ਦਿਨ ਦਿਹਾੜੇ ਸੈਲੂਨ 'ਚ ਖੇਡੀ ਗਈ ਖੂਨੀ ਖੇਡ

By  Jagroop Kaur November 25th 2020 06:42 PM -- Updated: November 25th 2020 06:48 PM

ਜਲੰਧਰ: ਪੁਰਾਣੀ ਰੰਜਿਸ਼ ਦੇ ਚਲਦਿਆਂ ਕੋਈ ਇੰਨਾ ਸਨਕੀ ਹੋ ਕਸਦਾ ਹੈ ਕਿਸੇ ਨਹੀਂ ਸੋਚਿਆ ਹੋਵੇਗਾ , ਮਾਮਲਾ ਆਦਮਪੁਰ ਤੋਂ ਹੈ ਜਿਥੇ ਦਿਨ ਦਿਹਾੜੇ ਖੂਨੀ ਖੇਡ ਖੇਡੀ ਗਈ , ਦਰਸਲ ਸ਼ਹਿਰ ਦੇ ਟਰੱਕ ਯੂਨੀਅਨ ਰੋਡ 'ਤੇ ਪੈਂਦੇ ਡਿਜ਼ਾਇਰ ਲੁੱਕ ਨਾਮ ਦੇ ਸੈਲੂਨ 'ਚ ਕਟਿੰਗ ਕਰਵਾਉਣ ਆਏ ਦੋ ਨੌਜਵਾਨਾਂ 'ਤੇ ਸਰੇਆਮ ਗੋਲੀਆਂ ਚਲਾ ਦਿੱਤੀਆਂ ਗਈਆਂ।ਇਸ ਗੈਂਗਵਾਰ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਵੱਲੋਂ ਨੌਜਵਾਨ ਦੀ ਕੰਨਪਟੀ 'ਤੇ ਮਾਰੀ ਗਈ । ਇਸ ਦੌਰਾਨ ਨੌਜਵਾਨ ਦੀ ਮੌਕੇ 'ਤੇ ਹੀ ਹੋਈ ਮੌਤ ਹੋ ਗਈ ਜਦਕਿ ਉਸ ਦਾ ਦੂਜਾ ਸਾਥੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।

ਖ਼ੌਫ਼ਨਾਕ ਵਾਰਦਾਤ

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਹਰਿੰਦਰ ਸਿੰਘ ਮਾਨ ਨੇ ਦੱਸਿਆ ਕਿ ਅੱਜ ਦੁਪਹਿਰ ਢਾਈ ਵਜੇ ਦੇ ਕਰੀਬ 3 ਨੌਜਵਾਨ ਪਲਸਰ ਮੋਟਰਸਾਈਕਲ 'ਤੇ ਸਲੂਨ ਦੇ ਬਾਹਰ ਆਏ, ਜਿਨ੍ਹਾਂ 'ਚੋਂ ਦੋ ਨੌਜਵਾਨਾਂ ਨੇ ਸਲੂਨ ਦੇ ਅੰਦਰ ਜਾ ਕੇ ਸਲੂਨ 'ਤੇ ਬੈਠੇ ਸਾਗਰ ਦਾ ਨਾਮ ਪੁੱਛਿਆ ਅਤੇ ਪਤਾ ਲੱਗਦੇ ਹੀ ਸਾਗਰ ਕਟਾਰੀਆ 24 ਸਾਲ ਦੀ ਕੰਨਪੱਟੀ 'ਤੇ ਫਾਇਰ ਕਰ ਦਿੱਤਾ, ਜਿਥੇ ਸਾਗਰ ਦੀ ਮੌਤ ਹੋ ਗਈ , ਤੇ ਦੋਸਤ ਸੁਨੀਲ ਕੁਮਾਰ 'ਤੇ ਗੋਲੀਆਂ ਚਲਾ ਦਿੱਤੀਆਂ। ਜੋ ਕਿ ਇਸ ਵਿਚ ਗੰਭੀਰ ਜ਼ਖਮੀ ਹੋ ਗਿਆ ਤੇ ਇਸ ਵੇਲੇ ਜ਼ੇਰੇ ਇਲਾਜ ਹੈ |

ਪੁਲਿਸ ਅਧਿਕਾਰੀਆਂ ਦੱਸਿਆ ਕਿ ਹਮਲਾਵਰਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ ਅਤੇ ਹਮਲਾ ਕਰਨ ਤੋਂ ਬਾਅਦ ਸਲੂਨ ਦੇ ਬਾਹਰ ਖੜ੍ਹੇ ਆਪਣੇ ਤੀਜੇ ਸਾਥੀ ਨਾਲ ਮੋਟਰਸਾਈਕਲ 'ਤੇ ਫਰਾਰ ਹੋ ਗਏ। ਹਮਲਾਵਰਾਂ ਦਾ ਦੌੜਦੇ ਹੋਏ ਰਿਵਾਲਵਰ ਬਾਹਰ ਸੜਕ 'ਤੇ ਡਿਗ ਪਿਆ ਜੋ ਕਿ ਪੁਲਸ ਨੇ ਮੌਕੇ 'ਤੇ ਬਰਾਮਦ ਕਰ ਲਿਆ ਹੈ। ਇਸ ਦੀ ਜਾਂਚ ਪੜਤਾਲ ਤੋਂ ਬਾਅਦ ਆਰੋਪੀਆਂ ਨੂੰ ਕਾਬੂ ਕੀਤਾ ਜਾਵੇਗਾ।

ਥਾਣਾ ਮੁਖੀ ਦਾ ਕਹਿਣਾ ਹੈ 

Adampur ਥਾਣਾ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਸਾਗਰ ਕਟਾਰੀਆ ਦੀ ਲਾਸ਼ ਨੂੰ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਜ਼ਖ਼ਮੀ ਸੁਨੀਲ ਕੁਮਾਰ ਨੂੰ ਰਾਮਾ ਮੰਡੀ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਹੋਰ ਪੜ੍ਹੋ :ਕੁਝ ਦਿਨ ਬਾਅਦ ਹਾਦਸਾ ਬਦਲਿਆ ਕਤਲ ‘ਚ, ਜਾਣੋ ਪੂਰਾ ਮਾਜਰਾ

ਉਨ੍ਹਾਂ ਕਿਹਾ ਕਿ ਇਹ ਇਕ ਪੁਰਾਣੀ ਰੰਜਿਸ਼ ਹੋਣ ਕਾਰਨ ਹਮਲਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਕੇਸ ਦੀ ਜਾਂਚ ਕਰਨ ਲਈ ਫਿੰਗਰ ਪ੍ਰਿੰਟ ਦੀ ਟੀਮ ਮੌਕੇ 'ਤੇ ਪਹੁੰਚ ਚੁੱਕੀ ਹੈ। ਹਮਲਾਵਰਾਂ ਨੂੰ ਫੜਨ ਲਈ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਰਹੇ ਹਨ । ਤਾਂ ਜੋ ਆਰੋਪੀਆਂ ਦੀ ਭਾਲ ਕੀਤੀ ਜਾ ਸਕੇ।

 

Related Post