਕਾਰ ਪੰਜਾਬੀਆਂ ਦੀ ਆਰਥਿਕ ਨਾਕਾਬੰਦੀ ਜਾਰੀ ਰੱਖੇਗੀ।

Black Diwali to be celebrated on November 14 by Kisan-Mazdoor Sangharsh Committee ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਡਾ ਦਾ ਐਲਾਨ ,14 ਨਵੰਬਰ ਨੂੰ ਮਨਾਈ ਜਾਵੇਗੀ ਕਾਲੀ ਦੀਵਾਲੀ

ਜਦੋਂ ਕੇਂਦਰ ਸਰਕਾਰ ਆਪਣੇ ਭਾਜਪਾ ਆਗੂ ਜਿਆਣੀ ਵਰਗੇ ਨੇਤਾਵਾਂ ਦੀ ਨਹੀ ਸੁਣ ਰਹੀ ਤਾਂ ਕਿਸਾਨਾਂ ਨਾਲ ਕਿਹੜੀ ਗੱਲਬਾਤ ਕਰਨੀ ਹੈ। ਕੇਂਦਰ ਵੱਲੋਂ ਲਿਖਤੀ ਸੱਦੇ ਤੋਂ ਪਹਿਲਾਂ ਗੱਲਬਾਤ ਦੀਆਂ ਗੱਲਾਂ ਕਰਨੀਆਂ ਭਾਰਤ ਦੀ ਜਨਤਾ ਨੂੰ ਗੁੰਮਰਾਹ ਕਰਨ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਮੋਦੀ ਸਰਕਾਰ ਦੀਆਂ ਅਰਥੀਆਂ ਫੂਕਣ ਲਈ ਕੱਲ ਤੋਂ ਤਿਆਰੀਆਂ ਜ਼ੋਰਾਂ 'ਤੇ ਕਰਾਂਗੇ।

-PTCNews

Related Post